ਬੇਮੌਸਮੀ ਮੀਂਹ ਨੇ ਤੋੜਿਆ ਕਿਸਾਨਾਂ ਦਾ ਲੱਕ, ਕਿਲੋ ਮਗਰ ਪਿਆ ਐਨਾ ਘਾਟਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਪੰਜਾਬ ਦੇ ਆਲੂ ਉਤਪਾਦਕ ਕਿਸਾਨ ਫਿਰੋ ਤੋਂ ਸੰਕਟ ਵਿੱਚ ਵਿਏੱਖ ਰਹੇ ਹਨ। ਇੱਕ ਤਾਂ ਉਨ੍ਹਾਂ ਨੂੰ ਆਲੂ ਦਾ ਉਚਿਤ ਮੁੱਲ ਨਹੀਂ ਮਿਲ ਰਿਹਾ, ਦੂਜੇ ਬੇਮੌਸਮੀ ਮੀਂਹ...

Kissan

ਚੰਡੀਗੜ੍ਹ : ਪੰਜਾਬ ਦੇ ਆਲੂ ਉਤਪਾਦਕ ਕਿਸਾਨ ਫਿਰੋ ਤੋਂ ਸੰਕਟ ਵਿੱਚ ਵਿਏੱਖ ਰਹੇ ਹਨ। ਇੱਕ ਤਾਂ ਉਨ੍ਹਾਂ ਨੂੰ ਆਲੂ ਦਾ ਉਚਿਤ ਮੁੱਲ ਨਹੀਂ ਮਿਲ ਰਿਹਾ, ਦੂਜੇ ਬੇਮੌਸਮੀ ਮੀਂਹ ਨੇ ਉਨ੍ਹਾਂ ਦੇ ਚਿਹਰੇ ਕੁਮਲਾ ਦਿੱਤੇ ਹਨ। ਦੋ ਵਾਰ ਬੇਮੌਸਮੀ ਮੀੰਹ ਨੇ ਆਲੂ ਦੀ ਫ਼ਸਲ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ। ਆਲੂ ਉਤਪਾਦਕ ਦੇ ਮੁਤਾਬਿਕ ਕਟੇ ਹੋਏ ਪਤਿਆਂ ਵਾਲੇ ਆਲੂ ਦੀ ਫ਼ਸਲ ਨੂੰ ਮੀਂਹ ਨਾਲ 25 ਤੋਂ 30 ਫ਼ੀਸਦੀ ਨੁਕਸਾਨ ਹੋਇਆ ਹੈ। ਆਲੂ ਮਿਟੀ ਉਤਰਨ ਨਾਲ ਹਰਾ ਰਹਿਣ ਅਤੇ ਜ਼ਾਦਾ ਪਾਣੀ  ਨਾਲ ਗਲ ਜਾਣਾ ਦਾ ਖ਼ਤਰਾ ਹੈ।

ਦੂਜਾ ਅਗਲੀ ਫ਼ਸਲ ਖਰਬੂਜਾ, ਮੱਕੀ ਅਤੇ ਮੇਤੇ ਦੀ ਫ਼ਸਲ ਵੀ ਲੇਟ ਹੋਵੇਗੀ। ਆਲੂ ਦੀ ਤਿਆਰੀ ਉੱਤੇ 6 ਰੁਪਏ ਪ੍ਰਤੀ ਕਿੱਲੋ ਖ਼ਰਚ ਆ ਰਿਹਾ ਹੈ ਜਦੋਂ ਕਿ ਵਪਾਰੀ ਇਸਨੂੰ 3 ਰੁਪਏ ਪ੍ਰਤੀ ਕਿੱਲੋ ਮੁਸ਼ਕਲ ਨਾਲ ਖ਼ਰੀਦ ਰਿਹਾ ਹੈ। ਆਲੂ ਉਤਪਾਦਕਾਂ ਦੇ ਅਨੁਸਾਰ ਆਲੂ ਉੱਤੇ ਪ੍ਰਤੀ ਏਕੜ 40 ਹਜਾਰ ਦਾ ਖ਼ਰਚ ਆ ਰਿਹਾ ਹੈ। ਇੱਕ ਏਕੜ ਤੋਂ 100 ਕੁਇੰਟਲ ਆਲੂ ਨਿਕਲਦਾ ਹੈ।

ਕਿਸਾਨ ਨੂੰ ਮਾਰਕਿਟ ਵਿੱਚ ਆਲੂ ਦਾ ਰੇਟ 300 ਰੁਪਏ ਪ੍ਰਤੀ ਕੁਇੰਟਲ ਹੀ ਮਿਲ ਰਿਹਾ ਹੈ। ਯਾਨੀ ਕਿ ਪ੍ਰਤੀ ਏਕੜ 30 ਹਜਾਰ ਦੀ ਫ਼ਸਲ ਹੁੰਦੀ ਹੈ ਪਰ ਕਿਸਾਨ ਨੂੰ ਆਲੂ ਤਿਆਰੀ ਦੇ ਖ਼ਰਚ ਤੋਂ ਹੀ 10 ਹਜਾਰ ਘੱਟ ਮਿਲ ਰਹੇ ਹਨ। ਕਈਂ ਥਾਵਾਂ ‘ਤੇ ਮੀਂਹ ਜ਼ਿਆਦਾ ਪਿਆ ਜਿਸ ਕਾਰਨ ਆਲੂਆਂ ਵਿਚ ਪਾਣੀ ਜਮ੍ਹਾਂ ਹੋ ਗਿਆ ਹੈ। ਜੇਕਰ ਇਹ ਪਾਣੀ ਛੇਤੀ ਨਹੀਂ ਸੁੱਕਦਾ ਤਾਂ ਹਫ਼ਤੇ ਦੇ ਅੰਦਰ ਹੀ ਆਲੂ ਗਲ ਜਾਵੇਗਾ।

ਇੱਕ ਕਿੱਲੋ ਆਲੂ ਉੱਤੇ 6 ਰੁਪਏ ਲਾਗਤ, ਵਿਕ 3 ਰੁਪਏ ਕਿੱਲੋ ਰਿਹਾ:- ਕਿਸਾਨ ਜੱਸਾ ਸਿੰਘ ਕਹਿੰਦੇ ਹਨ ਕਿ ਪ੍ਰਤੀ ਏਕੜ ਆਲੂ ਉੱਤੇ 40 ਹਜਾਰ ਤੋਂ ਜ਼ਿਆਦਾ ਖ਼ਰਚ ਆ ਜਾਂਦਾ ਹੈ। ਖੇਤ ਤਿਆਰੀ ਉੱਤੇ 5 ਹਜਾਰ ਰੁਪਏ ਖ਼ਰਚ ਆਉਂਦਾ ਹੈ। ਬੀਜ 500 ਰੁਪਏ ਪ੍ਰਤੀ ਪੈਕਟ ਦੇ ਹਿਸਾਬ ਨਾਲ ਇੱਕ ਏਕੜ ਵਿਚ 10 ਹਜਾਰ ਦਾ ਲੱਗਦਾ ਹੈ।

5 ਬੋਰੀ ਡਾਇਆ ਅਤੇ 2 ਬੋਰੀ ਯੂਰੀਆ ਉੱਤੇ 7500 ਰੁਪਏ ਖ਼ਰਚ ਆ ਜਾਂਦਾ ਹੈ। ਆਲੂ ਉੱਤੇ 3 ਤੋਂ 4 ਕੀਟਨਾਸ਼ਕ ਸਪ੍ਰੇ ਹੋ ਜਾਂਦੀਆਂ ਹਨ। ਇਸ ਉੱਤੇ ਵੀ 2 ਹਜਾਰ ਤੋਂ 2500 ਰੁਪਏ ਤੱਕ ਦਾ ਖ਼ਰਚ ਆਉਂਦਾ ਹੈ। ਆਲੂ ਦੀ ਪਟਾਈ ਕਰਨ ਲਈ 4500 ਤੋਂ 5000 ਰੁਪਏ ਖ਼ਰਚ ਹੋ ਜਾਂਦਾ ਹੈ। ਇਸ ਹਿਸਾਬ ਨਾਲ ਕਿਸਾਨ ਨੂੰ ਆਲੂ ਦਾ ਰੇਟ ਨਹੀਂ ਮਿਲ ਰਿਹਾ।