ਗ਼ੈਰ-ਯੂਰੀਆ ਖਾਦਾਂ 'ਤੇ ਸਬਸਿਡੀ ਵਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖ਼ਜ਼ਾਨੇ 'ਤੇ ਵਧੇਗਾ 22,85 ਕਰੋੜ ਰੁਪਏ ਦਾ ਬੋਝ

Narender Modi, Amit Shah, Rajnath

ਨਵੀਂ ਦਿੱਲੀ  : ਸਰਕਾਰ ਨੇ ਕਿਸਾਨਾਂ ਨੂੰ ਕਿਫ਼ਾਇਤੀ ਦਰ 'ਤੇ ਖਾਦ ਮੁਹਈਆ ਕਰਾਉਣ ਲਈ ਗ਼ੈਰ-ਯੂਰੀਆ ਖਾਦਾਂ 'ਤੇ ਸਬਸਿਡੀ ਵਧਾਉਣ ਦਾ ਐਲਾਨ ਕੀਤਾ ਹੈ। ਇੰਜ ਚਾਲੂ ਵਿੱਤ ਵਰ੍ਹੇ ਦੌਰਾਨ ਖ਼ਜ਼ਾਨੇ 'ਤੇ 22,85.50 ਕਰੋੜ ਰੁਪਏ ਦਾ ਬੋਝ ਪਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਹੋਈ ਆਰਥਕ ਮਾਮਲਿਆਂ ਦੀ ਵਜ਼ਾਰਤੀ ਕਮੇਟੀ ਦੀ ਬੈਠਕ ਵਿਚ ਇਹ ਫ਼ੈਸਲਾ ਕੀਤਾ ਗਿਆ।

ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਬੈਠਕ ਮਗਰੋਂ ਪੱਤਰਕਾਰਾਂ ਨੂੰ ਦਸਿਆ, 'ਕਮੇਟੀ ਨੇ 2019-20 ਲਈ ਫ਼ਾਰੈਸਟ ਤੇ ਪੋਟਾਸ਼ ਵਾਲੀਆਂ ਖਾਦਾਂ ਦੀ ਪੋਸ਼ਕ ਤੱਤ ਆਧਾਰਤ ਸਬਸਿਡੀ ਦਰਾਂ ਨੂੰ ਪ੍ਰਵਾਨਗੀ ਦਿਤੀ ਜਿਸ ਨਾਲ 2019-20 ਦੌਰਾਨ ਖ਼ਜ਼ਾਨੇ 'ਤੇ ਉਕਤ ਬੋਝ ਪੈਣ ਦਾ ਅਨੁਮਾਨ ਹੈ।' ਉਨ੍ਹਾਂ ਕਿਹਾ ਕਿ ਚਾਲੂ ਵਿੱਤ ਵਰ੍ਹੇ ਲਈ ਨਾਈਟਰੋਜਨ 'ਤੇ 18.90 ਰੁਪਏ ਪ੍ਰਤੀ ਕਿਲੋਗ੍ਰਾਮ, ਫ਼ਾਸਫ਼ੋਰਸ 'ਤੇ 15.11 ਰੁਪਏ, ਪੋਟਾਸ਼ 'ਤੇ 11.12 ਰੁਪਏ ਅਤੇ ਗੰਧਕ 'ਤੇ 3.56 ਰੁਪਏ ਪ੍ਰਤੀ ਕਿਲੋਗ੍ਰਾਮ ਸਬਸਿਡੀ ਤੈਅ ਕੀਤੀ ਗਈ ਹੈ। ਜਾਵੜੇਕਰ ਨੇ ਕਿਹਾ ਕਿ ਇਸ ਨਾਲ ਖਾਦਾਂ ਦੀ ਸੰਤੁਲਤ ਵਰਤੋਂ ਵਧਾਉਣ ਵਿਚ ਮਦਦ ਮਿਲੇਗੀ। ਸਰਕਾਰ ਨੇ 2010 ਵਿਚ ਐਨਬੀਐਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।