ਕਿਸਾਨਾਂ ਲਈ ਵਧੀਆ ਸਾਬਤ ਹੋ ਸਕਦੈ ਭੇਡ ਪਾਲਣ ਦਾ ਕਿੱਤਾ
ਭੇਡ ਪੇਂਡੂ ਅਰਥ ਵਿਵਸਥਾ ਅਤੇ ਸਮਾਜਿਕ ਸੰਰਚਨਾ ਨਾਲ ਜੁੜਿਆ ਹੈ।
Sheep Farming
ਭੇਡ ਪੇਂਡੂ ਅਰਥ ਵਿਵਸਥਾ ਅਤੇ ਸਮਾਜਿਕ ਸੰਰਚਨਾ ਨਾਲ ਜੁੜਿਆ ਹੈ। ਇਸ ਨਾਲ ਸਾਨੂੰ ਮਾਸ, ਦੁੱਧ, ਉੱਨ, ਜੈਵਿਕ ਖਾਦ ਅਤੇ ਹੋਰ ਉਪਯੋਗੀ ਸਮੱਗਰੀ ਮਿਲਦੀ ਹੈ। ਇਨ੍ਹਾਂ ਦੇ ਪਾਲਣ-ਪੋਸ਼ਣ ਤੋਂ ਭੇਡ ਪਾਲਕਾਂ ਨੂੰ ਅਨੇਕਾਂ ਫਾਇਦੇ ਹਨ।ਤੁਹਾਨੂੰ ਦਸ ਦੇਈਏ ਕੇ ਕਿਸਾਨ ਇਸ ਕਿੱਤੇ ਨੂੰ ਸਹਾਇਕ ਧੰਦੇ ਵਜੋਂ ਵੀ ਅਪਣਾ ਸਕਦੇ ਹਨ। ਇਸ ਧੰਦੇ ਨਾਲ ਲੋਕ ਕਾਫੀ ਪੈਸੇ ਕਮਾ ਸਕਦੇ ਹਨ। ਕਿਹਾ ਜਾ ਰਿਹਾ ਹੈ ਕੇ ਭੇਡਾਂ ਤੋਂ ਮਿਲਣ ਵਾਲੀ ਉੱਨ ਬਜ਼ਾਰ `ਚ ਕਾਫੀ ਮਹਿੰਗੇ ਭਾਅ `ਚ ਵਿਕਦੀ ਹੈ। ਭੇਡਾਂ ਦੀ ਪ੍ਰਜਣਨ ਅਤੇ ਨਸਲ: ਚੰਗੀਆਂ ਨਸਲਾਂ ਦੀ ਦੇਸੀ, ਵਿਦੇਸ਼ੀ ਅਤੇ ਸੰਕਰ ਪ੍ਰਜਾਤੀਆਂ ਦੀ ਚੋਣ ਆਪਣੇ ਉਦੇਸ਼ ਦੇ ਅਨੁਸਾਰ ਕਰਨੀ ਚਾਹੀਦੀ ਹੈ।