ਕਿਸਾਨਾਂ ਵਿਚ ਜਾਗੀ ਉਮੀਦ ਦੀ ਕਿਰਨ, ਵਿਦੇਸ਼ਾ ’ਚ ਬਾਸਮਤੀ ਚੌਲਾਂ ਦੀ ਰਿਕਾਰਡ ਤੋੜ ਵਧੀ ਮੰਗ
ਬਾਸਮਤੀ ਉਤਪਾਦਕ ਫ਼ਸਲਾਂ ਵਿਚ ਕੀਟਨਾਸ਼ਕਾਂ ਦੀ ਵਰਤੋਂ ਨਾ...
ਚੰਡੀਗੜ੍ਹ: ਅੱਜ ਦੇ ਦੌਰ ਵਿਚ ਲੋਕ ਖਾਦਾਂ ਦੀ ਜ਼ਿਆਦਾ ਇਸਤੇਮਾਲ ਕਰ ਕੇ ਸਬਜ਼ੀਆਂ, ਫਲ ਅਤੇ ਫ਼ਸਲਾਂ ਦੀ ਬਿਜਾਈ ਕਰਦੇ ਹਨ। ਪਰ ਇਸ ਦੇ ਬਹੁਤ ਸਾਰੇ ਨੁਕਸਾਨ ਹੁੰਦੇ ਹਨ। ਇਸ ਦੇ ਚਲਦੇ ਔਰਗੈਨਿਕ ਵਸਤਾਂ ਦੀ ਮੰਗ ਵਿਚ ਵਾਧਾ ਹੋਇਆ ਹੈ।
ਭਾਵ ਕੀਟਨਾਸ਼ਕ ਦਵਾਈਆਂ ਤੋਂ ਰਹਿਤ ਖਾਣ ਚੀਜ਼ਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ। ਇਸ ਦਾ ਅਸਰ ਵੱਡੇ ਪੱਧਰ 'ਤੇ ਵੀ ਦੇਖਣ ਨੂੰ ਮਿਲਿਆ ਹੈ। ਦਰਅਸਲ ਭਾਰਤ 'ਚ ਬਾਸਮਤੀ 'ਤੇ ਕੀਟਨਾਸ਼ਕਾਂ ਦੀ ਵਰਤੋਂ ਰੋਕਣ ਤੋਂ ਬਾਅਦ ਇਸ ਦੀ ਅੰਤਰ ਰਾਸ਼ਟਰੀ ਪੱਧਰ 'ਤੇ ਮੰਗ ਵਧੀ ਹੈ ਜਿਸ ਦਾ ਲਾਹਾ ਸੁਭਾਵਿਕ ਤੌਰ 'ਤੇ ਭਾਰਤੀ ਕਿਸਾਨਾਂ ਨੂੰ ਮਿਲੇਗਾ।
ਬਾਸਮਤੀ ਉਤਪਾਦਕ ਫ਼ਸਲਾਂ ਵਿਚ ਕੀਟਨਾਸ਼ਕਾਂ ਦੀ ਵਰਤੋਂ ਨਾ ਕਰਨ 'ਤੇ ਦਰਾਮਦ ਮੁੜ ਸ਼ੁਰੂ ਹੋ ਗਈ ਹੈ। ਦਰਅਸਲ ਇਸ ਤੋਂ ਪਹਿਲਾਂ ਕਈ ਸਾਲ ਪਹਿਲਾਂ ਭਾਰਤ ਦੀ ਬਾਸਮਤੀ ਵਿੱਚ ਕੀਟਨਾਸ਼ਕਾਂ ਦੀ ਮਿਕਦਾਰ ਜ਼ਿਆਦਾ ਪਾਏ ਜਾਣ ਤੋਂ ਬਾਅਦ ਬਾਸਮਤੀ ਚਾਵਲ ਖਰੀਦਣ ਤੋਂ ਖਰੀਦਦਾਰਾਂ ਨੇ ਹੱਥ ਪਿੱਛੇ ਖਿੱਚ ਲਏ ਸਨ।
ਹੁਣ ਇਕ ਵਾਰ ਮੁੜ ਉਮੀਦ ਦੀ ਕਿਰਨ ਜਾਗੀ ਹੈ ਤੇ ਭਾਰਤੀ ਬਾਸਮਤੀ ਦੀ ਮੰਗ ਵਧ ਗਈ ਹੈ। ਪੰਜਾਬ ਦੇ ਖੇਤੀ ਸਕੱਤਰ ਡਾ. ਕਾਹਨ ਸਿੰਘ ਪੰਨੂ ਨੇ ਕਿਹਾ ਕਿ ਇਸ ਵਾਰ ਬਾਸਮਤੀ ਉਤਪਾਦਕਾਂ ਨੂੰ ਚੰਗਾ ਮੁਨਾਫਾ ਹੋਣ ਦੀ ਉਮੀਦ ਹੈ।
ਉਨ੍ਹਾਂ ਦੱਸਿਆ ਕਿ ਅਮਰੀਕਾ ਵੱਲੋਂ ਬੈਨ ਕੀਤੇ ਕੈਮੀਕਲਾਂ ਦੀ ਵਰਤੋਂ ਪੂਰਨ ਤੌਰ ’ਤੇ ਬੰਦ ਕਰਨ ਮਗਰੋਂ ਚੰਗੇ ਨਤੀਜੇ ਪ੍ਰਾਪਤ ਹੋਏ ਹਨ। ਇਸ ਤੋਂ ਪਹਿਲਾਂ ਅਮਰੀਕਾ ਤੇ ਯੂਰਪੀ ਯੂਨੀਅਨ ਨੇ ਭਾਰਤ ਦੀ ਬਾਸਮਤੀ ਵਿੱਚ ਕੀਟਨਾਸ਼ਕਾਂ ਦੀ ਮਾਤਰਾ ਜ਼ਿਆਦਾ ਪਾਏ ਜਾਣ ਤੋਂ ਬਾਅਦ ਚਾਵਲ ਖਰੀਦਣ ਤੋਂ ਕਿਨਾਰਾ ਕਰ ਲਿਆ ਸੀ।
ਹੁਣ ਜਦੋਂ ਮੰਗ ਦੁਬਾਰਾ ਵਧੇਗੀ ਤਾਂ ਕਿਸਾਨਾਂ ਨੂੰ ਬਾਸਮਤੀ ਦਾ ਚੰਗਾ ਭਾਅ ਮਿਲੇਗਾ। ਇੱਥੋਂ ਤਕ ਕਿ ਵਪਾਰੀਆਂ ਨੇ ਕਿਸਾਨਾਂ ਕੋਲ ਅਗੇਤੀ ਬੁਕਿੰਗ ਵੀ ਸ਼ੁਰੂ ਕਰ ਲਈ ਹੈ। ਭਾਰਤੀ ਬਾਸਮਤੀ ਦੀ ਵਿਦੇਸ਼ਾਂ 'ਚ ਮੰਗ ਵਧਣ ਨਾਲ ਦੇਸ਼ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।