ਡੇਅਰੀ ਵਿਕਾਸ ਵਿਭਾਗ ਵਲੋਂ ਐਗਰੋਟੈਕ 2018 ਵਿੱਚ ਕਰਵਾਏ ਜਾਣਗੇ ਸੈਮੀਨਾਰ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਡੇਅਰੀ ਵਿਕਾਸ ਵਿਭਾਗ, ਚੰਡੀਗੜ੍ਹ ਦੇ ਸੈਕਟਰ 17 ਦੇ ਪਰੇਡ ਗਰਾਊਂਡ ਵਿਖੇ ਆਯੋਜਿਤ ਹੋਣ ਵਾਲੇ ਹੋਣ ਵਾਲੇ ਐਗਰੋਟੈਕ-2018 ਸਮਾਗਮ ਵਿੱਚ ਆਧੁਨਿਕ....

Agrotech 2018

ਚੰਡੀਗੜ੍ਹ (ਸ.ਸ.ਸ) : ਡੇਅਰੀ ਵਿਕਾਸ ਵਿਭਾਗ, ਚੰਡੀਗੜ੍ਹ ਦੇ ਸੈਕਟਰ 17 ਦੇ ਪਰੇਡ ਗਰਾਊਂਡ ਵਿਖੇ ਆਯੋਜਿਤ ਹੋਣ ਵਾਲੇ ਹੋਣ ਵਾਲੇ ਐਗਰੋਟੈਕ-2018 ਸਮਾਗਮ ਵਿੱਚ ਆਧੁਨਿਕ ਡੇਅਰੀ ਫਾਰਮਿੰਗ ਵਿਸ਼ੇ 'ਤੇ ਸੈਮੀਨਾਰਾਂ ਦਾ ਆਯੋਜਨ ਕਰੇਗਾ। ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਸ. ਇੰਦਰਜੀਤ ਸਿੰਘ ਨੇ ਦੱਸਿਆ ਕਿ 1 ਦਸੰਬਰ ਤੋਂ 4 ਦਸੰਬਰ ਤੱਕ ਹੋਣ ਵਾਲੇ ਐਗਰੋਟੈਕ-2018 ਵਿਚ ਪਹਿਲੇ ਦਿਨ ਵਪਾਰਕ ਅਤੇ ਵਿਗਿਆਨਕ ਡੇਅਰੀ ਫਾਰਮਿੰਗ ਵਿਸੇ ਉੱਤੇ ਸੈਮੀਨਾਰ ਕਰਵਾਏਗਾ।

ਜਿਸ ਵਿੱਚ ਨੈਸਨਲ ਡੇਅਰੀ ਖੋਜ ਸੰਸਥਾ ਕਰਨਾਲ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ ਯੂਨੀਵਰਸਿਟੀ ਲੁਧਿਆਣਾ ਅਤੇ ਪ੍ਰੋਗ੍ਰੈਸਿਵ ਡੇਅਰੀ ਫਾਰਮਰਜ ਐਸੋਸੀਏਸਨ ਅਤੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਮਾਹਿਰ ਹਿੱਸਾ ਲੈਣਗੇ। ਸ. ਇੰਦਰਜੀਤ ਸਿੰਘ ਨੇ ਅੱਗੇ ਦੱਸਿਆ ਕਿ ਇਸ ਸਮਾਗਮ ਵਿਚ ਡੇਅਰੀ ਵਿਕਾਸ ਵਿਭਾਗ ਵਿਭਾਗ ਸੈਮੀਨਾਰਾਂ ਤੋਂ ਇਲਾਵਾ ਆਧੁਨਿਕ ਖੇਤੀ, ਡੇਅਰੀ, ਫੂਡ ਪ੍ਰੋਸੈਸਿੰਗ ਅਤੇ ਹੋਰ ਸਹਾਇਕ ਧੰਦਿਆਂ ਬਾਰੇ ਵੱਖ-ਵੱਖ ਦਿਨ ਕਿਸਾਨ ਗੋਸਠੀਆਂ ਵੀ ਕਰਵਾਏਗਾ।

ਉਨ੍ਹਾਂ ਅੱਗੇ ਦੱਸਿਆ ਕਿ ਸਮਾਗਮ ਦੇ ਅਖੀਰਲੇ ਦਿਨ ਮਿਤੀ 4 ਦਸੰਬਰ 2018 ਨੂੰ ਸਵੇਰੇ 11:00 ਵਜੇ ਦੇਸੀ ਨਸਲਾਂ ਦੀ ਲਾਹੇਵੰਦ ਡੇਅਰੀ ਫਾਰਮਿੰਗ ਵਿਸੇ ਤੇ ਸੈਮੀਨਾਰ ਵਿਖੇ ਨਸਲ ਸੁਧਾਰ ਅਤੇ ਨਿਰੋਲ ਵੱਛੀਆਂ ਪੈਦਾ ਕਰਨ ਅਤੇ ਸੀਮਨ ਉਤਪਾਦਨ ਵਿੱਚ ਲੱਗੀਆਂ ਕੰਪਨੀਆਂ ਦੇ ਨੁਮਾਇੰਦੇ ਅਤੇ ਗੈਰ ਸਰਕਾਰੀ ਸੰਸਥਾਵਾਂ, ਮਾਹਿਰ ਭਾਗ ਲੈਣਗੇ। ਡਾਇਰੈਕਟਰ ਡੇਅਰੀ ਨੇ ਪੰਜਾਬ ਦੇ ਸਮੂਹ ਪਸ਼ੂ ਪਾਲਕਾਂ, ਨਸਲ ਸੁਧਾਰਕਾਂ, ਉੱਦਮੀਆਂ ਅਤੇ ਡੇਅਰੀ ਦੇ ਵਪਾਰ ਨਾਲ ਸਬੰਧਤ ਸਮੂਹ ਸੰਸਥਾਵਾਂ ਨੂੰ ਅਪੀਲ਼ ਕੀਤੀ ਕਿ ਦੋਵੇਂ ਦਿਨ ਇਨ੍ਹਾਂ ਸੈਮੀਨਾਰਾਂ ਵਿੱਚ ਹਿੱਸਾ ਲੈਣ।

ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਕਿਸਾਨ ਆਪਣੇ ਜਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ ਜਾਂ ਮੁੱਖ ਖੇਤੀਬਾੜੀ ਅਫਸਰ ਨਾਲ ਸੰਪਰਕ ਕਰ ਸਕਦੇ ਹਨ।