ਖੱਟੇ ਫਲਾਂ ਨਾਲ ਚਮਕਾਓ ਅਪਣਾ ਘਰ

ਏਜੰਸੀ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਘਰ ਸੁੰਦਰ ਅਤੇ ਸਾਫ਼ ਦਿਸੇ ਇਹ ਸੱਭ ਦੀ ਇੱਛਾ ਹੁੰਦੀ ਹੈ

File

ਘਰ ਸੁੰਦਰ ਅਤੇ ਸਾਫ਼ ਦਿਸੇ ਇਹ ਸੱਭ ਦੀ ਇੱਛਾ ਹੁੰਦੀ ਹੈ। ਇਸ ਦੇ ਲਈ ਤੁਹਾਨੂੰ ਰੋਜਾਨਾ ਸਾਫ਼ - ਸਫਾਈ ਵੀ ਕਰਨੀ ਪੈਂਦੀ ਹੈ। ਜੇਕਰ ਤੁਹਾਡਾ ਘਰ ਸਾਫ਼ ਰਹੇਗਾ ਤਾਂ ਤੁਸੀਂ ਵੀ ਤੰਦਰੁਸਤ ਰਹੋਗੇ। ਸਰੀਰ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਫਲਾਂ ਦੀ ਜ਼ਰੂਰਤ ਹੁੰਦੀ ਹੈ ਪਰ ਕਿ ਤੁਸੀਂ ਜਾਂਣਦੇ ਹੋ ਕੇ ਫ਼ਲ ਸਾਡੇ ਘਰ ਨੂੰ ਵੀ ਚਮਕਾ ਸਕਦੇ ਹਨ।

ਖੱਟੇ ਫ਼ਲਾਂ ਵਿਚ ਨਿਊਟਰੀਅੰਸ, ਪ੍ਰੋਟੀਨ ਅਤੇ ਵਿਟਾਮਿਨ ਹੁੰਦਾ ਹੈ। ਇਹ ਖੱਟੇ ਫਲ ਜਿਵੇਂ - ਨੀਂਬੂ, ਸੰਗਤਰਾ, ਮੁਸੰਮੀ ਅਤੇ ਅੰਗੂਰ ਆਦਿ ਹਨ। ਇਹ ਫਲ ਭਾਰ ਘਟਾਉਣ ਵਿਚ ਵੀ ਲਾਭਦਾਇਕ ਹੁੰਦੇ ਹਨ। ਇਸ ਦੇ ਨਾਲ - ਨਾਲ ਘਰ ਦੇ ਕਿਸੇ ਸਮਾਨ ਨੂੰ ਸਾਫ਼ ਕਰਣਾ ਹੋਵੇ ਤਾਂ ਇਹ ਖੱਟੇ ਫ਼ਲ ਬੜੇ ਕੰਮ ਦੀ ਚੀਜ਼ ਹੈ। ਜਾਂਣਦੇ ਹਾਂ ਖੱਟੇ ਫਲਾਂ ਨਾਲ ਘਰ ਦੀ ਸਾਫ਼ - ਸਫਾਈ ਕਿਵੇਂ ਕਰੀਏ। 

ਨੀਂਬੂ– ਬਰਾਸ ਜਾਂ ਕੌਪਰ ਦਾ ਸ਼ੋਪੀਸ ਸਾਫ਼ ਕਰਣ ਲਈ ਤੁਸੀਂ ਨੀਂਬੂ ਦੇ ਛਿਲਕੇ ਦਾ ਇਸਤੇਮਾਲ ਕਰ ਸਕਦੇ ਹੋ। ਇਸ ਦੇ ਇਸਤੇਮਾਲ ਨਾਲ ਹਲਕੇ ਕੱਪੜਿਆਂ 'ਤੇ ਪਏ ਹੋਏ ਦਾਗ ਵੀ ਹਟਾ ਸਕਦੇ ਹਾਂ। ਇਹੀ ਹੀ ਨਹੀਂ ਸਗੋਂ ਕਠੋਰ ਪਲਾਸਟਿਕ ਦਾ ਸਮਾਨ, ਸ਼ੀਸ਼ੇ ਦੇ ਦਰਵਾਜੇ, ਟਪਰਵੇਅਰ, ਖਿੜਕੀ ਅਤੇ ਲੋਹੇ ਦੇ ਦਾਗ ਆਦਿ ਹਟਾਉਣ ਦੇ ਕੰਮ ਆ ਸਕਦਾ ਹੈ। 

ਮੁਸੰਮੀ– ਇਸ ਨਾਲ ਘਰ ਦੀ ਸਫਾਈ ਵੀ ਕੀਤੀ ਜਾ ਸਕਦੀ ਹੈ। ਘਰ ਦੀ ਸਫਾਈ ਕਰਣ ਲਈ ਇਸ ਦੇ ਛਿਲਕੇ ਨੂੰ ਸੁਕਾ ਕੇ ਇਸ ਵਿਚ ਲੂਣ ਮਿਲਾਓ। ਫਿਰ ਇਸ ਪੇਸਟ ਨੂੰ ਮਾਰਬਲ, ਮੈਟਲ, ਲੋਹਾ, ਸਟੀਲ, ਆਦਿ ਨੂੰ ਸਾਫ਼ ਕਰਣ ਵਿਚ ਇਸਤੇਮਾਲ ਕਰੋ। ਇਸ ਨਾਲ ਬਾਥਰੂਮ ਦਾ ਫਰਸ਼, ਬਾਥ ਟਬ ਅਤੇ ਵਾਸ਼ ਬੇਸਿਨ ਆਦਿ ਵੀ ਸਾਫ਼ ਕੀਤੇ ਜਾ ਸਕਦੇ ਹਨ। 

ਸੰਗਤਰਾ– ਇਸ ਫਲ ਦੇ ਛਿਲਕੇ ਦਾ ਪ੍ਰਯੋਗ ਸਫਾਈ ਕਰਣ ਲਈ ਕੀਤਾ ਜਾਂਦਾ ਹੈ। ਸੱਭ ਤੋਂ ਪਹਿਲਾਂ ਛਿਲਕੇ ਸੁਕਾ ਲਵੋ ਅਤੇ ਉਸ ਨੂੰ ਮਿਕਸਰ ਵਿਚ ਪੀਸ ਲਵੋ ਅਤੇ ਉਸ ਵਿਚ ਸਿਰਕਾ ਮਿਲਾ ਦਿਓ ਅਤੇ ਫਿਰ ਇਸ ਨਾਲ ਟੇਬਲ, ਸ਼ੀਸ਼ਾ ਅਤੇ ਧਾਤੂ ਸਾਫ਼ ਕਰ ਸਕਦੇ ਹੋ। ਕੱਪੜਿਆਂ ਦੀ ਅਲਮਾਰੀ ਵਿਚ ਕੀੜੇ ਨਾ ਲੱਗਣ ਇਸ ਦੇ ਲਈ ਉਸ ਵਿਚ ਸੰਗਤਰੇ ਦਾ ਛਿਲਕਾ ਰੱਖ ਦਿਓ।