ਪਦਾਨ ਦੀ ਥਾਂ 'ਤੇ ਕਰੋ ਇਸਦੀ ਵਰਤੋਂ, ਘੱਟ ਖਰਚੇ ਵਿਚ ਮਿਲੇਗਾ ਚੰਗਾ ਰਿਜ਼ਲਟ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਪਦਾਨ ਦੀ ਵਰਤੋਂ ਜ਼ਿਆਦਤਰ ਪੱਤਾ ਲਪੇਟ ਸੁੰਡੀ ਦੇ ਖਾਤਮੇ ਵਾਸਤੇ ਹੁੰਦੀ ਹੈ...

Kissan

ਚੰਡੀਗੜ੍ਹ : ਪਦਾਨ ਦੀ ਵਰਤੋਂ ਜ਼ਿਆਦਤਰ ਪੱਤਾ ਲਪੇਟ ਸੁੰਡੀ ਦੇ ਖਾਤਮੇ ਵਾਸਤੇ ਹੁੰਦੀ ਹੈ ਕੁਝ ਕਿਸਾਨਾਂ ਨੂੰ ਇਹ ਵੀ ਲੱਗਦਾ ਹੈ ਕੀ ਇਸਦੀ ਵਰਤੋਂ ਨਾਲ ਫੁਟਾਰੇ ਵਿਚ ਵਾਧਾ ਹੁੰਦਾ ਹੈ ਪਰ ਸਾਨੂੰ ਇਨ੍ਹਾਂ ਦਿਨਾਂ ਵਿਚ ਆਈ ਹੋਈ ਪੱਤਾ ਲਪੇਟ ਸੁੰਡੀ ਤੋਂ ਘਬਰਾਉਣ ਦੀ ਲੋੜ ਨਹੀਂ, ਜਿਵੇਂ ਹੀ ਹਵਾ ਚੱਲੇਗੀ ਜਾਂ ਮੀਂਹ ਪਵੇਗਾ ਇਹ ਮਰ ਜਾਵੇਗੀ। ਜੇਕਰ ਪਦਾਨ ਦੀ ਵੀ ਵਰਤੋਂ ਕਰਦੇ ਹੋ, ਇਹ ਜਲਦੀ ਨਹੀਂ ਮਰੇਗੀ, ਜਿਸ ਨਾਲ ਮਿੱਤਰ ਕੀੜਿਆਂ ਦਾ ਵੀ ਨੁਕਸਾਨ ਹੁੰਦਾ ਹੈ। ਜਦਕਿ ਇਹ ਸੁੰਡੀ ਸਾਡੇ ਖੇਤ ਨੂੰ ਕੋਈ ਆਰਥਿਕ ਨੁਕਸਾਨ ਨਹੀਂ ਕਰ ਰਹੀ ਤਾਂ ਇਸਦੇ ਲਈ ਫਾਲਤੂ ਜ਼ਹਿਰਾਂ ‘ਤੇ ਖਰਚ ਕਰਨ ਦੀ ਕੋਈ ਲੋੜ ਨਹੀਂ ਹੈ।

ਜੇਕਰ ਸ਼ੁਰੂਆਤੀ ਦੌਰ ਵਿਚ ਪੱਤਾ ਲਪੇਟ ਆਈ ਹੈ, ਇਸਦਾ ਝੋਨੇ ਨੂੰ ਕੋਈ ਵੀ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੈ। ਇਸ ਲਈ ਇਸ ‘ਤੇ ਕੋਈ ਜ਼ਹਿਰ ਵਰਤਣ ਦੀ ਲੋੜ ਨਹੀਂ ਹੈ। ਇਹ ਆਪਣੇ ਆਪ ਆਈ ਹੈ ਤੇ ਪਿਛਲੇ 7-8 ਦਿਨਾਂ ਤੋਂ ਖੇਤਾਂ ਵਿਚ ਹੈ  ਤੇ ਆਉਣ ਵਾਲੇ 8-10 ਦਿਨਾਂ ‘ਚ ਆਪ ਹੀ ਖਤਮ ਹੋ ਜਾਵੇਗੀ। ਜਿਵੇਂ ਜਿਵੇਂ ਜਿਹੜੇ ਇਲਾਕੇ ਵਿਚ ਮੀਂਹ ਪੈ ਰਿਹਾ ਹੈ ਜਾਂ ਤੇਜ਼ ਹਵਾਵਾਂ ਨਾਲ ਇਹ ਕਾਫ਼ੀ ਮਾਤਰਾ ਵਿਚ ਖਤਮ ਹੋ ਗਈ ਹੈ।

ਪਦਾਨ ਦੀ ਥਾਂ ਤੇ ਕੀ ਵਰਤੀਏ :-
ਪਰ ਬਹੁਤ ਸਾਰੇ ਕਿਸਾਨਾਂ ਦਾ ਮਨ ਫੇਰ ਵੀ ਨਹੀਂ ਖੜ੍ਹਦਾ ਤੇ ਜੇਕਰ ਉਹਨਾਂ ਨੇ ਪਦਾਨ ਦੀ ਜਗਾਹ ਤੇ ਕੁਛ ਹੋਰ ਵਰਤਣਾ ਹੈ ਜੋ ਇਸ ਦਵਾਈ ਦੇ ਬਰਾਬਰ ਹੀ ਕੰਮ ਕਰੇ ਤਾ ਤੁਸੀਂ ਦੇਸੀ 30 ਤੋਂ 50 ਕਿੱਲੋ ਦੇਸੀ ਅੱਕ ਜਿਸਦੇ ਵਿਚੋਂ ਦੁੱਧ ਨਿਕਲਦਾ ਕੁੱਕੜੀਆਂ ਵਾਲਾ ਨੂੰ ਟੋਕੇ ਵਾਲੀ ਮਸ਼ੀਨ ਕੁਤਰ ਕੇ ਵਾਹਨ ਵਿਚ ਛਿੱਟਾ ਦੇ ਦਿਓ ਤਹਾਨੂੰ ਪਦਾਨ ਪਾਉਣ ਦੀ ਲੋੜ ਨਹੀਂ ਹੈ ਤਾਂ ਉਹ ਤੁਹਾਡੀ ਪੱਤਾ ਲਪੇਟ ਸੁੰਡੀ ਨੂੰ ਹੀ ਨਹੀਂ ਗੋਭ ਦੀ ਸੁੰਡੀ ਨੂੰ ਵੀ ਮਾਰੇਗਾ। ਇਹ ਸਾਰੇ ਨੁਸਖੇ ਕੁਦਰਤੀ ਖੇਤੀ ਕਰਨ ਵਿਚ ਮਾਹਿਰ ਕਿਸਾਨ ਗੁਰਪ੍ਰੀਤ ਦਬੜੀਖਾਨਾ ਦਵਾਰਾ ਪਰਖੇ ਗਏ ਹਨ।

ਫੁਟਾਰੇ ਲਈ ਸਰੋਂ ਦੀ ਵਰਤੋਂ ਕਿਵੇਂ ਕਰਨੀ ਹੈ :-
ਇਸਤੋਂ ਇਲਾਵਾ ਝੋਨੇ ਵਿਚ ਜ਼ਿਆਦਾ ਫੁਟਾਰੇ ਲਈ ਸਰੋਂ ਦੀ ਖਲ ਦੀ ਵਰਤੋਂ ਕਰ ਸਕਦੇ ਹੋ। ਇਕ ਏਕੜ ਝੋਨੇ ਵਿਚ 16 ਤੋਂ 20 ਕਿਲੋ ਖਲ ਵਰਤਣ ਨਾਲ ਝੋਨੇ ਨੂੰ ਬਹੁਤ ਲਾਭ ਮਿਲਦਾ ਹੈ। ਤੇ ਇਸਦੇ ਨਾਲ ਯੂਰੀਆ ਜਾ ਕੋਈ ਹੋਰ ਖਾਦ ਪਾਉਣ ਦੀ ਜਰੂਰਤ ਨਹੀਂ ਰਹਿੰਦੀ। ਇਸ ਤਰਾਂ ਤੁਸੀਂ ਬਿਨਾ ਕਿਸੇ ਕੀਟਨਾਸ਼ਕ ਦੀ ਵਰਤੋਂ ਕੀਤੇ ਵੀ ਝੋਨੇ ਤੋਂ ਚੰਗਾ ਝਾੜ ਲੈ ਸਕਦੇ ਹੋ।