ਕੇਂਦਰ ਸਰਕਾਰ ਵੱਲੋਂ ਇਨ੍ਹਾਂ ਕਿਸਾਨਾਂ ਨੂੰ ਘਰ ਬੈਠੇ ਹੀ ਮਿਲੇਗਾ ਇਸ ਸਕੀਮ ਦਾ ਲਾਭ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੀ ਸਕੀਮ ਜਿਸਦੇ ਤਹਿਤ ਹਰ ਕਿਸਾਨ ਨੂੰ 6000 ਰੁਪਏ ਮਿਲਦੇ ਹਨ...

Modi

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੀ ਸਕੀਮ ਜਿਸਦੇ ਤਹਿਤ ਹਰ ਕਿਸਾਨ ਨੂੰ 6000 ਰੁਪਏ ਮਿਲਦੇ ਹਨ। ਪਰ ਬਹੁਤ ਸਾਰੇ ਕਿਸਾਨ ਉਸ ਯੋਜਨਾ ਦਾ ਲਾਭ ਨਹੀਂ ਲੈ ਸਕੇ ਕਿਉਂਕਿ ਹਾਲੇ ਵੀ ਬਹੁਤ ਸਾਰੇ ਕਿਸਾਨਾਂ ਨੇ ਰਜਿਸਟਰ ਨਹੀਂ ਕਰਵਾਇਆ। ਜੇਕਰ ਤੁਸੀਂ ਵੀ ਹਾਲੇ ਤਕ ਰਜਿਸਟਰ ਨਹੀਂ ਕਰਵਾਇਆ ਤਾਂ ਤੁਹਾਡੇ ਲਈ ਇਹ ਕੰਮ ਬਹੁਤ ਆਸਾਨ ਹੋ ਜਾਵੇਗਾ। ਹੁਣ ਕਿਸਾਨਾਂ ਲਈ ਵੱਡੀ ਖੁਸ਼ਬਰੀ ਹੈ ਕਿਉਂਕਿ ਹੁਣ ਉਹ ਕਿਸਾਨ ਅਗਲੇ ਹਫਤੇ ਤੋਂ ਕਿਸਾਨ ਸਿੱਧੇ ਤੌਰ ‘ਤੇ ਪ੍ਰਧਾਨ ਮੰਤਰੀ ਕਿਸਾਨ ਪੋਰਟਲ ਵੈਬਸਾਈਟ ‘ਤੇ ਆਨਲਾਈਨ ਰਜਿਸਟਰ ਕਰਵਾ ਸਕਣਗੇ।

ਇਸ ਤੋਂ ਇਹ ਵੀ ਜਾਣਕਾਰੀ ਮਿਲ ਜਾਵੇਗੀ ਕੇ ਕਿਸ ਕਿਸਾਨ ਦੇ ਖਾਤੇ ਵਿਚ ਪੈਸੇ ਆ ਗਏ ਹਨ ਤੇ ਕਿਸ ਕਿਸਾਨ ਦੇ ਖਾਤੇ ਵਿਚ ਨਹੀਂ। ਸਰਕਾਰ ਨੇ ਹੁਣ ਤੱਕ 6.55 ਲੱਖ ਕਿਸਾਨਾਂ ਨੂੰ ਇਕ ਤੋਂ ਦੋ ਕਿਸ਼ਤਾਂ ਜਾਰੀ ਕੀਤੀਆਂ ਹਨ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਵੱਖ-ਵੱਖ ਸੂਬਿਆਂ ਵਿੱਚ ਕਿਸਾਨਾਂ ਨੂੰ ਅਦਾਇਗੀ ਮਿਲੀ ਹੈ ਜਾਂ ਨਹੀਂ। ਸੂਬਾ ਸਰਕਾਰਾਂ ਨੂੰ ਵੀ ਕਰਾਸ ਚੈੱਕ ਕਰਨ ਲਈ ਕਿਹਾ ਗਿਆ ਹੈ। ਜਿਨ੍ਹਾਂ ਕਿਸਾਨਾਂ ਨੂੰ ਹਾਲੇ ਤਕ ਦੂਸਰੀ ਕਿਸ਼ਤ ਨਹੀਂ ਮਿਲੀ ਹੈ ਉਹਨਾਂ ਨੂੰ ਇਸੇ ਮਹੀਨੇ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ।

ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਪ੍ਰਧਾਨ ਕਿਸਾਨ ਸਨਮਾਨ ਸਿੱਧੀ (ਪੀਐਮਕੇਐਸਐਸ) ਸਕੀਮ ਤਹਿਤ ਕਿਸਾਨਾਂ ਨੂੰ ਹਰ ਸਾਲ ਤਿੰਨ ਕਿਸ਼ਤਾਂ ਵਿੱਚ 6000 ਰੁਪਏ ਦਿੱਤੇ ਜਾਣਗੇ। ਇਹ 87,000 ਕਰੋੜ ਰੁਪਏ ਦੀ ਯੋਜਨਾ ਹੈ। ਇਸ ਦਾ ਐਲਾਨ ਆਖਰੀ ਬਜਟ ‘ਚ ਕੀਤਾ ਗਿਆ ਸੀ। ਪਹਿਲਾਂ 5 ਏਕੜ ਜਮੀਨ ਜਾਂ ਉਸਤੋਂ ਘੱਟ ਤਕ ਜ਼ਮੀਨ ਦੇ ਮਾਲਕਾਂ ਨੂੰ ਸਕੀਮ ਦਾ ਲਾਭ ਦੇਣ ਦੀ ਸ਼ਰਤ ਰੱਖੀ ਗਈ ਸੀ। ਪਰ ਮਈ ਵਿੱਚ ਭਾਰਤ ਦੇ ਸਾਰੇ ਕਿਸਾਨਾਂ ਨੂੰ ਇਸ ਵਿੱਚ ਸ਼ਾਮਲ ਕਰ ਲਿਆ ਗਿਆ। ਮਤਲਬ ਹੁਣ ਤੁਹਾਡੇ ਕੋਲ ਚਾਹੇ 5 ਏਕੜ ਜਮੀਨ ਹੈ ਚਾਹੇ 50 ਏਕੜ ਤਹਾਨੂੰ ਇਸ ਯੋਜਨਾ ਦਾ ਲਾਭ ਮਿਲੇਗਾ।