ਕੱਪੜਿਆਂ ਤੋਂ ਹਟਾਓ ਜ਼ਿੱਦੀ ਦਾਗ਼ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਅਸੀਂ ਚਾਹੇ ਕਿੰਨਾ ਵੀ ਅਪਣੀ ਮਨਪਸੰਦ ਡਰੈਸ ਜਾਂ ਕੱਪੜਿਆਂ ਦਾ ਖਿਆਲ ਰੱਖ ਲਈਏ ਪਰ ਜਰੀ ਜਿਹੀ ਗਲਤੀ ਨਾਲ ਉਸ 'ਤੇ ਕੋਈ ਨਾ ਕੋਈ ਦਾਗ ਜਰੂਰ ਲੱਗ ਜਾਂਦਾ ਹੈ। ਜੇਕਰ ਹਲਕਾ...

Stains

ਅਸੀਂ ਚਾਹੇ ਕਿੰਨਾ ਵੀ ਅਪਣੀ ਮਨਪਸੰਦ ਡਰੈਸ ਜਾਂ ਕੱਪੜਿਆਂ ਦਾ ਖਿਆਲ ਰੱਖ ਲਈਏ ਪਰ ਜਰੀ ਜਿਹੀ ਗਲਤੀ ਨਾਲ ਉਸ 'ਤੇ ਕੋਈ ਨਾ ਕੋਈ ਦਾਗ ਜਰੂਰ ਲੱਗ ਜਾਂਦਾ ਹੈ। ਜੇਕਰ ਹਲਕਾ ਦਾਗ ਹੋਵੇ ਤਾਂ ਆਸਾਨੀ ਨਾਲ ਹਟਾਇਆ ਜਾ ਸਕਦਾ ਹੈ ਪਰ ਕੁੱਝ ਅਜਿਹੇ ਦਾਗ ਵੀ ਹੁੰਦੇ ਹਨ ਜਿਨ੍ਹਾਂ ਨੂੰ ਉਤਾਰਨਾ ਬੜਾ ਮੁਸ਼ਕਲ ਹੁੰਦਾ ਹੈ ਅਤੇ ਇਸ ਤਰ੍ਹਾਂ ਦੇ ਦਾਗਾਂ ਨੂੰ ਹਟਾਉਂਦੇ ਸਮੇਂ ਅਕਸਰ ਕੱਪੜਾ ਖ਼ਰਾਬ ਹੁੰਦਾ ਹੈ ਜਾਂ ਕਲਰ ਖ਼ਰਾਬ ਹੋ ਜਾਂਦਾ ਹੈ।

ਜਾਂਣਦੇ ਹਾਂ ਇਨ੍ਹਾਂ ਜ਼ਿੱਦੀ ਦਾਗਾਂ ਨੂੰ ਹਟਾਉਣ ਦੇ ਉਪਾਅ। ਅੱਜ ਕੱਲ੍ਹ ਮਾਰਕੀਟ ਵਿਚ ਕਈ ਚੰਗੀ ਕੰਪਨੀਆਂ ਦੇ ਅਜਿਹੇ ਪ੍ਰੋਡਕਟਸ ਹਨ,  ਜੋ ਕੱਪੜਿਆਂ ਤੋਂ ਦਾਗ ਧੱਬੇ ਹਟਾਉਣ ਲਈ ਚੰਗੀ ਤਰ੍ਹਾਂ ਨਾਲ ਸਫਾਈ ਕਰਦੇ ਹਨ। ਤੁਸੀਂ ਉਨ੍ਹਾਂ ਐਕਸਪਰਟ ਤਰੀਕਿਆਂ ਨੂੰ ਅਪਣਾਓ ਜੋ ਤੁਹਾਨੂੰ ਬਿਹਤਰ ਰਿਜਲਟ ਦੇਣ। ਅਜਿਹੇ ਪ੍ਰੋਡਕਟ ਨਾ ਸਿਰਫ ਕੌਫੀ, ਤੇਲ, ਚਾਹ ਅਤੇ ਚਟਨੀ ਆਦਿ ਦੇ ਦਾਗ ਦੀ ਚੰਗੀ ਤਰ੍ਹਾਂ ਸਫਾਈ ਕਰਦੇ ਹਨ, ਸਗੋਂ ਕੱਪੜਿਆਂ ਅਤੇ ਉਨ੍ਹਾਂ ਦੇ ਰੰਗ ਦੀ ਸੁਰੱਖਿਆ ਵੀ ਕਰਦੇ ਹਨ।

ਸਫੇਦ ਅਤੇ ਰੰਗੀਨ ਕੱਪੜਿਆਂ ਨੂੰ ਵੱਖ - ਵੱਖ ਭਿਗੋ ਕੇ ਧੋਵੋ। ਡਿਟਰਜੈਂਟ ਅਤੇ ਦਾਗ ਹਟਾਉਣ ਵਾਲੇ ਐਕਸਪਰਟ ਪ੍ਰੋਡਕਟ ਦਾ ਇਸਤੇਮਾਲ ਕੱਪੜਿਆਂ ਦੀ ਮਾਤਰਾ ਅਤੇ ਉਨ੍ਹਾਂ ਵਿਚ ਮੌਜੂਦ ਦਾਗ ਧੱਬਿਆਂ ਦੀ ਅਨੁਸਾਰ ਉਸ ਪ੍ਰੋਡਕਟ ਦਾ ਇਸਤੇਮਾਲ ਕਰੋ। ਰੰਗੀਨ ਕੱਪੜਿਆਂ ਨੂੰ 1 ਘੰਟੇ ਤੋਂ ਜ਼ਿਆਦਾ ਨਾ ਭਿਗੋ ਕੇ ਰੱਖੋ। ਗਰਮ ਪਾਣੀ ਵਿਚ ਕੱਪੜੇ ਕਦੇ ਨਹੀਂ ਧੋਣੇ ਚਾਹੀਦੇ ਹਨ।

ਸੂਤੀ ਕੱਪੜੇ ਸਮੇਂ ਸਮੇਂ ਦੇ ਨਾਲ ਸ਼ਰਿੰਕ ਹੋ ਜਾਂਦੇ ਹਨ। ਗੂੜੇ ਰੰਗ ਦੇ ਕੱਪੜਿਆਂ ਨੂੰ ਕਦੇ ਵੀ ਤੇਜ਼ ਧੁੱਪ ਵਿਚ ਸੁਕਾਉਣ ਲਈ ਨਹੀਂ ਰੱਖਣੇ ਚਾਹੀਦੇ, ਇਸ ਤਰ੍ਹਾਂ ਕਰਨ ਨਾਲ ਗੂੜੇ ਰੰਗ ਦੇ ਕੱਪੜਿਆਂ ਦੇ ਰੰਗ ਫਿੱਕੇ ਪੈ ਜਾਂਦੇ ਹਨ। ਸਫ਼ੇਦ ਰੰਗ ਦੇ ਕੱਪੜਿਆਂ ਨੂੰ ਹਮੇਸ਼ਾ ਤੇਜ਼ ਧੁੱਪ ਚ ਸੁੱਕਣ ਲਈ ਪਾਓ। ਸਫ਼ੇਦ ਰੰਗ ਦੇ ਕੱਪੜੇ ਧੁੱਪ ਵਿਚ ਹੋਰ ਖਿਲ ਜਾਂਦੇ ਹਨ। ਸਫ਼ੇਦ ਰੰਗ ਦੇ ਕੱਪੜਿਆਂ ਨੂੰ ਨੀਲ ਜ਼ਰੂਰ ਦੇਣਾ ਚਾਹੀਦਾ ਹੈ।