Farming news: ਆਲੂ, ਸਰੋਂ, ਦਾਲਾਂ ਤੇ ਸਬਜ਼ੀਆਂ ਨੂੰ ਕੋਹਰੇ ਤੋਂ ਬਚਾਉਣ ਦਾ ਆਸਾਨ ਤਰੀਕਾ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਆਲੂ, ਸਰੋਂ, ਦਾਲਾਂ ਅਤੇ ਸਬਜ਼ੀਆਂ ਨੂੰ ਕੋਹਰੇ ਤੋਂ ਬਚਾਉਣ ਦਾ ਇਕ ਆਸਾਨ ਤੇ ਸੌਖਾ ਤਰੀਕਾ ਦੱਸਣ ਜਾ ਰਹੇ ਹਾਂ।

Easy way to protect vegetables from fog

Farming news: ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਨ੍ਹੀਂ ਦਿਨੀਂ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਠੰਢ ਜ਼ੋਰਾਂ-ਸ਼ੋਰਾਂ ’ਤੇ ਹੈ। ਖਾਸ ਕਰਕੇ ਇਸ ਠੰਢ ਵਿਚ ਕਿਸਾਨਾਂ ਨੂੰ ਦੋ ਹੱਥ ਹੋਣਾ ਪੈ ਰਿਹਾ ਹੈ ਕਿਉਂਕਿ ਕਿਸਾਨਾਂ ਦੀਆਂ ਫਸਲਾਂ ’ਤੇ ਠੰਢ ‘ਚ ਕੋਹਰੇ ਦੀ ਮਾਰ ਨਾਲ ਉਨ੍ਹਾਂ ਦੀਆਂ ਮਿਹਨਤ ਨਾਲ ਬੀਜੀਆਂ ਫਸਲਾਂ ਖਰਾਬ ਹੋ ਰਹੀਆਂ ਹਨ।

ਅੱਜ ਅਸੀਂ ਤੁਹਾਨੂੰ ਆਲੂ, ਸਰੋਂ, ਦਾਲਾਂ ਅਤੇ ਸਬਜ਼ੀਆਂ ਨੂੰ ਕੋਹਰੇ ਤੋਂ ਬਚਾਉਣ ਦਾ ਇਕ ਆਸਾਨ ਤੇ ਸੌਖਾ ਤਰੀਕਾ ਦੱਸਣ ਜਾ ਰਹੇ ਹਾਂ। ਜੇਕਰ ਕੋਹਰਾ ਥੋੜ੍ਹਾ ਪੈ ਰਿਹਾ ਤਾਂ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਜੇ ਕੋਹਰਾ ਜ਼ਿਆਦਾ ਪੈਣ ਲੱਗ ਜਾਵੇ ਤਾਂ ਤਣੇ ਤੋਂ ਲੈ ਕੇ ਪੱਤਿਆਂ ਤਕ ਫ਼ਸਲ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਕੋਹਰਾ ਸਿੱਧਾ ਨੁਕਸਾਨ ਕਿਵੇਂ ਕਰਦਾ

ਜਦੋਂ ਬਰਫ਼ ਪੱਤੇ ਉੱਤੇ ਜੰਮ ਜਾਂਦੀ ਹੈ ਤਾਂ ਉਸ ਨਾਲ ਪੱਤੇ ਦੇ ਅੰਦਰਲਾ ਤਾਪਮਾਨ ਠੰਡਾ ਹੁੰਦਾ ਹੈ। ਬੂਟੇ ਦੇ ਟਿਸ਼ੂ ਦੇ ਵਿਚ ਜੋ ਨਿਕੇ-ਨਿੱਕੇ ਸੈਲ ਹੁੰਦੇ ਹਨ ਤਾਂ ਉਨ੍ਹਾਂ ਦੇ ਵਿਚ ਬਰਫ਼ ਜੰਮ ਜਾਂਦੀ ਹੈ। ਬਰਫ਼ ਜੰਮਣ ਨਾਲ ਸੀ-ਹਾਈਡਟ੍ਰੇਡਟਹੋ ਜਾਂਦੀ ਹੈ। ਸੱਭ ਤੋਂ ਵੱਧ ਕੋਹਰੇ ਦਾ ਨੁਕਸਾਨ ਉਥੇ ਹੁੰਦਾ ਹੈ ਜਿੱਥੇ ਆਲੂ ਜਾਂ ਸਬਜ਼ੀਆਂ ਤੁਸੀਂ ਬਿਨਾਂ ਵੱਟਾਂ ਲਗਾਈਆਂ ਹੋਈਆਂ ਹਨ ਜਾਂ ਜਿਹੜੀਆਂ ਜ਼ਮੀਨਾਂ ਖੁਸ਼ਕ ਹਨ ਉਥੇ ਕੋਹਰੇ ਦਾ ਨੁਕਸਾਨ ਜ਼ਿਆਦਾ ਹੁੰਦਾ ਹੈ।

ਰੋਕਥਾਮ ਕਿਵੇਂ ਕਰੀਏ

ਕੋਹਰੇ ਦੇ ਨੁਕਸਾਨ ਦੀ ਰੋਕਥਾਮ ਲਈ ਜ਼ਮੀਨ ‘ਚ ਨਮੀ ਹੋਣਾ ਜ਼ਰੂਰੀ ਹੈ। ਜੇ ਖੇਤ ‘ਚ ਨਮੀ ਨਹੀਂ ਤਾਂ ਜਿਹੜੇ ਪੋਰ ਸਪੇਸ ਹਨ ਉਨ੍ਹਾਂ ਵਿਚ ਹਵਾ ਦੀ ਮਾਤਰਾ ਜ਼ਿਆਦਾ ਹੋਵੇਗੀ। ਹਵਾਂ ਹੀਟ ਨੂੰ ਜ਼ਮੀਨ ਦੇ ਵਿਚ ਨਹੀਂ ਜਾਣ ਦਿੰਦੀ ਤੇ ਜ਼ਮੀਨ ਨੂੰ ਗਰਮ ਨਹੀਂ ਹੋਣ ਦਿੰਦੀ। ਇਸ ਲਈ ਜੇ 30 ਸੈ.ਮੀ ਤਕ ਜ਼ਮੀਨ ਗਿੱਲੀ ਹੈ ਤਾਂ ਪਾਣੀ ਹੀਟ ਜ਼ਿਆਦਾ ਲੈ ਲੈਂਦਾ ਹੈ ਤਾਂ ਤੁਸੀਂ ਕੋਹਰੇ ਤੋਂ ਫ਼ਸਲ ਨੂੰ ਬਚਾ ਸਕਦੇ ਹੋ। ਜੇ ਤੁਹਾਡੇ ਕੋਲ ਦੋ ਖੇਤ ਹਨ, ਇਕ ਨੂੰ ਪਾਣੀ ਲੱਗਿਆ ਹੈ ਤੇ ਇਕ ਖੇਤ ਨੂੰ ਪਾਣੀ ਨਹੀਂ ਲੱਗਿਆ ਹੋਇਆ। ਜਿਸ ਖੇਤ ਨੂੰ ਪਾਣੀ ਨਹੀਂ ਲੱਗਿਆ ਹੋਇਆ ਤਾਂ ਉਸ ਵਿਚ ਕੋਹਰਾ ਨੁਕਸਾਨ ਜ਼ਿਆਦਾ ਕਰੇਗਾ।

ਨਦੀਨ

ਫ਼ਸਲ ‘ਚ ਜਿਹੜੇ ਨਦੀਨ ਉਗਦੇ ਹਨ, ਉਹ ਪੂਰੀ ਹੀਟ ਜ਼ਮੀਨ ਤਕ ਨਹੀਂ ਪਹੁੰਚਣ ਦਿੰਦੇ। ਨਦੀਨਾਂ ਨੂੰ ਮਾਰਨਾ ਜਰੂਰੀ ਹੈ। ਕਈਂ ਕਿਸਾਨ ਸੋਚਦੇ ਹਨ ਕਿ ਨਦੀਨ ਰਹਿਣ ਨਾਲ ਫ਼ਸਲ ਦਾ ਕੋਹਰੇ ਤੋਂ ਬਚਾਅ ਹੋ ਜਾਵੇਗਾ ਪਰ ਨਹੀਂ, ਇਨ੍ਹਾਂ ਨਾਲ ਫ਼ਸਲ ਦਾ ਬਚਾਅ ਨਹੀਂ ਹੁੰਦਾ।

ਕੋਹਰੇ ਤੋਂ ਬਚਾਅ

ਜੇਕਰ ਕਿਸਾਨਾਂ ਨੂੰ ਕੋਹਰਾ ਪੈਣ ਦਾ ਡਰ ਬਣਿਆ ਰਹਿੰਦਾ ਹੈ ਤਾਂ ਉਸ ਦਿਨ ਤੁਸੀਂ ਅਪਣੇ ਖੇਤ ਵਿਚ ਧੂੰਆਂ ਕਰ ਸਕਦੇ ਹੋ, ਕਿਉਂਕਿ ਧੂੰਆਂ ਸਰਦੀਆਂ ‘ਚ ਜ਼ਿਆਦਾ ਉਪਰ ਨਹੀਂ ਜਾਂਦਾ, ਉਹ ਖੇਤ ‘ਤੇ ਅਪਣੀ ਪਰਤ ਬਣਾ ਲੈਂਦਾ ਹੈ। ਇਸ ਨਾਲ ਫ਼ਸਲ ਨੂੰ ਕੋਹਰੇ ਤੋਂ ਬਚਾਇਆ ਜਾ ਸਕਦਾ ਹੈ। ਜਿਹੜੇ ਕਿਸਾਨਾਂ ਦੇ ਸਪਰਿੰਗਲਰ ਤੇ ਫੁਆਰੇ ਲਗਾਏ ਹੋਏ ਹਨ। ਉਨ੍ਹਾਂ ਨੂੰ ਸਲਾਹ ਹੈ ਕਿ ਜਦੋਂ ਕੋਹਰਾ ਪੈਣ ਦੀ ਸੰਭਾਵਨਾ ਹੈ ਤਾਂ ਤੜਕੇ 4 ਵਜੇ ਉੱਠ ਕੇ ਫੁਆਰੇ ਚਲਾ ਦਿਤੇ ਜਾਣ ਤਾਂ ਕਿ ਪੱਤੇ ਧੋਤੇ ਜਾਣ ਪੱਤਿਆਂ ਤੋਂ ਕੋਹਰਾ ਉੱਤਰ ਜਾਵੇ। ਕੋਹਰਾ ਪੈਣ ਦੀ ਜਦੋਂ ਸੰਭਾਵਨਾ ਹੋਵੇ ਤਾਂ ਤੁਸੀਂ ਥਾਇਓ ਯੂਰੀਆ ਦਾ ਇਸਤੇਮਾਲ ਕਰ ਸਕਦੇ ਹੋ। 2 ਲੀਟਰ ਪਾਣੀ ਦੇ ਵਿਚ 1 ਗ੍ਰਾਮ ਥਾਇਓ ਯੂਰੀਆ ਪਾ ਕੇ ਤੁਸੀਂ ਸਪ੍ਰੇਅ ਕਰ ਸਕਦੋ। ਇਸ ਦਾ ਇਸਤੇਮਾਲ ਕਰਨ ਨਾਲ ਵੀ ਕੋਹਰੇ ਤੋਂ ਫ਼ਸਲ ਨੂੰ ਬਚਾਇਆ ਸਕਦਾ ਹੈ।

 (For more news apart from Easy way to protect vegetables from fog, stay tuned to Rozana Spokesman)