ਡੰਗਰਾਂ ਦੀ ਨਸਲ ਅਤੇ ਉਨ੍ਹਾਂ ਦੀ ਚੋਣ ਕਿਵੇਂ ਕਰੀਏ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਮੁੱਖ ਤੌਰ ਤੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ, ਬਿਹਾਰ ਅਤੇ ਮੱਧ ਪ੍ਰਦੇਸ਼ ਵਿਚ ਪਾਈ ਜਾਂਦੀ ਹੈ। ਦੁੱਧ ਉਤਪਾਦਨ- ਪੇਂਡੂ ਹਾਲਤਾਂ ਵਿਚ 1350 ਕਿਲੋਗ੍ਰਾਮ,...

Cows

ਸਹਿਵਾਲ - ਮੁੱਖ ਤੌਰ ਤੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ, ਬਿਹਾਰ ਅਤੇ ਮੱਧ ਪ੍ਰਦੇਸ਼ ਵਿਚ ਪਾਈ ਜਾਂਦੀ ਹੈ। ਦੁੱਧ ਉਤਪਾਦਨ- ਪੇਂਡੂ ਹਾਲਤਾਂ ਵਿਚ 1350 ਕਿਲੋਗ੍ਰਾਮ, ਵਪਾਰਕ ਫਾਰਮ ਦੀ ਸਥਿਤੀ ਵਿੱਚ - 2900 ਕਿੱਲੋਗ੍ਰਾਮ, ਪਹਿਲੇ ਪ੍ਰਜਣਨ ਦੀ ਉਮਰ - 32-36 ਮਹੀਨੇ, ਪ੍ਰਜਣਨ ਦੀ ਮਿਆਦ ਵਿਚ ਅੰਤਰਾਲ - 15 ਮਹੀਨੇ। ਗੀਰ - ਦੱਖਣੀ ਕਾਠੀਆਵਾੜ ਦੇ ਗੀਰ ਜੰਗਲਾਂ ਵਿਚ ਪਾਏ ਜਾਂਦੇ ਹਨ।

ਦੁੱਧ ਉਤਪਾਦਨ- ਪੇਂਡੂ ਹਾਲਤਾਂ ਵਿਚ - 900 ਕਿਲੋਗ੍ਰਾਮ, ਵਪਾਰਕ ਫਾਰਮ ਦੀ ਸਥਿਤੀ ਵਿਚ - 1600 ਕਿਲੋਗ੍ਰਾਮ। ਥਾਰਪਕਰ - ਮੁੱਖ ਤੌਰ ਤੇ ਜੋਧਪੁਰ, ਕੱਛ ਅਤੇ ਜੈਸਲਮੇਰ ਵਿਚ ਪਾਏ ਜਾਂਦੇ ਹਨ। ਦੁੱਧ ਉਤਪਾਦਨ- ਪੇਂਡੂ ਹਾਲਤਾਂ ਵਿਚ - 1660 ਕਿਲੋਗ੍ਰਾਮ, ਦੁੱਧ ਉਤਪਾਦਨ- ਪੇਂਡੂ ਹਾਲਤਾਂ ਵਿਚ - 1660 ਕਿਲੋਗ੍ਰਾਮ

ਕਰਨ ਫ੍ਰਾਇ - ਕਰਨ ਫ੍ਰਾਇ ਦਾ ਵਿਕਾਸ ਰਾਜਸਥਾਨ ਵਿਚ ਪਾਈ ਜਾਣ ਵਾਲੀ ਥਾਰਪਾਰਕਰ ਨਸਲ ਦੀਆਂ ਗਾਵਾਂ ਨੂੰ ਹੋਲਸਟੀਨ ਪ੍ਰੀਜ਼ੀਅਨ ਨਸਲ ਦੇ ਸਾਨ੍ਹ ਗਰਭ ਧਾਰਨ ਦੁਆਰਾ ਕੀਤਾ ਗਿਆ। ਭਾਵੇਂ ਥਾਰਪਾਰਕਰ ਗਾਂ ਦੀ ਦੁੱਧ ਉਤਪਾਦਕਤਾ ਔਸਤ ਹੁੰਦੀ ਹੈ, ਪਰ ਗਰਮ ਅਤੇ ਨਮੀ ਵਾਲੀ ਜਲਵਾਯੂ ਨੂੰ ਸਹਿਣ ਕਰਨ ਦੀ ਆਪਣੀ ਸਮਰੱਥਾ ਦੇ ਕਾਰਨ ਉਹ ਭਾਰਤੀ ਪਸ਼ੂ ਪਾਲਕਾਂ ਦੇ ਲਈ ਮਹੱਤਵਪੂਰਣ ਹੁੰਦੀਆਂ ਹਨ। ਲਾਲ ਸਿੰਧੀ - ਖਾਸ ਕਰ ਕੇ ਪੰਜਾਬ, ਹਰਿਆਣਾ, ਕਰਨਾਟਕ, ਤਾਮਿਲਨਾਡੂ, ਕੇਰਲ ਅਤੇ ਉੜੀਸਾ ਵਿਚ ਪਾਏ ਜਾਂਦੇ ਹਨ। ਦੁੱਧ ਉਤਪਾਦਨ- ਪੇਂਡੂ ਹਾਲਤਾਂ ਵਿਚ - 1100 ਕਿਲੋਗ੍ਰਾਮ, ਵਪਾਰਕ ਫਾਰਮ ਦੀ ਸਥਿਤੀ ਵਿੱਚ - 1900 ਕਿਲੋਗ੍ਰਾਮ

ਓਂਗੋਲੇ - ਮੁੱਖ ਤੌਰ ਤੇ ਆਂਧਰਾ ਪ੍ਰਦੇਸ਼ ਦੇ ਨੇਲੋਰ ਕ੍ਰਿਸ਼ਨਾ, ਗੋਦਾਵਰੀ ਅਤੇ ਗੁੰਟੂਰ ਜ਼ਿਲ੍ਹਿਆਂ ਵਿਚ ਮਿਲਦੇ ਹਨ। ਦੁੱਧ ਉਤਪਾਦਨ - 1500 ਕਿਲੋਗ੍ਰਾਮ, ਬੈਲ ਸ਼ਕਤੀਸ਼ਾਲੀ ਹੁੰਦੇ ਹਨ ਅਤੇ ਬੈਲਗੱਡੀ ਖਿੱਚਣ ਅਤੇ ਭਾਰੀ ਹਲ ਚਲਾਉਣ ਦੇ ਕੰਮ ਵਿਚ ਉਪਯੋਗੀ ਹੁੰਦੇ ਹਨ। ਹਰਿਆਣਾ - ਮੁੱਖ ਤੌਰ ਤੇ ਹਰਿਆਣਾ ਦੇ ਕਰਨਾਲ, ਹਿਸਾਰ ਅਤੇ ਗੁੜਗਾਂਵ ਜ਼ਿਲ੍ਹਿਆਂ ਵਿੱਚ ਅਤੇ ਦਿੱਲੀ ਅਤੇ ਪੱਛਮੀ ਮੱਧ ਪ੍ਰਦੇਸ਼ ਵਿਚ ਮਿਲਦੇ ਹਨ। ਦੁੱਧ ਉਤਪਾਦਨ- 1140 ਤੋਂ 8500 ਕਿਲੋਗ੍ਰਾਮ, ਬੈਲ ਸ਼ਕਤੀਸ਼ਾਲੀ ਹੁੰਦੇ ਹਨ ਅਤੇ ਸੜਕ ਆਵਾਜਾਈ ਅਤੇ ਭਾਰੀ ਹਲ ਚਲਾਉਣ ਦੇ ਕੰਮ ਵਿਚ ਉਪਯੋਗੀ ਹੁੰਦੇ ਹਨ।

ਕਾਂਕਰੇਜ - ਮੁੱਖ ਤੌਰ ਤੇ ਗੁਜਰਾਤ ਵਿਚ ਮਿਲਦੇ ਹਨ। ਦੁੱਧ ਉਤਪਾਦਨ- ਪੇਂਡੂ ਹਾਲਤਾਂ ਵਿੱਚ - 1300 ਕਿਲੋਗ੍ਰਾਮ, ਵਪਾਰਕ ਫਾਰਮ ਦੀ ਸਥਿਤੀ ਵਿਚ - 3600 ਕਿਲੋਗ੍ਰਾਮ, ਪਹਿਲੀ ਵਾਰ ਪ੍ਰਜਣਨ ਦੀ ਉਮਰ - 36 ਤੋਂ 42 ਮਹੀਨੇ, ਪ੍ਰਜਣਨ ਦੀ ਮਿਆਦ ਵਿਚ ਅੰਤਰਾਲ-15 ਤੋਂ 16 ਮਹੀਨੇ, ਬੈਲ ਸ਼ਕਤੀਸ਼ਾਲੀ, ਸਰਗਰਮ ਅਤੇ ਤੇਜ਼ ਹੁੰਦੇ ਹਨ। ਹਲ ਚਲਾਉਣ ਅਤੇ ਆਵਾਜਾਈ ਦੇ ਲਈ ਉਪਯੋਗ ਕੀਤੇ ਜਾ ਸਕਦੇ ਹਨ। ਦੇਓਨੀ - ਮੁੱਖ ਤੌਰ ਤੇ ਆਂਧਰਾ ਪ੍ਰਦੇਸ਼ ਦੇ ਉੱਤਰ ਦੱਖਣੀ ਅਤੇ ਦੱਖਣੀ ਹਿੱਸਿਆਂ ਵਿਚ ਮਿਲਦਾ ਹੈ। ਗਾਂ ਦੁੱਧ ਉਤਪਾਦਨ ਦੇ ਲਈ ਚੰਗੀ ਹੁੰਦੀ ਹੈ ਅਤੇ ਬਲ਼ਦ ਕੰਮ ਦੇ ਲਈ ਸਹੀ ਹੁੰਦੇ ਹਨ।