ਅਮਰੀਕਾ ਤੋਂ ਆਉਣਗੇ ਡੇਅਰੀ ਉਤਪਾਦ ਪਰ ਪਸ਼ੂ ਦੇ ਸ਼ਾਕਾਹਾਰੀ ਹੋਣ ਦੀ ਲੈਣੀ ਹੋਵੇਗੀ ਗਰੰਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਅਮਰੀਕਾ ਤੋਂ ਡੇਅਰੀ ਪ੍ਰਾਡਕਟਸ ਦੇ ਆਯਾਤ ਨੂੰ ਭਾਰਤ ਮਨਜ਼ੂਰੀ ਦੇਣ ਲਈ ਤਿਆਰ ਹੈ। ਹਾਲਾਂਕਿ, ਇਸ ਦੇ ਲਈ ਅਮਰੀਕਾ ਨੂੰ ਇਹ ਗਰੰਟੀ ਦੇਣੀ ਹੋਵੇਗੀ ਕਿ ਇਹ ਉਤਪਾਦ...

US dairy imports

ਨਵੀਂ ਦਿੱਲੀ : (ਭਾਸ਼ਾ) ਅਮਰੀਕਾ ਤੋਂ ਡੇਅਰੀ ਪ੍ਰਾਡਕਟਸ ਦੇ ਆਯਾਤ ਨੂੰ ਭਾਰਤ ਮਨਜ਼ੂਰੀ ਦੇਣ ਲਈ ਤਿਆਰ ਹੈ। ਹਾਲਾਂਕਿ, ਇਸ ਦੇ ਲਈ ਅਮਰੀਕਾ ਨੂੰ ਇਹ ਗਰੰਟੀ ਦੇਣੀ ਹੋਵੇਗੀ ਕਿ ਇਹ ਉਤਪਾਦ ਭਾਰਤ ਵਿਚ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਣ। ਭਾਰਤ ਵਿਚ ਭਗਤੀ ਦੇ ਤਰੀਕਿਆਂ ਵਿਚ ਡੇਅਰੀ ਪ੍ਰਾਡਕਟਸ ਦੀ ਬਹੁਤ ਵਰਤੋਂ ਹੁੰਦੀ ਹੈ ਪਰ ਇਹਨਾਂ ਉਤਪਾਦਾਂ ਨੂੰ ਅਜਿਹੇ ਪਸ਼ੂਆਂ ਤੋਂ ਪ੍ਰਾਪਤ ਕਰਨ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਨੂੰ ਕਦੇ ਮਾਸ ਵਾਲਾ ਚਾਰਾ ਨਾ ਦਿਤਾ ਗਿਆ ਹੋਵੇ।

ਭਾਰਤ ਨੇ ਅਮਰੀਕਾ ਨੂੰ ਦੱਸਿਆ ਹੈ ਕਿ ਉਸ ਨੂੰ ਡੇਅਰੀ ਉਤਪਾਦਾਂ ਦਾ ਨਿਰਯਾਤ ਕਰਨ ਲਈ ਇਹ ਸਰਟੀਫ਼ਿਕੇਟ ਦੇਣਾ ਹੋਵੇਗਾ ਕਿ ਜਿਹੜੇ ਪਸ਼ੂਆਂ ਤੋਂ ਪ੍ਰਾਡਕਟਸ ਪ੍ਰਾਪਤ ਕੀਤੇ ਗਏ ਹਨ,  ਉਹਨਾਂ ਨੂੰ ਮਾਸਾਹਾਰੀ ਚਾਰਾ ਨਾ ਦਿਤਾ ਗਿਆ ਹੋਵੇ। ਹੋਰ ਦੇਸ਼ ਅਪਣੇ ਡੇਅਰੀ ਉਤਪਾਦ ਭਾਰਤ ਵਿਚ ਨਿਰਯਾਤ ਕਰਨ ਲਈ ਇਸ ਸ਼ਰਤ ਦਾ ਪਾਲਣ ਕਰ ਰਹੇ ਹੈ ਪਰ ਅਮਰੀਕਾ ਹੁਣੇ ਤੱਕ ਇਸ ਦਾ ਵਿਰੋਧ ਕਰਦਾ ਰਿਹਾ ਹੈ। ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਅਮਰੀਕਾ ਨੂੰ ਦੱਸਿਆ ਹੈ ਕਿ ਉਹ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੂਰੋਪੀ ਯੂਨੀਅਨ ਦੀ ਤਰ੍ਹਾਂ ਸਰਟੀਫ਼ਿਕੇਸ਼ਨ ਦੇਣ 'ਤੇ ਵਿਚਾਰ ਕਰ ਸਕਦਾ ਹੈ।

ਅਮਰੀਕਾ ਅਪਣੇ ਡੇਅਰੀ ਪ੍ਰਾਡਕਟਸ ਦੀ ਭਾਰਤ ਵਿਚ ਵਿਕਰੀ ਦੀ ਮਨਜ਼ੂਰੀ ਲਈ ਲਗਾਤਾਰ ਮੰਗ ਕਰਦਾ ਰਿਹਾ ਹੈ। ਅਮਰੀਕਾ ਦੀ ਡੇਅਰੀ ਇੰਡਸਟਰੀ ਦਾ ਦਾਅਵਾ ਹੈ ਕਿ ਜੇਕਰ ਭਾਰਤ ਵਿਚ ਉਨ੍ਹਾਂ ਦੇ ਉਤਪਾਦਾਂ ਲਈ ਬਾਜ਼ਾਰ ਖੋਲ੍ਹਿਆ ਜਾਂਦਾ ਹੈ ਤਾਂ ਇਸ ਨਾਲ ਉਸ ਦਾ ਨਿਰਯਾਤ 10 ਕਰੋਡ਼ ਡਾਲਰ ਤੱਕ ਵੱਧ ਸਕਦਾ ਹੈ। ਭਾਰਤ ਨੇ ਪਿਛਲੇ ਹਫ਼ਤੇ ਅਮਰੀਕਾ ਨੂੰ ਇਕ ਪੱਤਰ ਵਿਚ ਸਾਰੇ ਦੁਵੱਲੇ ਵਪਾਰ ਦੇ ਮੁੱਦੇ ਆਪਸੀ ਸਹਿਮਤੀ ਨਾਲ ਇਕ ਫਾਇਦੇਮੰਦ ਤਰੀਕੇ ਨਾਲ ਸੁਲਝਾਉਣ ਲਈ ਕਿਹਾ ਸੀ।

ਦੋਨਾਂ ਦੇਸ਼ ਵਪਾਰ ਨਾਲ ਜੁਡ਼ੇ ਕਈ ਵਿਵਾਦਾਮਈ ਮੁੱਦਿਆਂ 'ਤੇ ਗੱਲਬਾਤ ਕਰ ਰਹੇ ਹਨ। ਇਹਨਾਂ ਵਿਚ ਇਨਫ਼ਾਰਮੇਸ਼ਨ ਐਂਡ ਕੰਮਿਉਨਿਕੇਸ਼ਨ ਟੈਕਨੋਲਾਜੀ (ICT) ਪ੍ਰਾਡਕਟਸ ਨਾਲ ਜੁੜਿਆ ਮੁੱਦਾ ਵੀ ਸ਼ਾਮਿਲ ਹੈ। ਅਮਰੀਕਾ ਨੇ ਮੋਬਾਇਲ ਫ਼ੋਨ, ਸਮਾਰਟਵਾਚ ਅਤੇ ਟੈਲਿਕਾਮ ਨੈੱਟਵਰਕ ਇਕਵਿਪਮੈਂਟ ਵਰਗੇ ਆਇਟਮਸ ਉਤੇ ਟੈਰਿਫ਼ ਘਟਾਉਣ ਦੀ ਮੰਗ ਕੀਤੀ ਹੈ। ਇਸ 'ਤੇ ਆਯਾਤ ਡਿਊਟੀ 20 ਫ਼ੀ ਸਦੀ ਕੀਤੀ ਹੈ, ਜਿਸ ਦੇ ਨਾਲ ਭਾਰਤ ਨੂੰ 3.2 ਅਰਬ ਡਾਲਰ ਦਾ ਰਿਵੈਨਿਊ ਮਿਲਦਾ ਹੈ।

Related Stories