ਅੱਜ ਤੱਕ ਨਹੀਂ ਦੇਖਿਆ ਹੋਣਾ ਅਜਿਹਾ ਮੁਰਗੀ ਫਾਰਮ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਉਹਨਾਂ ਦੇ ਇਕ ਦੋਸਤ ਨੇ ਸਲਾਹ ਦਿੱਤੀ ਸੀ ਕਿ ਫਸਲਾਂ ਤੋਂ ਹਟ ਕੇ ਇਸ...

Poultry Farming Animal Husbandry

ਫਤਿਹਗੜ੍ਹ ਸਾਹਿਬ: ਹੁਣ ਤਕ ਪੋਲਟਰੀ ਫਾਰਮ ਦਾ ਕੰਮ ਹੱਥਾਂ ਨਾਲ ਹੀ ਕੀਤਾ ਜਾਂਦਾ ਹੈ। ਪਰ ਇਕ ਅਜਿਹਾ ਵੀ ਪੋਲਟਰੀ ਫਾਰਮ ਹੈ ਜਿੱਥੇ ਕਿ ਸਾਰੇ ਕੰਮ ਮਸ਼ੀਨਾਂ ਰਾਹੀਂ ਹੁੰਦੇ ਹਨ। ਮੁਰਗੀਆਂ ਨੂੰ ਫੀਡ ਪਾਉਣ ਤੋਂ ਲੈ ਕੇ ਅੰਡੇ ਵਾਸ਼ ਹੋਣ ਤੋਂ ਬਾਅਦ ਸਟੋਰ ਹੋਣ ਤਕ ਦਾ ਕੰਮ ਵੀ ਮਸ਼ੀਨਾਂ ਰਾਹੀਂ ਕੀਤਾ ਜਾਂਦਾ ਹੈ। ਇਹ ਪੋਲਟਰੀ ਫਾਰਮ ਹਰਜੀਤ ਸਿੰਘ ਵੱਲੋਂ ਖੋਲ੍ਹਿਆ ਗਿਆ ਹੈ।

ਉਹਨਾਂ ਦੇ ਇਕ ਦੋਸਤ ਨੇ ਸਲਾਹ ਦਿੱਤੀ ਸੀ ਕਿ ਫਸਲਾਂ ਤੋਂ ਹਟ ਕੇ ਇਸ ਪਾਸੇ ਕਿਸਮਤ ਅਜ਼ਮਾਉਣੀ ਚਾਹੀਦੀ ਹੈ। ਉਹਨਾਂ ਨੇ ਪਿਛਲੇ ਸਾਲ ਮਈ ਵਿਚ ਇਸ ਦੇ ਲਈ ਜ਼ਮੀਨ ਖਰੀਦੀ ਸੀ ਤੇ ਅਗਲੇ ਸਾਲ 1 ਜਨਵਰੀ ਤੋਂ ਇਸ ਦੀ ਪ੍ਰੋਟਕਸ਼ਨ ਸ਼ੁਰੂ ਕਰ ਦਿੱਤੀ ਸੀ। ਉਹਨਾਂ ਨੇ 50 ਹਜ਼ਾਰ ਮੁਰਗੀ ਤੋਂ ਸ਼ੁਰੂਆਤ ਸੀ ਤੇ ਹੁਣ ਵੀ ਇਹਨਾਂ ਦੀ ਗਿਣਤੀ ਇੰਨੀ ਹੈ।

ਜਦੋਂ ਉਹਨਾਂ ਨੇ ਇਸ ਦੀ ਪ੍ਰੋਟਕਸ਼ਨ ਸ਼ੁਰੂ ਕੀਤੀ ਹੈ ਤਾਂ ਉਸ ਸਮੇਂ ਤੋਂ ਲਾਕਡਾਊਨ ਲੱਗ ਗਿਆ ਅਤੇ ਅਜੇ ਤਕ ਤਾਂ ਉਹ ਅਪਣੇ ਕੋਲੋਂ ਹੀ ਸਾਰਾ ਖਰਚਾ ਕਰ ਰਹੇ ਤੇ ਉਹਨਾਂ ਨੂੰ ਫਿਲਹਾਲ ਕੋਈ ਮੁਨਾਫਾ ਨਹੀਂ ਹੋਇਆ। ਉਹਨਾਂ ਅੱਗੇ ਕਿ ਜੇ ਕਿਸੇ ਕਿਸਾਨ ਜਾਂ ਕਿਸੇ ਹੋਰ ਵਿਅਕਤੀ ਨੇ ਇਸ ਪਾਸੇ ਕੰਮ ਸ਼ੁਰੂ ਕਰਨਾ ਹੈ ਤਾਂ ਉਸ ਨੂੰ ਸਰਕਾਰ ਦੀ ਮਦਦ ਲੋੜ ਹੋਵੇਗੀ। ਉਹ ਇਕੱਲੇ ਇਸ ਦਾ ਜ਼ਿਆਦਾ ਖਰਚ ਨਹੀਂ ਚੁੱਕ ਸਕਦੇ।

ਜੇ ਬਜਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਜਿੰਨਾ ਬਜਟ ਬਾਰੇ ਸੋਚਿਆ ਸੀ ਉਸ ਤੋਂ ਵਧ ਹੀ ਖਰਚ ਆਇਆ ਹੈ। ਇਸ ਤਰ੍ਹਾਂ ਉਹਨਾਂ ਅੱਗੇ ਦਸਿਆ ਕਿ ਇਸ ਕੰਮ ਵਿਚ ਉਹਨਾਂ ਨੂੰ ਬਹੁਤ ਘਟ ਮਾਤਰਾ ਵਿਚ ਨੁਕਸਾਨ ਹੁੰਦਾ ਹੈ ਤੇ ਜ਼ਿਆਦਾ ਕੰਮ ਤਾਂ ਸਹੀ ਤਰੀਕੇ ਨਾਲ ਹੋ ਜਾਂਦਾ ਹੈ। ਹਰ ਖਾਨੇ ਵਿਚ 9 ਮੁਰਗੀਆਂ ਰੱਖੀਆਂ ਜਾ ਸਕਦੀਆਂ ਹਨ।

ਮੁਰਗੀਆਂ ਦੀ ਫੀਡ ਨੂੰ ਲੈ ਕੇ ਉਹਨਾਂ ਕਿਹਾ ਕਿ ਉਹ ਘਰ ਵਿਚ ਤਿਆਰ ਕਰ ਕੇ ਮੁਰਗੀਆਂ ਲਈ ਫੀਡ ਬਣਾਉਂਦੇ ਹਨ ਜੋ ਕਿ ਮਸ਼ੀਨਾਂ ਰਾਹੀਂ ਮੁਰਗੀਆਂ ਤਕ ਪਹੁੰਚ ਜਾਂਦੀ ਹੈ। ਫੀਡ ਬਣਾਉਣ ਲਈ ਮੱਕੀ, ਬਾਜਰਾ, ਸੋਇਆਬੀਨ, ਮਸਟਰਡ, ਕੈਲਸ਼ੀਅਮ ਤੇ ਦਵਾਈਆਂ। ਮੁਰਗੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਇਕ ਖਾਸ ਡਾਕਟਰ ਦੀ ਡਿਊਟੀ ਲਗਾਈ ਗਈ ਹੈ ਜੋ ਕਿ ਹਰ ਹਫ਼ਤੇ ਆ ਕੇ ਮੁਰਗੀਆਂ ਦੀ ਜਾਂਚ ਕਰਦਾ ਹੈ ਤੇ ਉਹਨਾਂ ਨੂੰ ਟੀਕਾ ਲਗਾ ਕੇ ਜਾਂਦਾ ਹੈ।

ਇਹ ਮੁਰਗੀਆਂ 18 ਮਹੀਨੇ ਅੰਡੇ ਦਿੰਦੀਆਂ ਹਨ ਤੇ ਇਕ ਮੁਰਗੀ ਮਹੀਨੇ ਵਿਚ ਲਗਭਗ 26 ਅੰਡੇ ਦਿੰਦੀ ਹੈ ਅਤੇ ਜਦੋਂ ਇਹ ਅੰਡੇ ਦੇਣੇ ਬੰਦ ਕਰ ਦਿੰਦੀਆਂ ਹਨ ਤਾਂ ਇਹਨਾਂ ਨੂੰ ਵੇਚ ਦਿੱਤਾ ਜਾਂਦਾ ਹੈ। ਮੁਰਗੀ ਫਾਰਮ ਲਈ ਜਿਹੜੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ ਇਹ ਖਾਸ ਤੌਰ ਤੇ ਬੰਬੇ ਤੋਂ ਮੰਗਵਾਈਆਂ ਗਈਆਂ ਹਨ।

ਇਸ ਤੋਂ ਇਲਾਵਾ ਮੰਡੀਕਰਨ ਵਿਚ ਵੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਈ ਕਿਉਂ ਕਿ ਉਹਨਾਂ ਦੇ ਸੇਲਰ ਚੰਡੀਗੜ੍ਹ, ਮੁਹਾਲੀ ਵਿਚ ਹਨ ਜੋ ਕਿ ਸਮੇਂ ਸਮੇਂ ਤੇ ਅੰਡੇ ਸੇਲ ਕਰਦੇ ਰਹਿੰਦੇ ਹਨ। ਮੌਸਮ ਨੂੰ ਲੈ ਕੇ ਉਹਨਾਂ ਕਿਹਾ ਕਿ ਗਰਮੀਆਂ ਵਿਚ ਅੰਡੇ ਦੀ ਕੀਮਤ ਘਟ ਜਾਂਦੀ ਹੈ ਤੇ ਸਰਦੀਆਂ ਵਿਚ ਅੰਡੇ ਤੋਂ ਜ਼ਿਆਦਾ ਮੁਨਾਫ਼ਾ ਮਿਲਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।