ਗ਼ੈਰ ਬਾਸਮਤੀ ਝੋਨਾ ਲਗਾਉਣ ਵਾਲੇ ਕਿਸਾਨਾਂ ਨੂੰ ਮਿਲੇਗਾ ਚੰਗਾ ਮੁੱਲ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਕਈਂ ਸਾਲਾ ਦੇ ਸਮੇਂ ਤੋਂ ਬਾਅਦ ਇਕ ਵਾਰ ਫਿਰ ਤੋਂ ਭਾਰਤੀ ਗ਼ੈਰ ਬਾਸਮਤੀ ਚੌਲ ਦਾ ਨਿਰਯਾਤ ਚੀਨ ਨੂੰ ਹੋਣ ਲੱਗਾ ਹੈ। ਇਸ ਕਾਰਨ ਉਤਰ ਪ੍ਰਦੇਸ਼, ਬਿਹਾਰ...

ਕਿਸਾਨ

ਨਵੀਂ ਦਿੱਲੀ (ਭਾਸ਼ਾ) : ਕਈਂ ਸਾਲਾ ਦੇ ਸਮੇਂ ਤੋਂ ਬਾਅਦ ਇਕ ਵਾਰ ਫਿਰ ਤੋਂ ਭਾਰਤੀ ਗ਼ੈਰ ਬਾਸਮਤੀ ਚੌਲ ਦਾ ਨਿਰਯਾਤ ਚੀਨ ਨੂੰ ਹੋਣ ਲੱਗਾ ਹੈ। ਇਸ ਕਾਰਨ ਉਤਰ ਪ੍ਰਦੇਸ਼, ਬਿਹਾਰ, ਝਾਰਖੰਡ, ਛਤੀਸ਼ਗੜ੍ਹ, ਪੱਛਮੀ ਬੰਗਾਲ ਦੇ ਰਾਜਾਂ ਦੇ ਗ਼ੈਰ ਬਾਸਮਤੀ ਝੋਨਾ ਲਗਾਉਣ ਵਾਲੇ ਕਿਸਾਨਾਂ ਨੂੰ ਹੁਣ ਉਹਨਾਂ ਦੇ ਫ਼ਸਲ ਦਾ ਚੰਗਾ ਮੁੱਲ ਮਿਲ ਸਕੇਗਾ। ਭਾਰਤ ਪਿਛਲੇ 10 ਮਹੀਨਿਆਂ ‘ਚ ਚੀਨ ਨੂੰ 10 ਹਜਾਰ ਟਨ ਗ਼ੈਰ ਬਾਸਮਤੀ ਚੌਲ ਨਿਰਯਾਤ ਕਰ ਚੁੱਕਿਆ ਹੈ। ਉਥੇ ਹੀ ਗ਼ੈਰ ਬਾਸਮਤੀ ਚੌਲ ਨਾਲ ਲੱਦਿਆ ਇਕ ਜਹਾਜ਼ ਪਿਛਲੇ ਹਫ਼ਤੇ ਹੀ ਭੇਜਿਆ ਗਿਆ ਹੈ।

ਵਰਤਮਾਨ ਸਮੇਂ ਵਿਚ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਚੌਲ ਉਤਪਾਦਕ ਹੈ। 2017-2018 ਵਿਚ ਭਾਰਤ ਨੇ ਕੁੱਲ 86.50 ਲੱਖ ਟਨ ਗੈਰ ਬਾਸਮਤੀ ਚੌਲ ਦਾ ਨਿਰਯਾਤ ਕੀਤਾ ਸੀ। ਇਕੱਲੇ ਚੀਨ ਨੂੰ 20.28 ਲੱਖ ਟਨ ਨਿਰਯਾਤ ਕੀਤਾ ਗਿਆ ਸੀ।

ਪੀਐਮ ਦੀ ਕ੍ਰਿਰਿਆਸੀਲਤਾ ਦਾ ਅਸਰ :-

ਟ੍ਰੇਡ ਪ੍ਰਮੋਸ਼ਨ ਕਾਉਂਸਿਲ ਆਫ਼ ਇੰਡੀਆ ਦੇ ਮੁਖੀ ਮੋਹਿਤ ਸਿੰਗਲਾ ਨੇ ਦੱਸਿਆ ਕਿ 2012 ਤੋਂ ਪਹਿਲਾਂ ਚੀਨ ਨੂੰ ਗ਼ੈਰ ਬਾਸਮਤੀ ਚੌਲ ਦਾ ਨਿਰਯਾਤ ਕੀਤਾ ਜਾਂਦਾ ਸੀ ਪਰ ਕੀਟਨਾਸ਼ਕ ਦੀ ਉਪਲਬਧਾ ਦੇ ਮਸਲੇ ਉਤੇ ਕੁਝ ਭੇਦਭਾਵ ਹੋਣ ਦੇ ਕਾਰਨ ਉਸ ਨੇ ਭਾਰਤ ਆਯਾਤ ਉਤੇ ਰੋਕ ਲਗਾ ਦਿਤੀ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕ੍ਰਿਰਿਆਸੀਲਤਾ ਦਿਖਾਉਂਦੇ ਹੋਏ ਚੀਨ ਨਾਲ ਇਸ ਮਸਲੇ ਨੂੰ ਸੁਲਝਾਉਣ ਲਈ ਗੱਲਬਾਤ ਕੀਤੀ। ਇਸ ਦਾ ਅਸਰ ਹੁਣ ਦਿਖਣ ਲੱਗਾ ਹੈ।

ਗ਼ੈਰ ਬਾਸਮਤੀ ਚੌਲ ਦਾ ਵਧੇਗਾ ਨਿਰਯਾਤ :-

ਆਲ ਇੰਡੀਆ ਰਾਈਸ ਐਕਸਪਰਟਸ ਐਸੋਸੀਏਸ਼ਨ ਦੇ ਮੁੱਖੀ ਵਿਜੇ ਸੇਤੀਆ ਦਾ ਕਹਿਣੈ ਕਿ ਇਸ ਸਾਲ  ਗ਼ੈਰ ਬਾਸਮਤੀ ਚੌਲ ਦਾ ਨਿਰਯਾਤ ਵੱਧਣ ਦੀ ਸੰਭਾਵਨਾ ਹੈ। ਇਸ ਦਾ ਇਕ ਪ੍ਰਮੁੱਖ ਕਾਰਨ ਚੀਨ ਵਿਚ ਗ਼ੈਰ ਬਾਸਮਤੀ ਚੌਲ ਦਾ ਨਿਰਯਾਤ ਸ਼ੁਰੂ ਹੋਣਾ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਪਿਛਲੇ ਦਿਨਾਂ ਵਿਚ ਮਾਰਕਡਾਈਜ਼ ਐਕਸਪੋਰਟ ਫ੍ਰਾਮ ਇੰਡੀਆ ਸਕੀਮ ਦੇ ਅਧੀਨ ਇਸ ਦੇ ਨਿਰਯਾਤ ਉਤੇ ਪੰਜ ਫ਼ੀਸਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਸੀ। ਹਾਲਾਂਕਿ, ਸਰਕਾਰ ਨੇ ਮਿਆਦ ਤੈਅ ਕਰਦੇ ਹੋਏ ਕਿਹਾ ਕਿ 26 ਨਵੰਬਰ, 2018 ਤੋਂ 25 ਮਾਰਚ, 2019 ਦੇ ਵਿਚਕਾਰ ਹੋਣ ਵਾਲੇ ਨਿਰਯਾਤ ਉਤੇ ਹੀ ਸਬਸਿਡੀ ਦਿਤੀ ਜਾਵੇਗੀ।