ਮਿਲੋ ਇਸ ਕਾਮਯਾਬ ਕਿਸਾਨ ਨੂੰ ਜੋ ਖੇਤੀ ਦੇ ਨਾਲ ਬਣਾ ਰਹੇ ਨੇ 11 ਤਰ੍ਹਾਂ ਦੇ ਔਰਗੈਨਿਕ ਸਿਰਕੇ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਕਿਸਾਨ ਗੁਰਮੀਤ ਸਿੰਘ ਨੂੰ ਜੋ ਬਹੁਤ ਵਧੀਆ...

Kissan

ਚੰਡੀਗੜ੍ਹ: ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਕਿਸਾਨ ਗੁਰਮੀਤ ਸਿੰਘ ਨੂੰ ਜੋ ਬਹੁਤ ਵਧੀਆ ਔਰਗੈਨਿਕ ਤਰੀਕੇ ਨਾਲ ਕੰਮ ਕਰ ਰਹੇ ਹਨ। ਕਿਸਾਨ ਗੁਰਮੀਤ ਸਿੰਘ ਪਿੰਡ ਅਕੋਈ ਜ਼ਿਲ੍ਹਾ ਸੰਗਰੂਰ ਦੇ ਅਜਿਹੇ ਕਿਸਾਨ ਹਨ ਜੋ 11 ਪ੍ਰਕਾਰ ਦੇ ਔਰਗੈਨਿਕ ਸਿਰਕੇ ਤਿਆਰ ਕਰਦੇ ਹਨ। ਗੁਰਮੀਤ ਸਿੰਘ ਦਾ ਮੰਨਣਾ ਹੈ ਕਿ ਉਹਨਾਂ ਦੇ ਔਰਗੈਨਿਕ ਸਿਰਕੇ ਨਾਲ ਬੀਮਾਰੀਆਂ ਵਿੱਚ ਵੀ ਫਾਇਦਾ ਮਿਲਦਾ ਹੈ। ਉਨ੍ਹਾਂ ਨੇ ਖੇਤੀਬਾੜੀ ਮਹਿਕਮੇ ਦਾ ਵੀ ਧੰਨਵਾਦ ਕੀਤਾ ਖੇਤੀਬਾੜੀ ਮਹਿਕਮੇ ਨੇ ਉਨ੍ਹਾਂ ਨੂੰ ਬਹੁਤ ਸਪੋਟ ਕੀਤੀ ਹੈ।

ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕਈ ਮੇਲੇ ਦੀ ਅਟੈਂਡ ਕੀਤੇ ਅਤੇ ਉਸਦਾ ਉਸਨੂੰ ਫਾਇਦਾ ਵੀ ਮਿਲਿਆ ਹੈ। ਦੂਸਰੇ ਪਾਸੇ ਸੰਗਰੂਰ ਦੇ ਖੇਤਬਾੜੀ ਮੁੱਖ ਅਫ਼ਸਰ ਜਸਵਿੰਦਰ ਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਗੁਰਮੀਤ ਸਿੰਘ ਬਹੁਤ ਅਗਾਹ ਵਧੂ ਕਿਸਾਨ ਹੈ ਜੋ ਆਪਣੇ ਖੇਤ ਵਿਚ ਕੁਦਰਤੀ ਗੰਨਾਂ ਪੈਦਾ ਕਰਕੇ ਉਸ ਤੋਂ ਕਈਂ ਪ੍ਰਕਾਰ ਦਾ ਸਿਰਕਾ ਤਿਆਰ ਕਰਦਾ ਹੈ।

ਉਹ ਦੱਸਦੇ ਹਨ ਅੱਜ ਇਹਨਾਂ ਦੇ ਸਿਰਕੇ ਦੀ ਬਹੁਤ ਮੰਗ ਹੈ ਤੇ ਇਹ ਆਪਣੇ ਇਸ ਧੰਦੇ ਤੋਂ ਬਹੁਤ ਖੁਸ਼ਹਾਲ ਜਿੰਦਗੀ ਬਤੀਤ ਕਰ ਰਹੇ ਹਨ। ਇਸ ਲਈ ਇਹਨਾਂ ਨੂੰ ਸਰਟੀਫਿਕੇਟ ਵੀ ਮਿਲਿਆ ਹੋਇਆ ਹੈ ਤੇ ਹੁਣ ਇਹਨਾਂ ਦਾ ਸਿਰਕਾ ਦੁਕਾਨਾਂ ’ਤੇ ਵੀ ਵਿਕਦਾ ਹੈ। ਇਸ ਤਰਾਂ ਗੁਰਮੀਤ ਸਿੰਘ ਉਨ੍ਹਾਂ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਹਨ ਜੋ ਖੇਤੀਬਾੜੀ ਨਾਲ ਆਪਣਾ ਕੋਈ ਕਾਰੋਬਾਰ ਚਲਾਉਣ ਬਾਰੇ ਸੋਚਦੇ ਹਨ।