ਘਰ ਵਿਚ ਮੱਕੜੀਆਂ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਤਰੀਕੇ

ਏਜੰਸੀ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਘਰ ਵਿਚ ਲੱਗੇ ਮੱਕੜੀ ਦੇ ਜਾਲ ਵੇਖਣ ਵਿਚ ਤਾਂ ਮਾੜੇ ਲੱਗਦੇ ਹਨ। ਨਾਲ ਹੀ ਉਹ ਘਰ ਵਿੱਚ ਨਕਾਰਾਤਮਕ ਉਰਜਾ ਵੀ ਲਿਆਉਂਦੇ ਹਨ

Spider

ਘਰ ਵਿਚ ਲੱਗੇ ਮੱਕੜੀ ਦੇ ਜਾਲ ਵੇਖਣ ਵਿਚ ਤਾਂ ਮਾੜੇ ਲੱਗਦੇ ਹਨ। ਨਾਲ ਹੀ ਉਹ ਘਰ ਵਿੱਚ ਨਕਾਰਾਤਮਕ ਉਰਜਾ ਵੀ ਲਿਆਉਂਦੇ ਹਨ। ਤੁਸੀਂ ਸ਼ਾਇਦ ਇਹ ਨਹੀਂ ਜਾਣਦੇ ਹੋਵੋਗੇ ਕਿ ਘਰੇਲੂ ਢੰਗ ਅਪਣਾ ਕੇ ਮੱਕੜੀਆਂ ਨੂੰ ਘਰ ਤੋਂ ਬਾਹਰ ਕੱਢਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਉਹ ਢੰਗ ਕੀ ਹਨ।

ਕੰਧ ਦੇ ਕੋਨਿਆਂ ਦੀ ਸਾਫਈ- ਸਭ ਤੋਂ ਪਹਿਲਾਂ ਮੱਕੜੀ ਦੇ ਸਾਰੇ ਜਾਲਾਂ ਨੂੰ ਖ਼ਾਸਕਰ ਕੰਧ ਦੇ ਕੋਨਿਆਂ ਨੂੰ ਸਾਫ਼ ਕਰੋ, ਕਿਉਂਕਿ ਜ਼ਿਆਦਾਤਰ ਮੱਕੜੀ ਆਪਣੇ ਜਾਲਾਂ ਨੂੰ ਇੱਥੋਂ ਬੁਣਨਾ ਸ਼ੁਰੂ ਕਰਦੀਆਂ ਹਨ। ਮੱਕੜੀ ਆਸਾਨੀ ਨਾਲ ਕੰਧਾਂ ਦੇ ਕੋਨਿਆਂ ਵਿਚ ਆਪਣਾ ਘਰ ਬਣਾਉਂਦੀਆਂ ਹਨ।

ਸਿਰਕੇ ਦੀ ਵਰਤੋਂ ਕਰੋ- ਸਿਰਕਾ ਇਕ ਅਜਿਹਾ ਪਦਾਰਥ ਹੈ ਜੋ ਅਜਿਹੇ ਕੀੜਿਆਂ ਨੂੰ ਮਾਰਦਾ ਹੈ। ਇਕ ਕੱਪੜੇ ਨੂੰ ਸਿਰਕੇ ਵਿਚ ਡੁਬੋਓ ਅਤੇ ਉਨ੍ਹਾਂ ਥਾਵਾਂ 'ਤੇ ਰੱਖੋ ਜਿੱਥੇ ਮੱਕੜੀਆਂ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਟੁੱਟੀਆਂ ਕੰਧਾਂ ਨੂੰ ਠੀਕ ਕਰੋ- ਜੇ ਤੁਹਾਡੇ ਘਰ ਦੀ ਕੋਈ ਕੰਧ ਟੁੱਟ ਗਈ ਹੈ ਜਾਂ ਇਸ ਵਿਚ ਦਰਾਰਾਂ ਪੈ ਗਈਆਂ ਹਨ, ਤਾਂ ਮੱਕੜੀਆਂ ਉਥੇ ਜਲਦੀ ਆਉਂਦੀਆਂ ਹਨ। ਘਰ ਦੀਆਂ ਟੁੱਟੀਆਂ ਕੰਧਾਂ ਨੂੰ ਜਲਦੀ ਠੀਕ ਕਰਵਾਓ।

ਬੇਕਿੰਗ ਸੋਡਾ ਨਾਲ ਬਾਹਰ ਕੱਢੋ ਮੱਕੜੀਆਂ- ਬੇਕਿੰਗ ਸੋਡਾ ਦੀ ਵਰਤੋਂ ਨਾਲ ਮੱਕੜੀਆਂ ਭੱਜ ਜਾਂਦੀਆਂ ਹਨ। ਮੱਕੜੀਆਂ ਇਸ ਦੀ ਮਹਿਕ ਨੂੰ ਪਸੰਦ ਨਹੀਂ ਕਰਦੀ ਹਨ। ਜਿਸ ਕਾਰਨ ਉਹ ਉਨ੍ਹਾਂ ਥਾਵਾਂ ‘ਤੇ ਨਹੀਂ ਜਾਂਦੀ ਜਿੱਥੇ ਬੇਕਿੰਗ ਸੋਡਾ ਲਗਾਇਆ ਜਾਂਦਾ ਹੈ।

ਸਿਟ੍ਰਸ ਤੇਲ- ਸਿਟ੍ਰਸ ਤੇਲ ਵਿਚ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ। ਇਸ ਦੇ ਕੁਝ ਤੁਪਕੇ ਇਕ ਕੱਪੜੇ 'ਤੇ ਪਾਓ ਅਤੇ ਇਸ ਨੂੰ ਜਾਲ 'ਤੇ ਪਾਓ, ਮੱਕੜੀਆਂ ਘਰ ਛੱਡ ਕੇ ਭੱਜ ਜਾਣਗੀਆਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।