ਝੋਨਾ ਬਿਜਾਈ ਦੀ ਨਵੀਂ ਤਕਨੀਕ, ਪ੍ਰਤੀ ਏਕੜ 6000 ਦੀ ਬੱਚਤ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿੱਚ ਲਗਾਤਾਰ ਕੱਦੂ ਕਰਕੇ ਝੋਨੇ ਤੇ ਬਾਸਮਤੀ ਦੀ ਕਾਸਤ ਕਾਰਨ ਕਿਸਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ....

Paddy

ਚੰਡੀਗੜ੍ਹ : ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿੱਚ ਲਗਾਤਾਰ ਕੱਦੂ ਕਰਕੇ ਝੋਨੇ ਤੇ ਬਾਸਮਤੀ ਦੀ ਕਾਸਤ ਕਾਰਨ ਕਿਸਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਜਾਣ ਦੇ ਨਾਲ-ਨਾਲ ਜ਼ਮੀਨ ਦੇ ਭੌਤਕੀ ਗੁਣਾਂ ਤੇ ਉਤਪਾਦਕਤਾ ਵਿੱਚ ਨਿਘਾਰ ਆ ਰਿਹਾ ਹੈ। ਇੰਨਾ ਹੀ ਨਹੀਂ ਝੋਨੇ ਦੀ ਬਿਜਾਈ ਉੱਤੇ ਖਰਚਾ ਵੀ ਭਾਰੀ ਹੁੰਦਾ ਹੈ ਪਰ ਝੋਨੇ ਦੀ ਸਿੱਧੀ ਬਿਜਾਈ ਨਾਲ ਪ੍ਰਤੀ ਏਕੜ ਤਕਰੀਬਨ 6000 ਰੁਪਏ ਤਕ ਦੀ ਬੱਚਤ ਹੁੰਦੀ ਹੈ। ਇੰਨਾ ਹੀ ਨਹੀਂ ਪਾਣੀ ਦੀ ਵੀ ਭਾਰੀ ਬੱਚਤ ਹੁੰਦੀ ਹੈ।

ਖੇਤੀਬਾੜੀ ਮਾਹਰਾਂ ਮੁਤਾਬਕ ਝੋਨਾ ਲਵਾਈ ਦੀ ਪੁਰਾਤਨ ਰਵਾਇਤੀ ਤਕਨੀਕ ਵਿੱਚ ਜਿੱਥੇ ਕਿਸਾਨਾਂ ਨੂੰ ਬੇਹੱਦ ਮਿਹਨਤ ਕਰਨੀ ਪੈਂਦੀ ਹੈ, ਉੱਥੇ ਉਕਤ ਤਕਨੀਕ ਕਾਰਨ ਕਿਸਾਨਾਂ ਨੂੰ ਵੱਡੇ ਖਰਚੇ ਕਰਨੇ ਪੈਂਦੇ ਸਨ। ਇਸ ਨਾਲ ਪਾਣੀ ਦੀ ਵੀ ਵੱਡੀ ਖ਼ਪਤ ਹੁੰਦੀ ਹੈ। ਇਸੇ ਤੋਂ ਰਾਹਤ ਲਈ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਕਿਸਾਨਾਂ ਨੂੰ ਮੁਹੱਈਆ ਕਰਵਾਈ ਗਈ ਜਿਸ ਨਾਲ ਕਿਸਾਨਾਂ ਨੂੰ ਭਾਰੀ ਫਾਇਦਾ ਹੋਇਆ।

ਇਸ ਤਕਨੀਕ ਨਾਲ ਜਿੱਥੇ ਸਿੱਧੀ ਬਿਜਾਈ ਤਕਨੀਕ ਨਾਲ ਹੋਣ ਵਾਲੀ ਪ੍ਰਤੀ ਏਕੜ 4000 ਰੁਪਏ ਦੀ ਬਚਤ ਤੋਂ ਇਲਾਵਾ ਵਹਾਈ, ਸੁਹਾਗਾ ਲਾਉਣ ਸਮੇਤ ਖੇਤ ਨੂੰ ਤਿਆਰ ਕਰਨ ‘ਤੇ ਹੋਣ ਵਾਲਾ ਪ੍ਰਤੀ ਏਕੜ 2000 ਰੁਪਏ ਤੱਕ ਦੀ ਵਾਧੂ ਬਚਤ ਹੁੰਦੀ ਹੈ, ਜਦ ਕਿ ਪਾਣੀ ਦੀ ਬਚਤ ਵੀ ਹੁੰਦੀ ਹੈ। ਇਸ ਤਕਨੀਕ ਨਾਲ ਲਾਏ ਝੋਨੇ ਵਿਚ ਨਦੀਨ ਘੱਟ ਉੱਗਦੇ ਹਨ। ਜ਼ਮੀਨ ਵਿਚ ਉੱਗੇ ਝੋਨੇ ਦੇ ਪੌਦੇ ਖਾਦਾਂ ਦੀ ਸੁਚੱਜੀ ਵਰਤੋਂ ਕਰ ਸਕਦੇ ਹਨ ਜਿਸ ਕਾਰਨ ਝਾੜ ਵਧਦਾ ਹੈ।

ਪਿਛਲੇ ਸਾਲਾਂ ਦੇ ਤਜਰਬਿਆਂ ਦੇ ਆਧਾਰ ‘ਤੇ ਇਹ ਤਕਨੀਕ ਸਫਲ ਹੋਈ ਹੈ। ਇਸ ਲਈ ਇਸ ਤਕਨੀਕ ਤਹਿਤ ਵੱਧ ਤੋਂ ਵੱਧ ਝੋਨਾ ਲਵਾਇਆ ਜਾਵੇ। ਸਿੱਧੀ ਬਿਜਾਈ ਤਕਨੀਕ ਵਿੱਚ ਹੋਰ ਸੁਧਾਰ ਕਰਦਿਆਂ ਖੇਤੀਬਾੜੀ ਵਿਭਾਗ ਨੇ ਇਸ ਨੂੰ ਹੋਰ ਲਾਭਕਾਰੀ ਬਣਾਉਣ ਹਿੱਤ ਕਣਕ ਦੀ ਕਟਾਈ ਤੋਂ ਬਾਅਦ ਖੇਤ ਵਿੱਚ ਬਿਨਾਂ ਕੋਈ ਵਹਾਈ ਕੀਤੇ ਖੜ੍ਹੇ ਕਰਚਿਆਂ ਵਿਚ ਹੀ ਝੋਨੇ ਦੀ ਬਿਜਾਈ ਕਰਨ ਦੀ ਤਕਨੀਕ ਅਪਣਾਈ ਹੈ।