ਇਸ ਨੌਜਵਾਨ ਨੇ ਸਾਬਿਤ ਕਰ ਦਿੱਤਾ ਕਿ ਖੇਤੀ ਦੇਖਾ-ਦੇਖੀ ਦਾ ਕੰਮ ਨਹੀਂ ਤੇ ਨਾ ਹੀ ਘਾਟੇ ਦਾ ਸੌਦਾ ਹੈ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਉਹ ਇਹਨਾਂ ਪੌਦਿਆਂ ਨੂੰ ਆਂਧਰਾ ਪ੍ਰਦੇਸ਼, ਕਲਕੱਤਾ, ਪੁੰਨੇ, ਸਹਾਰਨਪੁਰ...

Farming Nursery Plants Farmers

ਚੰਡੀਗੜ੍ਹ: ਬਹੁਤ ਸਾਰੇ ਲੋਕ ਨਰਸਰੀ ਜਾਂ ਪਲਾਂਟਸ ਦਾ ਕੰਮ ਕਰਦੇ ਹਨ। ਇਸ ਦੀ ਦੇਖ ਰੇਖ ਕਰਨ ਵਾਲੇ ਲੋਕ ਇਸ ਵਿਚ ਹੋਰ ਕਈ ਤਰ੍ਹਾਂ ਦੀਆਂ ਕਿਸਮਾਂ ਸ਼ਾਮਲ ਕਰਦੇ ਹਨ। ਇਹ ਕਿਸਮਾਂ ਹੋਰਨਾਂ ਸੂਬਿਆਂ ਤੋਂ ਪੰਜਾਬ ਲਿਆਈਆਂ ਜਾਂਦੀਆਂ ਹਨ ਤੇ ਇਸ ਦੀ ਪੈਦਾਵਾਰੀ ਕੀਤੀ ਜਾਂਦੀ ਹੈ।

ਅਰਨੀਵਾਲਾ ਵਿਚ ਇਕ ਅਜਿਹਾ ਵਿਅਕਤੀ ਸੁਖਪ੍ਰੀਤ ਸਿੰਘ ਹੈ ਜੋ ਕਿ ਫਲਾਂ ਅਤੇ ਮੈਡੀਕਲ ਦੇ ਪਲਾਂਟ ਪੰਜਾਬ ਵਿਚ ਲਿਆ ਕੇ ਇਸ ਦੀ ਪੈਦਾਵਾਰ ਕਰਦਾ ਹੈ। ਉਹਨਾਂ ਕੋਲ ਬਹੁਤ ਕਿਸਮਾਂ ਦੇ ਪਲਾਂਟ ਹਨ ਪਰ ਇਹਨਾਂ ਦੀ ਸੰਭਾਲ ਕਿਵੇਂ ਕਰਨੀ ਹੈ ਇਸ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਇਹ ਰੁੱਤ ਵਾਲੇ ਨਾ ਹੋਣ ਤਾਂ ਫਿਰ ਇਸ ਨੂੰ ਬਚਾਉਣਾ ਸੌਖਾ ਹੈ ਤੇ ਜੇ ਇਹ ਰੁੱਤ ਦੇ ਅਨੁਸਾਰ ਵਧਦੇ ਫੁਲਦੇ ਹਨ ਤਾਂ ਇਹਨਾਂ ਦੀ ਪੈਦਾਵਾਰ ਵਿਚ ਮੁਸ਼ਕਿਲਾਂ ਆ ਸਕਦੀਆਂ ਹਨ।

ਤੇ ਦੇਹਰਾਦੂਨ ਵਰਗੇ ਵੱਖ ਵੱਖ ਰਾਜਾਂ ਤੋਂ ਲਿਆਉਂਦੇ ਹਨ। ਇਹਨਾਂ ਦੀ ਸੰਭਾਲ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਪਾਣੀ ਤੇ ਨਿਊਟ੍ਰੀਅਨਸ। ਇਹ ਦੋਵੇਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ ਤਾਂ ਇਹਨਾਂ ਦੀ ਖੇਤੀ ਕੀਤੀ ਜਾ ਸਕਦੀ ਹੈ। 

ਉਹਨਾਂ ਦੇ ਇੰਨੀ ਦੇਖਭਾਲ ਕਰਨ ਦੇ ਬਾਵਜੂਦ ਵੀ 2 ਤੋਂ 3% ਪੌਦੇ ਮਰ ਜਾਂਦੇ ਹਨ ਪਰ ਉਹ ਉਹਨਾਂ ਨੂੰ ਵੀ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਜਿਵੇਂ ਕਿਸੇ ਗਮਲੇ ਵਿਚ ਕਿਸੇ ਪੌਦੇ ਨੂੰ ਲਗਾਇਆ ਜਾਂਦਾ ਹੈ ਤੇ ਉਸ ਨੇ ਉੰਨੇ ਹੀ ਤੱਤ ਲੈਣੇ ਹਨ ਜਿੰਨੇ ਕਿ ਗਮਲੇ ਵਿਚਲੀ ਮਿੱਟੀ ’ਚ ਹੁੰਦੇ ਹਨ।

ਇਸ ਤਰ੍ਹਾਂ ਹੌਲੀ-ਹੌਲੀ ਇਸ ਵਿਚ ਹੋਰ ਤੱਤ ਅਤੇ ਪਾਣੀ ਜੋੜਨੇ ਪੈਣਗੇ ਤੇ ਜਦੋਂ ਸਾਰੇ ਤੱਤ ਉਸ ਨੂੰ ਸਮੇਂ ਤੇ ਮਿਲਦੇ ਰਹੇ ਤਾਂ ਉਹ ਬੂਟਾ ਕਦੇ ਨਹੀਂ ਮਰਦਾ। ਪੌਦਿਆਂ ਲਈ ਮੁੱਖ ਤੌਰ ਤੇ 17 ਤੱਤ ਜ਼ਰੂਰੀ ਮੰਨੇ ਜਾਂਦੇ ਹਨ ਜਿਸ ਵਿਚ ਪੋਟਾਸ਼ੀਅਮ, ਫਾਰਸਫੋਰਸ, ਜ਼ਿੰਕ, ਨਾਈਟ੍ਰੋਜਨ ਹਨ ਅਤੇ ਇਸ ਤੋਂ ਬਾਅਦ ਮਾਈਕ੍ਰੋਨਿਊਟਰਨਜ਼ ਹੁੰਦੇ ਹਨ।

ਜਿਹੜੇ ਤੱਤ ਧਰਤੀ ਤੇ ਲਗਾਏ ਜਾਂਦੇ ਹਨ ਉਹ ਤਾਂ ਲਗਭਗ ਅਪਣੇ ਸਾਰੇ ਤੱਤ ਲੈ ਲੈਂਦੇ ਹਨ ਪਰ ਗਮਲੇ ਜਾਂ ਪਾਮ ਨੂੰ ਇਹਨਾਂ ਤੱਤਾਂ ਦੀ ਲੋੜ ਹੁੰਦੀ ਹੈ ਤੇ ਇਹਨਾਂ ਨੂੰ ਸਮੇਂ ਦੇ ਨਾਲ-ਨਾਲ ਦੇਣੇ ਪੈਂਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।