ਫ੍ਰੈਂਚ ਆਲੂਆਂ ਦੀ ਖੇਪ 'ਚ ਮਿਲਿਆ ਪਹਿਲੇ ਵਿਸ਼ਵ ਯੁੱਧ ਦੇ ਸਮੇਂ ਦਾ ਗ੍ਰਨੇਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਹ ਗ੍ਰਨੇਡ ਅੱਠ ਸੇਂਟੀਮੀਟਰ ਚੌੜਾ ਸੀ ਅਤੇ ਉਸਦਾ ਭਾਰ ਕਰੀਬ ਇਕ ਕਿੱਲੋਗ੍ਰਾਮ ਸੀ ।

Wartime grenade found buried in potatoes

ਹਾਂਗਕਾਂਗ : ਹਾਂਗਕਾਂਗ ਦੀ ਇਕ ਚਿਪਸ ਬਣਾਉਣ ਵਾਲੇ ਕਾਰਖਾਨੇ ਲਈ ਆਯਾਤ ਕੀਤੇ ਜਾਣ ਵਾਲੇ ਫ੍ਰੈਂਚ ਆਲੂਆਂ ਦੀ ਖੇਪ ਵਿਚ ਪਹਿਲੇ ਵਿਸ਼ਵ ਯੁੱਧ ਦੇ ਵੇਲ੍ਹੇ ਦਾ ਇਕ ਜਰਮਨ ਗ੍ਰਨੇਡ ਮਿਲਿਆ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਗਈ । ਕਾਲਬੀ ਸਨੈਕਸ ਫੈਕਟਰੀ ਵਿਚ ਨੂੰ ਗ੍ਰਨੇਡ ਪਾਏ ਜਾਣ ਤੋਂ ਬਾਅਦ

ਉਸਨੂੰ ਸੁਰੱਖਿਅਤ ਤਰੀਕੇ ਨਾਲ ਮਿਟਾ ਦਿਤਾ ਗਿਆ । ਪ੍ਰਧਾਨ ਵਿਲਫਰੇਡ ਵੋਂਗ ਹੋ -ਹਾਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਗ੍ਰਨੇਡ ਦੀ ਹਾਲਤ ਠੀਕ ਨਹੀਂ ਸੀ ਕਿਉਂਕਿ ਪਹਿਲਾਂ ਹੀ ਉਸਦਾ ਪਿਨ ਖੁਲ੍ਹਾ ਹੋਇਆ ਸੀ । ਸ਼ੁਕਰ ਇਹ ਰਿਹਾ ਕਿ ਇਹ ਫਟਿਆ ਨਹੀਂ ।

ਵੋਂਗ ਨੇ ਦੱਸਿਆ ਕਿ ਪੁਲਿਸ ਨੇ ਮੌਕੇ 'ਤੇ ਇਸ ਨੂੰ ਖਤਮ  ਕਰ ਦਿਤਾ । ਇਹ ਗ੍ਰਨੇਡ ਅੱਠ ਸੇਂਟੀਮੀਟਰ ਚੌੜਾ ਸੀ ਅਤੇ ਉਸਦਾ ਭਾਰ ਕਰੀਬ ਇਕ ਕਿੱਲੋਗ੍ਰਾਮ ਸੀ । ਵੋਂਗ ਨੇ ਕਿਹਾ ਕਿ ਹੁਣ ਤਕ ਦੀ ਜਾਣਕਾਰੀ ਮੁਤਾਬਕ ਅਜਿਹਾ ਲਗਦਾ ਹੈ ਕਿ ਇਹ ਗ੍ਰਨੇਡ ਆਲੂਆਂ ਦੇ ਨਾਲ ਫ਼ਰਾਂਸ ਤੋਂ ਆਯਾਤ ਹੋਇਆ ।