ਕਿਸਾਨਾਂ ਲਈ ਵਰਦਾਨ ਸਾਬਿਤ ਹੋਵੇਗੀ ਝੋਨੇ ਦੀ ਇਹ ਕਿਸਮ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਝੋਨਾ ਅਤੇ ਕਣਕ ਪੰਜਾਬ ਦੀ ਮੁੱਖ ਫ਼ਸਲ ਹੈ। ਇਸ ਲਈ ਵੱਡੇ ਰਕਬੇ ਹੇਠ ਇਨ੍ਹਾ ਕਿਸਮਾਂ ਦੀ ਬਿਜਾਈ ਕੀਤੀ ਜਾਂਦੀ ਹੈ...

Brar Seed Store

ਲੁਧਿਆਣਾ : ਝੋਨਾ ਅਤੇ ਕਣਕ ਪੰਜਾਬ ਦੀ ਮੁੱਖ ਫ਼ਸਲ ਹੈ। ਇਸ ਲਈ ਵੱਡੇ ਰਕਬੇ ਹੇਠ ਇਨ੍ਹਾ ਕਿਸਮਾਂ ਦੀ ਬਿਜਾਈ ਕੀਤੀ ਜਾਂਦੀ ਹੈ। ਇਹ ਪ੍ਰਗਟਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਪ੍ਰੋ. ਬੀਜ ਮਾਹਿਰ ਹਰਦਿਆਲ ਸਿੰਘ ਬਰਾੜ ਅਤੇ ਬਰਾੜ ਸੀਡ ਸਟੋਰ ਲੁਧਿਆਣਾ ਦੇ ਐਮ.ਡੀ ਹਰਵਿੰਦਰ ਸਿੰਘ ਬਰਾੜ ਨੇ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਰਾਜ ਪੱਧਰੀ ਮੇਲਾ 15 ਅਤੇ 16 ਮਾਰਚ ਵਿਖੇ ਲੱਗ ਰਿਹਾ ਹੈ।

ਇਸ ਮੌਕੇ ਉੱਤਰੀ ਭਾਰਤ ਦੀ ਪ੍ਰਮੁੱਖ ਬੀਜਾਂ ਦੀ ਕੰਪਨੀ ਬਰਾੜ ਬੀਜ ਸਟੋਰ ਵੱਲੋਂ ਝੋਨੇ ਦੀ ਨਵੀਂ ਕਿਸਮ ਬੀਆਰ 141 ਲਿਆਂਦੀ ਜਾ ਰਹੀ ਹੈ। ਇਸ ਕਿਸਮ ਸਮੇਤ ਪਨੀਰੀ 135 ਤੋਂ 140 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਦਾ ਝਾੜ 32 ਤੋਂ 40 ਕੁਇੰਟਲ ਤੱਕ ਹੈ। ਪ੍ਰੋ. ਬਰਾੜ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਸਾਲ ਬਾਸਮਤੀ ਦੀ ਨਵੀਂ ਕਿਸਮ ਪੀਬੀ 1718 ਲਿਆਂਦੀ ਜਾ ਰਹੀ ਹੈ। ਇਹ ਕਿਸਮ ਆਈਆਰਆਈ ਦਿੱਲੀ ਵੱਲੋਂ ਪਾਸ ਕੀਤੀ ਗਈ ਹੈ।

ਇਹ ਕਿਸਮ ਪੂਸਾ ਬਾਸਮਤੀ 1121 ਦੀ ਸੋਧੀ ਹੋਈ ਕਿਸਮ ਹੈ। ਇਹ ਕਿਸਮ ਝੂਲਸ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤਨ ਝਾੜ 24 ਤੋਂ 30 ਕੁਇੰਟਲ ਪ੍ਰਤੀ ਏਕੜ ਤੱਕ ਨਿਕਲ ਸਕਦਾ ਹੈ। ਇਹ ਕਿਸਮ ਪੱਕਣ ਵਿਚ ਸਮੇਤ ਪਨੀਰੀ 140 ਦਿਨਾਂ ਦਾ ਸਮਾਂ ਲੈਂਦੀ ਹੈ।

ਬਰਾੜ ਨੇ ਦੱਸਿਆ ਕਿ ਉਹ ਸਿਰਫ਼ ਬੀਜ ਵਿਕਰੇਤਾ ਹੀ ਨਹੀਂ ਸਗੋਂ ਪੰਜਾਬ ਦੇ ਮੱਧ ਵਰਗੀ ਕਿਸਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਜਿੱਥੇ ਜਿੰਮੀਦਾਰਾਂ ਨੂੰ ਉੱਚ ਗੁਣੱਵਤਾ ਵਾਲਾ ਬੀਜ ਮੁਹੱਈਆ ਕਰਵਾਉਂਦੇ ਹਨ ਅਤੇ ਉਸ ਦੇ ਨਾਲ ਨਾਲ ਜਿੰਮੀਦਾਰਾਂ ਨੂੰ ਜ਼ਮੀਨ, ਪਾਣੀ ਅਤੇ ਇਲਾਕੇ ਨੂੰ ਧਿਆਨ ਵਿਚ ਰੱਖ ਕੇ ਬੀਜ ਨੂੰ ਸੋਧ ਕੇ ਬੀਜਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।