ਖੁਸ਼ਖ਼ਬਰੀ ਹੁਣ ਇੱਥੇ ਆਸਾਨੀ ਨਾਲ ਬੁੱਕ ਕਰਵਾ ਸਕੋਗੇ ਜਹਾਜ਼, ਬੱਸ ਅਤੇ ਰੇਲ ਦੀ ਟਿਕਟ

ਏਜੰਸੀ

ਜੀਵਨ ਜਾਚ

ਡਾਕਘਰਾਂ ਵਿਚ ਰੇਲਵੇ ਟਿਕਟ ਬੁਕਿੰਗ ਦੀ ਸਹੂਲਤ ਪ੍ਰਾਪਤ ਕਰਨ ਵਾਲੇ ਹੁਣ ਜਲੰਧਰ ਦੇ ਮੁੱਖ ਡਾਕਘਰ ਤੋਂ ਜਹਾਜ਼......

file photo

ਜਲੰਧਰ:  ਡਾਕਘਰਾਂ ਵਿਚ ਰੇਲਵੇ ਟਿਕਟ ਬੁਕਿੰਗ ਦੀ ਸਹੂਲਤ ਪ੍ਰਾਪਤ ਕਰਨ ਵਾਲੇ ਹੁਣ ਜਲੰਧਰ ਦੇ ਮੁੱਖ ਡਾਕਘਰ ਤੋਂ ਜਹਾਜ਼ ਅਤੇ ਬੱਸ ਟਿਕਟਾਂ ਬੁੱਕ ਕਰਵਾ ਸਕਦੇ ਹਨ। ਦੇਸ਼ ਭਰ ਦੇ 100 ਡਾਕਘਰਾਂ ਵਿਚ ਪਾਇਲਟ ਪ੍ਰਾਜੈਕਟ ਤਹਿਤ ਨਾਗਰਿਕਾਂ ਨੂੰ 111 ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਇਸ ਪਾਇਲਟ ਪ੍ਰਾਜੈਕਟ ਵਿਚ ਜਲੰਧਰ ਦਾ ਮੁੱਖ ਡਾਕਘਰ ਵੀ ਸ਼ਾਮਲ ਹੈ।  ਇਸ ਵਿੱਚ 9 ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਲਈ ਸਾਂਝਾ ਕੇਂਦਰ ਦਾ ਉਦਘਾਟਨ ਮੰਗਲਵਾਰ ਨੂੰ ਸੀਨੀਅਰ ਸੁਪਰਡੈਂਟ ਪੋਸਟ ਅਫਸਰ (ਐਸਐਸਪੀਓ) ਨਰਿੰਦਰ ਕੁਮਾਰ ਨੇ ਕੀਤਾ।

ਇਹ 9 ਸਹੂਲਤਾਂ ਸਾਂਝੇ ਕੇਂਦਰ ਵਿੱਚ ਉਪਲਬਧ ਹੋਣਗੀਆਂ:
1. ਹਵਾਈ ਜਹਾਜ਼, ਬੱਸ ਅਤੇ ਰੇਲ ਦੀਆਂ ਟਿਕਟਾਂ
2. ਨਵਾਂ ਅਧਾਰ ਅਤੇ ਸੋਧ
3. ਪੈਨ ਕਾਰਡ, ਪਾਸਪੋਰਟ, ਜਨਮ-ਮੌਤ ਦਾ ਸਰਟੀਫਿਕੇਟ

4. ਵੋਟਰ ਕਾਰਡ ਦੀ ਸੋਧ
5. ਰਾਸ਼ਟਰੀ ਪੈਨਸ਼ਨ ਪ੍ਰਣਾਲੀ
6. ਫਾਸਟੈਗ

7. ਖਾਤੇ ਵਿਚੋਂ ਪੈਸੇ ਕਢਵਾਉਣ ਦੀ ਸਹੂਲਤ
8. ਬਿਜਲੀ ਦੇ ਬਿੱਲ ਦਾ ਭੁਗਤਾਨ ਕਰਨ ਦੀ ਸਹੂਲਤ
9. ਨਵੇਂ ਬਿਜਲੀ ਮੀਟਰ ਲਗਾਉਣ ਦੀ ਬੇਨਤੀ 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ