ਪੁਰਾਣੀਆਂ ਕੱਚ ਦੀਆਂ ਬੋਤਲਾਂ ਨਾਲ ਘਰ ਲਈ ਬਣਾਓ Funky Lamp

ਏਜੰਸੀ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਘਰ ਦੀ ਸਜਾਵਟ ਕਰਨ ਲਈ ਲੋਕ ਕਈ ਤਰੀਕਿਆਂ ਦੀਆਂ ਵਰਤੋਂ ਕਰਦੇ ਹਨ

File

ਘਰ ਦੀ ਸਜਾਵਟ ਕਰਨ ਲਈ ਲੋਕ ਕਈ ਤਰੀਕਿਆਂ ਦੀਆਂ ਵਰਤੋਂ ਕਰਦੇ ਹਨ। ਅੱਜ ਕੱਲ ਲੋਕ ਘਰ ਨੂੰ ਸਜਾਉਣ ਲਈ ਮਹਿੰਗੇ ਸ਼ੋਅ ਪੀਸ, ਪੇਂਟਿੰਗਾਂ, ਫੋਟੋਗਰਾਫ ਜਾਂ ਲੈਂਪਾਂ ਦੀ ਵਰਤੋਂ ਕਰਦੇ ਹਨ।

ਸਜਾਵਟ ਲਈ ਅਕਸਰ ਲੋਕ ਬਾਜ਼ਾਰ ਤੋਂ ਸਜਾਵਟੀ ਪਰ ਮਹਿੰਗੇ ਲੈਂਪ ਲੈ ਆਉਂਦੇ ਹਨ। ਇਸ ਦੀ ਬਜਾਏ, ਤੁਸੀਂ ਥੋੜ੍ਹੀ ਜਿਹੀ ਰਚਨਾਤਮਕਤਾ ਦਿਖਾ ਕੇ ਘਰ ਨੂੰ ਸਜਾ ਸਕਦੇ ਹੋ।

ਅੱਜ ਅਸੀਂ ਤੁਹਾਨੂੰ ਘਰ ਦੀ ਸਜਾਵਟ ਲਈ Funky Lamp ਬਣਾਉਣ ਦੇ ਕੁਝ ਵਿਚਾਰ ਦੇਵਾਂਗੇ। ਜਿਸ ਨੂੰ ਤੁਸੀਂ ਘਰ ਦੀ ਬੇਕਾਰ ਚੀਜ਼ਾ ਤੋਂ ਬਣਾ ਸਕਦੇ ਹੋ। ਇਨ੍ਹਾਂ Bottles Lamps ਨਾਲ ਤੁਹਾਡੇ ਘਰ ਦੀ ਸਜਾਵਟ ਵੀ ਹੋ ਜਾਵੇਗੀ ਅਤੇ ਤੁਹਾਨੂੰ ਬਹੁਤ ਜ਼ਿਆਦਾ ਪੈਸਾ ਖਰਚ ਨਹੀਂ ਕਰਨਾ ਪਏਗਾ।

ਤਾਂ ਆਓ ਜਾਣਦੇ ਹਾਂ ਕਿ ਘਰ ਵਿਚ ਆਸਾਨੀ ਨਾਲ ਬੋਤਲ ਦੇ ਲੈਂਪ ਕਿਵੇਂ ਬਣਾਏ ਜਾਣ। ਕਿਸੇ ਵੀ ਖਾਲੀ ਜਾਰ ਜਾਂ ਬੋਲਟ ਦੀ ਵਰਤੋਂ ਕਰਕੇ, ਤੁਸੀਂ ਇਕ ਟੇਬਲ ਲੈਂਪ ਬਣਾ ਕੇ ਘਰ ਦੀ ਸਜਾਵਟ ਕਰ ਸਕਦੇ ਹੋ।

ਤੁਸੀਂ ਪੁਰਾਣੀਆਂ ਬੋਤਲਾਂ ਦੀ ਵਰਤੋਂ ਕਰ ਕੇ ਲਟਕਣ ਵਾਲੇ ਲੈਂਪ ਵੀ ਬਣਾ ਸਕਦੇ ਹੋ। ਤੁਸੀਂ ਪੁਰਾਣੀ ਵਾਈਨ ਦੀ ਬੋਤਲ ਨੂੰ ਰੰਗ ਦੇ ਕੇ ਜਾਂ ਇਸ ਵਿਚ ਸ਼ਿਮਰ ਪਾ ਕੇ ਘਰ ਲਈ ਰੰਗੀਨ ਲੈਂਪ ਬਣਾ ਸਕਦੇ ਹੋ।

ਬੋਤਲ ਦੇ ਬਾਹਰ ਗਲੂ ਦਾ ਮਦਦ ਨਾਲ ਮਾਰਬਲ ਦੇ ਛੋਟੇ-ਛੋਟੇ ਪੀਸ ਲੱਗਾ ਕੇ ਇਸ ਬੋਤਲ ਵਿਚ ਲਾਇਟ ਪਾ ਕੇ ਘਰ ਦੀ ਸਜਾਵਟ ਕਰੋ। ਤੁਸੀਂ ਬੋਤਲ ਦੇ ਵਿਚ ਫੁੱਲ ਪਾ ਕੇ ਉਸ ਨੂੰ ਇਕ Flower Lamp ਬਣਾ ਸਕਦੇ ਹੋ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।