ਮੁਰਗੀ ਪਾਲਣ ਦਾ ਧੰਦਾ ਹੈ ਕਿਸਾਨਾਂ ਲਈ ਲਾਹੇਵੰਦ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਮੁਰਗੀ ਪਾਲਣ ਦਾ ਧੰਦਾ ਕਰਨਾ ਬਹੁਤ ਆਸਾਨ ਹੈ। ਇਸ ਨੂੰ ਛੋਟੇ ਤੋਂ ਛੋਟਾ ਕਿਸਾਨ ਵੀ ਕਰ ਸਕ

poltry farm

ਮੁਰਗੀ ਪਾਲਣ ਦਾ ਧੰਦਾ ਕਿਵੇਂ ਕਰੀਏ-
 ਮੁਰਗੀ ਪਾਲਣ ਦਾ ਧੰਦਾ ਕਰਨਾ ਬਹੁਤ ਆਸਾਨ ਹੈ। ਇਸ ਨੂੰ ਛੋਟੇ ਤੋਂ ਛੋਟਾ ਕਿਸਾਨ ਵੀ ਕਰ ਸਕਦਾ ਹੈ। ਤੁਹਾਨੂੰ ਦਸ ਦੇਈਏ ਇਹ ਧੰਦਾ ਸ਼ੁਰੂ ਕਰਨ ਲਈ ਆਮਦਨ ਵੀ ਘਟ ਲਗਦੀ ਹੈ। ਮੁਰਗੀ ਪਾਲਣ ਦਾ ਕੰਮ ਮਾਸ ਵਾਲੇ ਪੰਛੀ (ਬ੍ਰਾਇਲਰ) ਅਤੇ ਅੰਡੇ ਦੇਣ ਵਾਲੀਆਂ ਮੁਰਗੀਆਂ (ਲੇਵਰ) ਨਾਲ ਕੀਤਾ ਜਾ ਸਕਦਾ ਹੈ। ਇਕ ਦਿਨ ਦੇ ਚੂਚੇ ਕਿਸੇ ਭਰੋਸੇ ਵਾਲੀ ਜਗ੍ਹਾ ਤੋਂ ਖਰੀਦਣ ਉਪਰੰਤ ਵੈਕਸੀਨੇਸ਼ਨ, ਚੁੰਜ ਕੱਟਣ ਅਤੇ ਸੈਕਸਿੰਗ ਕਰਨ ਉਪੰਰਤ, ਫਾਰਮ ਤੇ ਲਿਆਂਦੇ ਜਾਂਦੇ ਹਨ ਜੋ ਕਿ 6-8 ਹਫਤੇ ਬਰੂਡਰ ਹੇਠ ਰੱਖੇ ਜਾਂਦੇ ਹਨ ਜਿਸ ਦਾ ਪਹਿਲੇ ਹਫਤੇ ਤਾਪਮਾਨ 90-95 ਡਿਗਰੀ ਰੱਖਿਆ ਜਾਂਦਾ ਹੈ ਅਤੇ ਲਗਾਤਾਰ 5 ਡਿਗਰੀ ਘਟਾ ਦਿੱਤਾ ਜਾਂਦਾ ਹੈ।

ਅੰਡੇ ਦੇਣ ਵਾਲੇ ਜਾਨਵਰ 250-260 ਅੰਡੇ ਇਕ ਸਾਲ ਵਿਚ ਦਿੰਦੇ ਹਨ ਜਿਨ੍ਹਾਂ ਦਾ ਔਸਤਨ ਭਾਰ 54-56 ਗਰਾਮ ਹੁੰਦਾ ਹੈ। ਮਾਸ ਵਾਸਤੇ ਜਾਨਵਰ 6-8 ਹਫਤੇ ਤੋਂ ਤਿਆਰ ਹੋ ਜਾਂਦੇ ਹਨ, 6 ਹਫਤੇ ਦੇ ਔਸਤਨ 1250-1350 ਗ੍ਰਾਮ ਅਤੇ 8 ਹਫਤੇ 1.5 ਤੋਂ 2.0 ਕਿਲੋ ਹੋ ਜਾਂਦਾ ਹੈ। ਜਿਸ ਤੋਂ 700-750 ਗ੍ਰਾਮ ਪ੍ਰਤੀ ਕਿਲੋ ਖਾਣ ਯੋਗ ਮੀਟ ਮਿਲਦਾ ਹੈ। ਮੀਟ ਵਾਲਾ ਮੁਰਗਾ ਦੋ ਕਿਲੋ ਖੁਰਾਕ ਖਾ ਕੇ ਇਕ ਕਿਲੋ ਦਾ ਹੋ ਜਾਂਦਾ ਹੈ ਅਤੇ ਅੰਡੇ ਦੇਣ ਵਾਲੀਆਂ ਮੁਰਗੀਆਂ ਤਿੰਨ ਕਿਲੋ ਖੁਰਾਕ ਤੋਂ ਇਕ ਕਿਲੋ ਅੰਡੇ ਦਿੰਦੀਆਂ ਹਨ। ਜਿਸ ਵਿਚ 80 ਫੀਸਦੀ ਹਿੱਸਾ ਖਾਣਯੋਗ ਹੁੰਦਾ ਹੈ। ਮੁਰਗੇ-ਮੁਰਗੀਆਂ ਦੀ ਖੁਰਾਕ ਵਿਚ ਝੋਨੇ ਦੀ ਫੱਕ, ਖਲ ਅਤੇ ਮੀਟ ਆਦਿ ਵਸਤਾਂ ਦਾ ਵਧੇਰੇ ਇਸਤੇਮਾਲ ਹੁੰਦਾ ਹੈ।

ਮੁਰਗੀਖਾਨੇ ਦਾ ਕੂੜਾ ਕਰਕਟ ਅਤੇ ਬਿੱਠਾਂ ਬਹੁਤ ਵਧੀਆ ਖਾਦ ਬਣਾਉਂਦੀਆਂ ਹਨ। ਇਸ ਵਿਚ 2 ਫੀਸਦੀ ਨਾਈਟ੍ਰੋਜਨ, 1.5 ਫ਼ੀਸਦੀ ਫਾਸਫੋਰਸ, 1.5 ਫੀਸਦੀ ਪੋਟਾਸ਼ ਬਹੁਤ ਸਾਰੇ ਲਘੂ ਤੱਤ ਅਤੇ ਵੱਡਮੁੱਲਾ ਆਰਗੈਨਿਕ ਪਦਾਰਥ ਹੁੰਦਾ ਹੈ। ਅਨੁਮਾਨ ਹੈ ਕਿ ਅੰਡੇ ਦੇਣ ਵਾਲੀਆਂ 40 ਮੁਰਗੀਆਂ ਇਕ ਸਾਲ ਵਿਚ ਇਕ ਟਨ ਖਾਦ ਪੈਦਾ ਕਰ ਦਿੰਦੀਆਂ ਹਨ। ਇਸ ਖਾਦ ਨਾਲ ਫਸਲਾਂ ਦੇ ਉਤਪਾਦਨ ਦਾ ਵਾਧਾ ਉਸ ਅਨਾਜ ਤੋਂ ਵਧੇਰੇ ਹੈ ਜੋ ਇਹ ਮੁਰਗੀਆਂ ਨਾਲ ਫਸਲਾਂ ਦੇ ਉਤਪਾਦਨ ਦਾ ਵਾਧਾ ਉਸ ਅਨਾਜ ਤੋਂ ਵਧੇਰੇ ਹੈ ਜੋ ਇਹ ਮੁਰਗੀਆਂ ਖਾਂਦੀਆਂ ਹਨ।ਉਪਰੋਕਤ ਧੰਦਿਆਂ ਤੋਂ ਕਿਸਾਨ ਵੀਰ ਫਾਇਦਾ ਉਠਾ ਸਕਦੇ ਹਨ ਅਤੇ ਕਿਸੇ ਵੀ ਧੰਦੇ ਦੀ ਮੁਹਾਰਤ ਹਾਸਲ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਕਿੱਤਾ ਮੁਖੀ ਸਿਖਲਾਈ ਪ੍ਰਾਪਤ ਕਰਨ ਉਪਰੰਤ ਧੰਦੇ ਦੀ ਸ਼ੁਰੂਆਤ ਕਰ ਸਕਦੇ ਹਨ।

ਦੂਜੇ ਧੰਦਿਆਂ ਦੇ ਮੁਕਾਬਲੇ ਮੁਰਗੀ ਪਾਲਣ ਦਾ ਧੰਦਾ ਇਕ ਆਮ ਕਿਸਾਨ ਲਈ ਵਧੇਰੇ ਲਾਹੇਵੰਦ ਹੈ,
ਜਲਦੀ ਅਤੇ ਇਕਸਾਰ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਬ੍ਰਾਇਲਰ 6-8 ਹਫ਼ਤੇ ਤੱਕ ਮੰਡੀਕਰਨ ਲਈ ਤਿਆਰ ਹੋ ਜਾਂਦੇ ਹਨ ਅਤੇ ਮੁਰਗੀਆਂ 20 ਹਫ਼ਤੇ ਦੀ ਉਮਰ 'ਤੇ ਅੰਡੇ ਦੇਣੇ ਸ਼ੁਰੂ ਕਰ ਦਿੰਦੀਆਂ ਹਨ।
ਬਹੁਤ ਥੋੜ੍ਹੀ ਜ਼ਮੀਨ ਦੀ ਲੋੜ ਹੁੰਦੀ ਹੈ।
ਸਾਰੇ ਪਰਿਵਾਰ ਨੂੰ ਰੁਜ਼ਗਾਰ ਮਿਲਦਾ ਹੈ।
ਜਾਨਵਰ ਥੋੜ੍ਹੀ ਅਤੇ ਛੱਤੀ ਜਗ੍ਹਾ ਹੋਣ ਕਰਕੇ ਮੌਸਮ ਦੇ ਉਤਰਾਅ-ਚੜ੍ਹਾਅ ਤੋਂ ਬਚੇ ਰਹਿੰਦੇ ਹਨ।
ਇਸ ਧੰਦੇ ਨੂੰ ਕਿਸਾਨ ਬਹੁਤ ਆਸਾਨੀ ਨਾਲ ਖੇਤੀਬਾੜੀ ਵਿਚ ਅਪਣਾ ਸਕਦੇ ਹਨ।-ਅਜੀਤਪਾਲ ਸਿੰਘ ਧਾਲੀਵਾਲ