ਕਈਂ ਦਿਨਾਂ ਤੋਂ ਮੰਡੀ ‘ਚੋਂ ਝੋਨਾ ਨਾ ਚੁੱਕੇ ਜਾਣ ‘ਤੇ ਕਿਸਾਨ ਦੁਖੀ, ਮਨਾਈ ਕਾਲੀ ਦੀਵਾਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿੱਥੇ ਇੱਕ ਪਾਸੇ ਪੰਜਾਬ ਵਿੱਚ ਹਰ ਵਰਗ ਦੀਵਾਲੀ ਦੀਆਂ ਖੁਸ਼ੀਆਂ ਮਨਾ ਰਿਹਾ ਸੀ। ਉੱਥੇ ਹੀ ਦੂਜੇ ਪਾਸੇ ਕੁਝ ਕਿਸਾਨ ਝੋਨੇ...

Farmer

ਚੰਡੀਗੜ੍ਹ (ਭਾਸ਼ਾ) : ਜਿੱਥੇ ਇਕ ਪਾਸੇ ਪੰਜਾਬ ਵਿਚ ਹਰ ਵਰਗ  ਦਿਵਾਲੀ ਦੇ ਜਸ਼ਨ ਮਨਾ ਰਹੇ ਸੀ। ਉੱਥੇ ਹੀ ਦੂਜੇ ਪਾਸੇ ਕੁਝ ਕਿਸਾਨ ਝੋਨੇ ਦੀ ਖਰੀਦ ਨਾ ਹੋਣ ਕਰਕੇ ਕਈ ਦਿਨਾਂ ਤੋਂ ਮੰਡੀਆਂ ਵਿੱਚ ਬੈਠੇ ਰੁਲ ਰਹੇ ਸਨ। ਪਿਛਲੇ ਅੱਠ ਦਸ ਦਿਨ ਦੇ ਕਰੀਬ ਤੋਂ ਝੋਨੇ ਦੀ ਖਰੀਦ ਹੋਣ ਦੀ ਉਡੀਕ ਕਰ ਰਹੇ ਕਿਸਾਨਾਂ ਦੇ ਚੇਹਰੇ ਮੁਰਝਾ ਰਹੇ ਸਨ।ਜਿਸ ਦਾ ਕਾਰਨ ਸਿੱਧੇ ਤੌਰ ਤੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਪੈਣ ਜਾ ਰਹੀ ਫਿੱਕੀ ਦੀਵਾਲੀ ਮੰਨਿਆ ਜਾ ਰਿਹਾ ਸੀ।ਪਿਛਲੇ ਅੱਠ ਦਸ ਦਿਨ ਤੋਂ ਬੈਠੇ ਕਿਸਾਨ ਸਰਕਾਰਾਂ ਅਤੇ ਮਜ਼ੂਦਾ ਪ੍ਰਸ਼ਾਸ਼ਨ ਨੂੰ ਕੋਸ ਰਹੇ ਹਨ।

ਕਿਸਾਨਾਂ ਅਨੁਸਾਰ ਇਸ ਦਾ ਵੱਡਾ ਕਾਰਨ ਕਿਤੇ ਨਾ ਕਿਤੇ ਝੋਨੇ ਦੀ ਪਛੇਤੀ ਬਿਜਾਈ ਹੋਣਾ ਹੈ ਜਿਸ ਨਾਲ ਉਨ੍ਹਾਂ ਦੇ ਝੋਨੇ ਦੀ ਨਮੀ ਹੋਣ ਦੀ ਵੱਡੀ ਦਿੱਕਤ ਹੈ ਅਤੇ ਕਿਸਾਨਾਂ ਅਨੁਸਾਰ ਉਨ੍ਹਾਂ ਦੀ ਕਣਕ ਦੀ ਫਸਲ ਵੀ ਲੇਟ ਹੋਵੇਗੀ, ਜਿਸ ਦਾ ਵੀ ਉਨ੍ਹਾਂ ਨੂੰ ਨੁਕਸਾਨ ਹੋ ਸਕਦਾ ਹੈ।ਜਦੋਂ ਮੰਡੀਆਂ ‘ਚ ਝੋਨਾ ਵੇਚਣ ਆਏ ਕਿਸਾਨਾਂ ਨਾਲ ਸਾਡੀ ਟੀਮ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਮੁਰਝਾਏ ਹੋਏ ਚਿਹਰਿਆਂ ਨਾਲ ਦੱਸਿਆ ਕਿ ਉਹ ਪਿਛਲੇ ਅੱਠ ਦਸ ਦਿਨ ਤੋਂ ਮੰਡੀਆਂ ਚ ਬੈਠੇ ਹਨ ਉਨ੍ਹਾਂ ਦੇ ਝੋਨੇ ਦੀ ਨਮੀ ਸਹੀ ਨਾ ਹੋਣ ਦਾ ਕਾਰਨ ਦੱਸ ਕੇ ਖਰੀਦਿਆ ਨਹੀਂ ਜਾ ਰਿਹਾ।

ਉਹ ਇੰਨੇ ਦਿਨਾਂ ਤੋਂ ਆਪਣੇ ਛੋਟੇ- ਛੋਟੇ ਬੱਚੇ ਛੱਡ ਕੇ ਮੰਡੀਆਂ ਚ ਬੈਠੇ ਹਨ ਅਤੇ ਕਣਕ ਦੀ ਬਿਜਾਈ ਲਈ ਜ਼ਮੀਨ ਦੀ ਤਿਆਰੀ ਵੀ ਉਨ੍ਹਾਂ ਨੇ ਹੀ ਕਰਨੀ ਹੈ ਜੋ ਲੇਟ ਹੋ ਰਹੀ ਹੈ। ਉਨ੍ਹਾਂ ਨਾਲ ਹੀ ਝੋਨੇ ਦੀ ਨਮੀ ਦਾ ਅਸਲੀ ਕਾਰਨ ਸਰਕਾਰਾਂ ਵੱਲੋਂ ਝੋਨੇ ਦੀ ਕੀਤੀ ਪਛੇਤੀ ਬਿਜਾਈ ਦਾ ਕਾਰਨ ਹੈ। ਜਿਸ ਨਾਲ ਨਮੀ ਵੀ ਕਾਰਨ ਬਣ ਰਹੀ ਅਤੇ ਅਗਲੀ ਕਣਕ ਦੀ ਫਸਲ ਵੀ ਲੇਟ ਹੋਣ ਦੇ ਵੱਡੇ ਨੁਕਸਾਨ ਝਲਣੇ ਪੈ ਰਹੇ ਹਨ। ਦੂਜੇ ਪਾਸੇ ਮੰਡੀ ਬੋਰਡ ਦੇ ਸੂਪਰਡੈਂਟ ਸੁਖਮੰਦਰ ਸਿੰਘ ਨੇ ਦੱਸਿਆ ਕਿ ਜੇਕਰ ਕਿਸਾਨਾਂ ਨੂੰ ਥੋੜੀ ਬਹੁਤੀ ਦਿੱਕਤ ਆਈ ਹੈ ਉਸ ਦਾ ਕਾਰਨ ਨਮੀ ਹੈ।

ਉਹਨਾਂ ਕਿਹਾ ਕਿ ਨਹੀਂ ਤਾਂ ਪੇਮੈਂਟ ਦਾ ਝੋਨੇ ਦੇ ਬਾਰਦਾਨੇ ਜਾਂ ਹੋਰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਗਈ। ਤਕਰੀਬਨ ਝੋਨੇ ਦੀ ਟੋਟਲ ਖਰੀਦ ਹੋ ਚੁੱਕੀ ਹੈ।ਹੁਣ ਬਾਸਮਤੀ ਦੀ ਆਮਦ ਹੋ ਰਹੀ ਹੈ। ਉਸ ਵਿੱਚ ਵੀ ਕਿਸੇ ਕਿਸਾਨ ਨੂੰ ਦਿੱਕਤ ਨਹੀਂ ਆਉਣ ਦਿਤੀ ਜਾਵੇਗੀ।