ਮੱਛੀ ਪਾਲਣ ਦੇ ਧੰਦੇ 'ਚੋਂ ਰਵਾਇਤੀ ਖੇਤੀ ਨਾਲੋਂ ਹੁੰਦੀ ਹੈ 2 ਤੋਂ 3 ਗੁਣਾ ਵੱਧ ਆਮਦਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਅੱਜ ਜਦੋਂ ਕਿ ਖੇਤੀ ਲਾਗਤਾਂ ਵੱਧਣ ਕਾਰਨ ਖੇਤੀਬਾੜੀ ਕਿਸਾਨਾਂ ਲਈ ਵਧੇਰੇ ਲਾਹੇਵੰਦ ਨਹੀਂ ਰਹੀ

Fish farming is much beneficially than Farming

ਫ਼ਤਹਿਗੜ੍ਹ ਸਾਹਿਬ, 3 ਜੂਨ (ਇੰਦਰਪ੍ਰੀਤ ਬਖਸ਼ੀ)-ਅੱਜ ਜਦੋਂ ਕਿ ਖੇਤੀ ਲਾਗਤਾਂ ਵੱਧਣ ਕਾਰਨ ਖੇਤੀਬਾੜੀ ਕਿਸਾਨਾਂ ਲਈ ਵਧੇਰੇ ਲਾਹੇਵੰਦ ਨਹੀਂ ਰਹੀ ਅਤੇ ਕਿਸਾਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੁੰਦਾ ਜਾ ਰਿਹਾ, ਤਾਂ ਇਸ ਆਰਥਿਕ ਮੰਦਹਾਲੀ ਵਿਚੋਂ ਬਾਹਰ ਨਿਕਲਣ ਲਈ ਖੇਤੀ ਦੇ ਸਹਾਇਕ ਧੰਦੇ ਹੀ ਇਕੋ ਇਕ ਅਜਿਹਾ ਰਾਹ ਹਨ ਜਿਨ੍ਹਾਂ ਨੂੰ ਅਪਣਾ ਕੇ ਕਿਸਾਨ ਆਪਣੀ ਆਰਥਿਕਤਾ ਨੂੰ ਮਜਬੂਤ ਕਰ ਸਕਦੇ ਹਨ।

ਅਜਿਹੀ ਹੀ ਇਕ ਮਿਸਾਲ ਕਾਇਮ ਕਰ ਰਿਹਾ ਹੈ ਜ਼ਿਲੇ ਦੇ ਪਿੰਡ ਤੰਗਰਾਲਾ ਦਾ ਕਿਸਾਨ ਗੁਰਬਚਨ ਸਿੰਘ ਜਿਸ ਨੇ ਸਾਲ 1979 ਵਿਚ ਸ਼ਿਵਾ ਜੀ ਕਾਲਜ਼ ਅਮਰਾਵਤੀ ਮਹਾਰਾਸ਼ਟਰ ਤੋਂ ਫਿਜੀਕਲ ਐਜੂਕੇਸ਼ਨ ਵਿਚ ਡਿਪਲੋਮਾ ਹਾਸਲ ਕੀਤਾ ਸੀ। ਉਸ ਉਪਰੰਤ ਉਸ ਨੇ ਖੇਤੀਬਾੜੀ ਦਾ ਕੰਮ ਸ਼ੁਰੂ ਕੀਤਾ। ਸਾਲ 2015 ਵਿਚ ਉਸ ਨੇ ਸਰਕਾਰੀ ਮੱਛੀ ਪੂੰਗ ਫਾਰਮ ਬਾਗੜੀਆਂ ਤੋਂ ਮੱਛੀ ਪਾਲਣ ਦੀ ਸਖਲਾਈ ਹਾਸਲ ਕਰਕੇ ਅਤੇ ਵਿਭਾਗ ਦੇ ਮਾਹਰਾਂ ਦੀ ਸਹਾਇਤਾ ਨਾਲ ਆਪਣੀ 2 ਏਕੜ ਜਮੀਨ ਵਿਚ ਮੱਛੀ ਤਲਾਅ ਬਣਾ ਕੇ ਮੱਛੀ ਪਾਲਣ ਦਾ ਧੰਦਾ ਸ਼ੁਰੂ ਕੀਤਾ।

ਗੁਰਬਚਨ ਸਿੰਘ ਅਨੁਸਾਰ ਮੱਛੀ ਪਾਲਣ ਦਾ ਧੰਦਾ ਰਵਾਇਤੀ ਖੇਤੀਬਾੜੀ ਦਾ ਸਹੀ ਬਦਲ ਸਾਬਤ ਹੋਇਆ ਹੈ। ਇਸ ਕਿੱਤੇ ਵਿਚ ਖੇਤੀਬਾੜੀ ਨਾਲੋਂ ਘੱਟ ਮਿਹਨਤ ਕਰਨੀ ਪੈਂਦੀ ਹੈ ਤੇ ਇਸ ਨੂੰ ਕੁਦਰਤੀ ਆਫਤਾਂ ਜਿਵੇਂ ਕਿ ਮੀਂਹ, ਹਨੇਰੀ ਅਤੇ ਝੱਖੜ ਦੇ ਨਾਲ ਹੋਣ ਵਾਲੇ ਨੁਕਸਾਨ ਦਾ ਵੀ ਕੋਈ ਡਰ ਨਹੀਂ ਤੇ ਮੁਨਾਫਾ ਵੀ ਦੁੱਗਣਾ ਹੁੰਦਾ ਹੈ। ਉਸ ਨੇ ਕਿਹਾ ਕਿ ਮੱਛੀ ਪਾਲਣ ਦੇ ਕਿੱਤੇ ਨੇ ਮੇਰਾ ਆਰਥਿਕ ਪੱਧਰ ਹੋਰ ਵੀ ਉਚਾ ਕੀਤਾ ਹੈ।