ਬੁਲ੍ਹ ਦੀ ਹੀ ਨਹੀਂ, ਘਰ ਦੀ ਵੀ ਦੇਖਭਾਲ ਕਰੇ ਵੈਸਲੀਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਸਰਦੀਆਂ ਵਿਚ ਰੁੱਖੇ ਬੁਲ੍ਹ ਉਤੇ ਚਮਕ ਲਿਆਉਣ ਦਾ ਕੰਮ ਤੁਸੀਂ ਵੈਸਲੀਨ ਉਤੇ ਛੱਡ ਦਿੰਦੇ ਹੋ। ਸਿਰਫ਼ ਬੁਲ੍ਹ ਹੀ ਕਿਉਂ,  ਖਰਾਬ ਅਡੀਆਂ ਵੀ ਵੈਸਲੀਨ ਨਾਲ ਨਰਮ ਹੋ ਜਾਂਦੀਆਂ...

Vaseline

ਸਰਦੀਆਂ ਵਿਚ ਰੁੱਖੇ ਬੁਲ੍ਹ ਉਤੇ ਚਮਕ ਲਿਆਉਣ ਦਾ ਕੰਮ ਤੁਸੀਂ ਵੈਸਲੀਨ ਉਤੇ ਛੱਡ ਦਿੰਦੇ ਹੋ। ਸਿਰਫ਼ ਬੁਲ੍ਹ ਹੀ ਕਿਉਂ,  ਖਰਾਬ ਅਡੀਆਂ ਵੀ ਵੈਸਲੀਨ ਨਾਲ ਨਰਮ ਹੋ ਜਾਂਦੀਆਂ ਹਨ। ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਅਪਣੇ ਘਰ ਦੇ ਛੋਟੇ - ਮੋਟੇ ਕੰਮ ਵੀ ਵੈਸਲੀਨ ਦੀ ਮਦਦ ਨਾਲ ਅਸਾਨੀ ਨਾਲ ਕਰ ਸਕਦੇ ਹੋ। 

ਪੇਂਟਿੰਗ : ਜੇਕਰ ਤੁਸੀਂ ਆਉਣ ਵਾਲੇ ਕੁੱਝ ਦਿਨਾਂ ਵਿਚ ਘਰ ਦੇ ਕਿਸੇ ਹਿੱਸੇ ਨੂੰ ਪੇਂਟ ਕਰਨ ਦੀ ਸੋਚ ਰਹੇ ਹੋ ਤਾਂ ਵੈਸਲੀਨ ਤੁਹਾਡੀ ਮਦਦ ਕਰ ਸਕਦਾ ਹੈ। ਜੇਕਰ ਤੁਸੀਂ ਬਾਰੀਆਂ ਜਾਂ ਦਰਵਾਜਿਆਂ ਦੇ ਆਲੇ ਦੁਆਲੇ ਪੇਂਟ ਕਰਨ ਦਾ ਮਨ ਬਣਾ ਰਹੇ ਹੋ ਤਾਂ ਇਕ ਸਮੱਸਿਆ ਨਾਲ ਤੁਹਾਨੂੰ ਝੂਜਨਾ ਹੀ ਪਵੇਗਾ। ਪੇਂਟਿੰਗ ਕਰਦੇ ਸਮੇਂ ਅਣਚਾਹੇ ਥਾਵਾਂ 'ਤੇ ਵੀ ਪੇਂਟ ਲੱਗ ਹੀ ਜਾਂਦਾ ਹੈ।  ਤੁਹਾਡੀ ਇਸ ਸਮੱਸਿਆ ਦਾ ਹੱਲ ਵੈਸਲੀਨ ਨਾਲ ਹੋ ਸਕਦਾ ਹੈ। ਜਿਨ੍ਹਾਂ ਥਾਵਾਂ ਨੂੰ ਤੁਸੀਂ ਪੇਂਟ ਤੋਂ ਬਚਾਉਣਾ ਚਾਹੁੰਦੇ ਹੋ ਉਨ੍ਹਾਂ ਉਤੇ ਵੈਸਲੀਨ ਲਗਾ ਦਿਓ। ਪੇਂਟਿੰਗ ਤੋਂ ਬਾਅਦ ਇਕ ਗਿਲੇ ਕਪੜੇ ਨਾਲ ਉਨ੍ਹਾਂ ਜਗ੍ਹਾਵਾਂ ਨੂੰ ਪੂੰਜ ਦਿਓ। ਵੈਸਲੀਨ ਲੱਗੀ ਥਾਵਾਂ ਉਤੇ ਰੰਗ ਨਹੀਂ ਚੜ੍ਹੇਗਾ। 

ਡੈਕੋਰੇਸ਼ਨ : ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਹੈ ਕਿ ਵੈਸਲੀਨ ਉਤੇ ਰੰਗ ਨਹੀਂ ਠਹਿਰਦਾ। ਇਸ ਲਈ ਵੈਸਲੀਨ ਦੀ ਮਦਦ ਨਾਲ ਤੁਸੀਂ ਕੋਈ ਵੀ ਆਰਟ ਜਾਂ ਡਿਜ਼ਾਇਨ ਬਣਾ ਸਕਦੇ ਹੋ। ਇਕ ਬ੍ਰਸ਼ ਉਤੇ ਵੈਸਲੀਨ ਲਗਾਓ ਅਤੇ ਜਿਸ ਜਗ੍ਹਾ ਨੂੰ ਤੁਸੀ ਰੰਗ ਕਰਨ ਵਾਲੀ ਹੋਵੇ ਉਸ ਜਗ੍ਹਾ ਉਤੇ ਅਪਣੇ ਮਨ ਦਾ ਡਿਜ਼ਾਇਨ ਬਣਾ ਲਵੋ। ਹੁਣ ਇਸ ਦੇ ਉਤੇ ਰੰਗ ਕਰ ਦਿਓ। ਜਿਥੇ ਵੈਸਲੀਨ ਦੀ ਸਤਹਿ ਸੀ ਉਥੇ ਰੰਗ ਨਹੀਂ ਚੜ੍ਹੇਗਾ ਅਤੇ ਇਕ ਵਧੀਆ ਜਿਹਾ ਡਿਜ਼ਾਇਨ ਵੀ ਬਣ ਜਾਵੇਗਾ। 

ਚਮੜੇ ਦਾ ਸਮਾਨ ਚਮਕਾਓ :  ਚਮੜੇ ਦੀ ਚਮਕ ਨੂੰ ਬਣਾਏ ਰੱਖਣ ਲਈ ਵੈਸਲੀਨ ਬਹੁਤ ਕਾਰਗਰ ਉਪਾਅ ਹੈ।  ਬੂਟ, ਹੈਂਡਬੈਗ, ਦਸਤਾਨੇ, ਚਮੜੇ ਦੇ ਫਰਨੀਚਰ ਦੀ ਵੀ ਖੋਈ ਚਮਕ ਵਾਪਸ ਲਿਆਉਣ ਦਾ ਕੰਮ ਤੁਸੀਂ ਵੈਸਲੀਨ ਉਤੇ ਛੱਡ ਸਕਦੇ ਹੋ। 

ਗਲੁ ਨੂੰ ਰੱਖੋ ਤਾਜ਼ਾ : ਗਲੁ ਨੂੰ ਇਕ ਵਾਰ ਇਸਤੇਮਾਲ ਕਰਨ ਤੋਂ ਬਾਅਦ ਸੁਕਣ ਲਗਦਾ ਹੈ। ਸੁਕਿਆ ਹੋਇਆ ਗਲੁ ਡੱਬੇ ਨੂੰ ਕਈ ਵਾਰ ਸੀਲ ਕਰ ਦਿੰਦਾ ਹੈ। ਗਲੁ ਦੇ ਡੱਬੇ ਉਤੇ ਹਲਕਾ ਜਿਹਾ ਵੈਸਲੀਨ ਲਗਾ ਦਿਓ। ਇਹ ਗਲੁ ਨੂੰ ਸੁਕਣ ਤੋਂ ਰੋਕੇਗਾ। 

ਅਵਾਜ਼ ਕਰਦੇ ਦਰਵਾਜ਼ੇ : ਕਈ ਵਾਰ ਦਰਵਾਜ਼ੇ ਅਤੇ ਬਾਰੀਆਂ ਤੋਂ ਆਵਾਜ਼ਾਂ ਆਉਣ ਲੱਗਦੀਆਂ ਹਨ। ਇਸ ਅਵਾਜ਼ ਨਾਲ ਕਈ ਵਾਰ ਚਿੜਚਿੜਾਹਟ ਵੀ ਹੁੰਦੀ ਹੈ। ਦਰਵਾਜ਼ੇ ਅਤੇ ਬਾਰੀਆਂ ਦੇ ਖੂੰਜਿਆਂ 'ਤੇ ਵੈਸਲੀਨ ਲਗਾਉਣ ਨਾਲ ਚੜਚੜਾਹਟ ਨਹੀਂ ਹੋਵੇਗੀ।