ਇਸ ਤਰ੍ਹਾਂ ਤਿਆਰ ਕੀਤਾ ਜਾਂਦੀ ਹੈ ਜੈਵਿਕ ਖਾਦ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਜੈਵਿਕ ਖਾਦ ਮਿੱਟੀ ਦੀ ਗੁਣਵੱਤਾ ਨੂੰ ਵਧਾਉਣ ਵਿੱਚ ਸਭ ਤੋਂ ਵੱਧ ਸਹਾਇਕ ਹੈ...

Organic Fertilizers

ਚੰਡੀਗੜ੍ਹ: ਜੈਵਿਕ ਖਾਦ ਮਿੱਟੀ ਦੀ ਗੁਣਵੱਤਾ ਨੂੰ ਵਧਾਉਣ ਵਿੱਚ ਸਭ ਤੋਂ ਵੱਧ ਸਹਾਇਕ ਹੈ। ਇਹ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਸੁਧਾਰਨ ਲਈ ਸਭ ਤੋਂ ਸੁਰਖਿਅਤ ਤਰੀਕਾ ਹੈ ਅਤੇ ਇਸ ਦਾ ਸਕਰਾਤਮਕ ਪ੍ਰਭਾਵ ਲੰਬੇ ਸਮੇਂ ਤੱਕ ਰਹਿੰਦਾ ਹੈ। ਫ਼ਸਲਾਂ ਦੀ ਰਹਿੰਦ ਖੂਹੰਦ ਨੂੰ ਸਾੜਨ ਦੀ ਬਜਾਏ ਉਨ੍ਹਾਂ ਤੋਂ ਜੈਵਿਕ ਖਾਦ ਤਿਆਰ ਕਰ ਕੇ ਆਪਣੇ ਖੇਤਾਂ ਦੀ ਪੈਦਾਵਾਰ ਵਧਾਈ ਜਾ ਸਕਦੀ ਹੈ। ਹੇਠਾ ਲਿਖੇ ਹੋਏ ਸੌਖੇ ਤਰੀਕਿਆਂ ਨਾਲ ਤੁਸੀਂ ਜੈਵਿਕ ਖਾਦ ਤਿਆਰ ਕਰ ਸਕਦੇ ਹੋ:

ਘਾਹ ਕੁਤਰਨ ਵਾਲੀ ਮਸ਼ੀਨ ਦੇ ਨਾਲ ਖੇਤਾਂ ਦੀ ਰਹਿੰਦ ਖੂੰਹਦ ਅਤੇ ਪਸ਼ੂਆਂ ਦੇ ਗੋਹੇ ਨੂੰ ਛੋਟੇ-ਛੋਟੇ ਟੁਕੜੇ ਕਰ ਕੇ ਖੇਤਾਂ ਵਿਚ ਛਿੜਕ ਦਿਓ।
ਇਸ ਨੂੰ ਨਰਮ ਕਰਨ ਦੇ ਲਈ ਗੋਬਰ ਅਤੇ ਪਾਣੀ ਦਾ ਘੋਲ ਬਣਾ ਕੇ ਇਸ ਤੇ ਛਿੜਕਾਅ ਕਰੋ।
ਹੁਣ ਇਸ ਤੇ ਜੈਵਿਕ ਖਾਦ ਪਾਓ।
ਥੋੜੇ ਦਿਨ ਬਾਅਦ, ਸੂਖਮ ਜੀਵਾਣੂੰ ਇਸ ਰਹਿੰਦ ਖੂੰਹਦ ਨੂੰ ਜੈਵਿਕ ਖਾਦ ਵਿਚ ਬਦਲ ਦਿੰਦੇ ਹਨ ਜੋ ਕਿ ਮਿੱਟੀ ਦੀ ਗੁਣਵੱਤਾ ਵਧਾ ਕੇ ਖੇਤਾਂ ਦੀ ਪੈਦਾਵਾਰ ਵਧਾਉਂਦੇ ਹਨ।