MA.Med ਲੈਕਚਰਾਰ ਕੁਲਦੀਪ ਕੌਰ ਨੇ ਨੌਕਰੀ ਛੱਡ ਖੋਲ੍ਹਿਆ ਡੇਅਰੀ ਫਾਰਮ, ਹੁਣ ਕਮਾ ਰਹੀ 1 ਲੱਖ ਮਹੀਨਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਐਮਏ.ਐਮਐਡ ਕੁਲਦੀਪ ਕੌਰ ਨੇ ਕੋਟਕਪੂਰੇ ਦੇ ਇੱਕ ਨਿਜੀ ਕਾਲਜ ਵਿੱਚ ਮਿਲੀ ਨੌਕਰੀ ਛੱਡ ਸਵੈਰੁਜ਼ਗਾਰ ਨੂੰ ਚੁਣਿਆ। ਅੱਜ ਉਹ ਅਪਣੇ ਆਪ ਹੋਰਨਾਂ ਨੂੰ ਰੁਜ਼ਗਾਰ ਦੇ ਰਹੀ ਹੈ....

Kuldeep Kaur

ਚੰਡਗੜ੍ਹ : ਐਮਏ.ਐਮਐਡ ਕੁਲਦੀਪ ਕੌਰ ਨੇ ਕੋਟਕਪੂਰੇ ਦੇ ਇੱਕ ਨਿਜੀ ਕਾਲਜ ਵਿੱਚ ਮਿਲੀ ਨੌਕਰੀ ਛੱਡ ਸਵੈਰੁਜ਼ਗਾਰ ਨੂੰ ਚੁਣਿਆ। ਅੱਜ ਉਹ ਅਪਣੇ ਆਪ ਹੋਰਨਾਂ ਨੂੰ ਰੁਜ਼ਗਾਰ ਦੇ ਰਹੀ ਹੈ। ਕੋਟਕਪੂਰਾ ਦੀ ਬੀਡ ਰੋਡ ਉੱਤੇ ਸੇਖੋਂ ਡੇਅਰੀ ਦੇ ਨਾਮ ‘ਤੇ ਲਗਪਗ ਦੋ ਦਰਜਨ ਗਾਵਾਂ ਦਾ ਫ਼ਾਰਮ ਚਲਾ ਰਹੀ ਕੁਲਦੀਪ ਕੌਰ ਨੇ ਦੱਸਿਆ ਕਿ ਉਸਨੇ ਐਮਏ ਤੋਂ ਬਾਅਦ ਐਮਐਡ ਕੀਤੀ ਹੈ।

2010-11 ਵਿਚ ਕਾਲਜ ਵਿਚ ਲੈਕਚਰਾਰ ਦੀ ਨੌਕਰੀ ਕੀਤੀ। ਕੁਝ ਵੱਖਰਾ ਕਰਨ ਦੀ ਚਾਹਤ ਵਿਚ ਨੌਕਰੀ ਛੱਡ ਦਿੱਤੀ। ਔਰਤਾਂ ਨੂੰ ਡੇਅਰੀ ਦਾ ਧੰਦਾ ਅਪਨਾਉਣ ‘ਤੇ ਮਿਲਣ ਵਾਲੀ ਸਹੂਲਤਾਂ ਦੀ ਜਾਣਕਾਰੀ ਮਿਲੀ ਤਾਂ ਉਸਨੇ ਡੇਅਰੀ ਦਾ ਧੰਦਾ ਅਪਣਾਇਆ। 2014 ਵਿਚ ਔਰਤ ਸ਼ਕਤੀਕਰਨ ਅਭਿਆਨ ਦੇ ਤਹਿਤ ਸਿੱਖਿਆ ਲਈ। 2015 ਵਿਚ ਤਿੰਨ ਲੱਖ ਇਨਵੇਸਟ ਕਰਕੇ ਡੇਅਰੀ ਦੇ ਧੰਦੇ ਵਿਚ ਕਿਸਮਤ ਅਜਮਾਈ।

ਡੇਅਰੀ ਸਿੱਖਿਆ ਦੇ ਆਧਾਰ ਉੱਤੇ ਡੇਅਰੀ ਵਿਕਾਸ ਵਿਭਾਗ ਵੱਲੋਂ 50 ਫ਼ੀਸਦੀ ਸਬਸਿਡੀ ਉੱਤੇ 17.5 ਲੱਖ ਦਾ ਕਰਜ਼ ਲੈ ਕੇ ਦੋ ਕਨਾਲ ਵਿੱਚ ਆਧੁਨਿਕ ਡੇਅਰੀ ਫ਼ਾਰਮ ਬਣਾਇਆ। ਤਿੰਨ ਸਾਲ ਵਿਚ ਉਸਦੇ ਕੋਲ 20 ਦੁੱਧ ਦੇਣ ਵਾਲੀਆਂ ਐਚ.ਐਫ਼ ਗਾਵਾਂ ਅਤੇ ਅਪਣੀਆਂ ਹੀ ਗਾਵਾਂ ਦੇ ਉੱਚ ਨਸਲ ਦੇ ਲਗਪਗ 24 ਵੱਛੀਆਂ ਪਲ ਰਹੀਆਂ ਹਨ।

ਇਕ ਗਾਂ ਉੱਤੇ ਰੋਜ਼ਾਨਾ ਖਰਚ 100 ਰੁਪਏ, ਉਤਪਾਦਨ 20 ਲਿਟਰ :- ਇੱਕ ਗਾਂ ਦਾ ਰੋਜ਼ਾਨਾ ਖਰਚ 100 ਰੁਪਏ ਹੈ। ਉਨ੍ਹਾਂ ਦੇ ਫਾਰਮ ਵਿਚ ਦੁੱਧ ਦਾ ਕੁੱਲ ਉਤਪਾਦਨ 200 ਲਿਟਰ ਹੈ। ਅਜਿਹੇ ਵਿਚ ਸਾਰੇ ਖਰਚ ਕੱਢਣ ਤੋਂ ਬਾਅਦ ਉਹ ਇੱਕ ਲੱਖ ਰੁਪਏ ਪ੍ਰਤੀ ਮਹੀਨਾ ਤੱਕ ਕਮਾ ਲੈਂਦੀ ਹੈ।

ਡੇਅਰੀ ਖੋਲ੍ਹਣ ਤੋਂ ਬਾਅਦ ਕਦੇ ਫ਼ਸਲ ਰਹਿੰਦ-ਖੂੰਹਦ ਸਾੜਨੀ ਨਹੀਂ ਪਈ :- ਹਾਈ ਸਕੂਲ ਵਿਚ ਬਤੌਰ ਸਿਖਿਅਕ ਕੁਲਦੀਪ ਕੌਰ ਦੇ ਪਤੀ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਡੇਅਰੀ ਫਾਰਮ ਖੋਲ੍ਹਣ ਤੋਂ ਬਾਅਦ ਉਨ੍ਹਾਂ ਨੂੰ ਕਦੇ ਵੀ ਖੇਤਾਂ ਵਿਚ ਫ਼ਸਲ ਦੀ ਰਹਿੰਦ-ਖੂੰਹਦ ਸਾੜਨੀ ਨਹੀਂ ਪਈ। ਬਾਸਮਤੀ ਦੀ ਪਰਾਲੀ ਨੂੰ ਕੱਟਕੇ ਪਸੂਆਂ ਨੂੰ ਪਾਉਂਦੇ ਹਨ। ਅਪਣੇ ਖੇਤਾਂ ਵਿਚ ਉਹ ਬਿਨ੍ਹਾ ਕੀਟਨਾਸ਼ਕ ਤੋਂ ਪਸ਼ੂ ਪਾਲਣ ਵਿਭਾਗ ਦੁਆਰਾ ਦੱਸੀ ਤਕਨੀਕ ਨਾਲ ਅਚਾਰ ਤਿਆਰ ਕਰ ਲੈਂਦੇ ਹਨ ਜੋ ਪੂਰਾ ਸਾਲ ਕੰਮ ਆਉਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਸਕੂਲ ਤੋਂ ਪਸ ਪਰਤਣ ਤੋਂ ਬਾਅਦ ਡੇਅਰੀ ਦਾ ਕੰਮ ਕਰਦੇ ਹਨ।