ਦਿਵਾਲੀ ਸਪੈਸ਼ਲ: ਹੁਣ ਘਰ ਵਿਚ ਬਣਾਓ ਰੰਗਦਾਰ ਮੋਮਬੱਤੀਆਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਦਿਵਾਲੀ ਤੋਂ ਕੁੱਝ ਦਿਨ ਪਹਿਲਾਂ ਹੀ ਮਾਰਕੀਟ ਵਿਚ ਰੰਗ - ਬਿਰੰਗੀਆਂ ਅਤੇ ਸੁੰਦਰ ਮੋਮਬੱਤੀਆਂ ਦੇਖਣ ਨੂੰ ਮਿਲਦੀਆਂ ਹਨ

home made colorful candles

ਦਿਵਾਲੀ ਤੋਂ ਕੁੱਝ ਦਿਨ ਪਹਿਲਾਂ ਹੀ ਮਾਰਕੀਟ ਵਿਚ ਰੰਗ - ਬਿਰੰਗੀਆਂ ਅਤੇ ਸੁੰਦਰ ਮੋਮਬੱਤੀਆਂ ਦੇਖਣ ਨੂੰ ਮਿਲਦੀਆਂ ਹਨ। ਮੋਮਬੱਤੀਆਂ ਦੇਖਣ ਵਿਚ ਜਿੰਨੀਆਂ ਖੂਬਸੂਰਤ ਹੁੰਦੀਆਂ ਹਨ, ਮਹਿੰਗੀਆਂ ਵੀ ਓਨੀ ਹੀ ਹੁੰਦੀਆਂ ਹਨ। ਅਜਿਹੇ ਵਿਚ ਬਿਹਤਰ ਤਰੀਕਾ ਹੈ ਕਿ ਤੁਸੀਂ ਘਰ ਵਿਚ ਮੋਮਬੱਤੀ ਬਣਾ ਕੇ ਉਨ੍ਹਾਂ ਨੂੰ ਆਪਣੀ ਪਸੰਦ ਦੇ ਹਿਸਾਬ ਨਾਲ ਦਿੱਖਦਿਓ ਅਤੇ ਡੈਕੋਰੇਟ ਕਰੋ। ਅੱਜ ਅਸੀਂ ਤੁਹਾਨੂੰ ਘਰ ਵਿਚ ਮੋਮਬੱਤੀਆਂ ਬਣਾਉਣ ਦਾ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ।

ਸਮੱਗਰੀ - ਪੈਰਾਫਿਨ ਵੈਕਸ ਯਾਨੀ ਮੋਮ (ਜਿੰਨੀ ਲੋੜ੍ਹ ਹੋਵੇ), ਤੇਲ, ਹਲਕਾ ਵੱਟਿਆ ਹੋਇਆ ਸੂਤੀ ਧਾਗਾ, ਰੰਗ (ਕਲਰਫੁੱਲ ਮੋਮਬੱਤੀਆਂ ਬਣਾਉਣ ਲਈ), ਮੋਮਬਤੀ ਰੱਖਣ ਲਈ ਪਾਟ

ਬਣਾਉਣ ਦਾ ਢੰਗ :- ਪੈਰਾਫਿਨ ਵੈਕਸ ਕਿਸੇ ਬਰਤਨ ਵਿਚ ਪਾ ਕੇ ਪਿਘਲਾਉਣ ਲਈ ਰੱਖ ਦਿਓ। ਫਿਰ ਮੋਮ ਪਿਘਲਣ ਤੱਕ ਮੋਮਬੱਤੀ ਦੇ ਸਾਂਚੇ ਸਾਫ਼ ਕਰ ਲਓl ਹੁਣ ਉਸ ਸਾਂਚੇ 'ਤੇ ਕੱਪੜੇ ਜਾਂ ਰੂਈ ਦੀ ਮਦਦ ਨਾਲ ਖਾਣ ਵਾਲਾ ਤੇਲ ਲਗਾਓ, ਤਾਂਕਿ ਮੋਮ ਉਸ ਸਾਂਚੇ ਵਿਚ ਚੰਗੀ ਤਰ੍ਹਾਂ ਚਿਪਕ ਜਾਏ। ਸਾਂਚੇ ਦੇ ਹੈਂਡਲ ਵਿਚ ਧਾਗੇ ਨੂੰ ਇਕ ਸਿਰੇ ਤੋਂ ਬੰਨ੍ਹ ਕੇ ਮੋਮਬੱਤੀ ਦੇ ਬਣੇ ਸਾਂਚੇ ਦੇ ਵਿਚ ਲੈ ਜਾਂਦੇ ਹੋਏ ਹੈਂਡਲ ਵਿਚ ਧਾਗੇ ਨੂੰ ਇਕ ਸਿਰੇ ਤੋਂ ਬੰਨ੍ਹ ਲੈ ਮੋਮਬੱਤੀ ਦੇ ਬਣੇ ਸਾਂਚੇ ਦੇ ਵਿਚ ਤੋਂ ਲੈ ਜਾਂਦੇ ਹੋਏ ਹੈਂਡਲ ਵਿਚ ਬਣੇ ਗਰੁਵ ਵਿਚ ਲੈ ਜਾ ਕੇ ਲਪੇਟਦੇ ਜਾਓ।  

ਇਸ ਤੋਂ ਬਾਅਦ ਪੁਰਾਣੇ ਸੂਤੀ ਕੱਪੜੇ ਨੂੰ ਗਿੱਲਾ ਕਰ ਕੇ ਜ਼ਮੀਨ ਜਾਂ ਬੈਂਚ 'ਤੇ ਵਿਛਾਓ ਅਤੇ ਫਿਰ ਉਸ ਦੇ ਉੱਤੇ ਸਾਂਚੇ ਨੂੰ ਰੱਖੋl ਇੰਨਾ ਕਰਨ ਤੱਕ ਸਾਡਾ ਮੋਮ ਪਿਘਲ ਜਾਵੇਗਾ। ਹੁਣ ਖੁਰੇ ਹੋਈ ਮੋਮ ਨੂੰ ਚਮਚ ਜਾਂ ਕਟੋਰੀ ਦੀ ਸਹਾਇਤਾ ਨਾਲ ਸਾਂਚੇ ਵਿਚ ਪਾਓ। ਇਸ ਤੋਂ ਬਾਅਦ ਸਾਂਚੇ ਨੂੰ ਪਾਣੀ ਨਾਲ ਭਰੀ ਬਾਲਟੀ ਵਿਚ 10 - 15 ਮਿੰਟ ਤੱਕ ਠੰਡਾ ਹੋਣ ਲਈ ਰੱਖੋ। ਸਾਂਚੇ ਨੂੰ  (ਜਿਸ ਵਿਚ ਮੋਮਬੱਤੀ ਜਮ ਚੁੱਕੀ ਹੈ) ਪਾਣੀ ਵਿਚੋਂ ਕੱਢ ਕੇ ਸਾਂਚੇ ਦੇ ਵਿਚ ਲੱਗੇ ਧਾਗੇ ਨੂੰ ਬਲੇਡ ਜਾਂ ਕੈਂਚੀ ਨਾਲ ਕੱਟੋ।

ਸਾਂਚੇ 'ਤੇ ਜੰਮੇ ਹੋਏ ਮੋਮ ਨੂੰ ਵਿਚੋਂ ਚਾਕੂ ਨਾਲ ਕੱਟ ਕੇ ਸਾਂਚੇ ਦੇ ਦੋਨਾਂ ਹਿੱਸਿਆਂ ਨੂੰ ਕਲੈਪ ਖੋਲ ਕੇ ਵੱਖ ਕਰੋ। ਹੁਣ ਮੋਮਬੱਤੀਆਂ ਨੂੰ ਸਾਂਚੇ ਤੋਂ ਬਾਹਰ ਕੱਢ ਕੇ ਦੂਜੇ ਸਿਰੇ ਨੂੰ ਬਲੇਡ ਨਾਲ ਕੱਟ ਕੇ ਪਲੇਨ ਕਰੋ ਅਤੇ ਆਪਣੀ ਪਸੰਦ ਨਾਲ ਉਨ੍ਹਾਂ ਨੂੰ ਕੋਈ ਵੀ ਸ਼ੇਪ ਦਿਓ। ਜੇਕਰ ਤੁਸੀ ਮੋਮਬੱਤੀਆਂ ਨੂੰ ਰੰਗ ਬਿਰੰਗਾ ਬਣਾਉਣਾ ਚਾਹੁੰਦੇ ਹੋ ਤਾਂ ਮਾਰਕੀਟ ਵਿਚ ਇਸ ਦੇ ਲਈ ਰੰਗੀਨ ਮੋਮ ਦਾ ਇਸਤੇਮਾਲ ਕਰ ਸਕਦੇ ਹੋ। ਇਸ ਕਲਰਫੁੱਲ ਮੋਮ ਨੂੰ ਕੱਟ ਕੇ ਪਿਘਲਾ ਲਓ। 

ਕੈਂਡਲ ਬਣਾਉਂਦੇ ਸਮੇਂ ਵਰਤੋਂ ਇਹ ਸਾਵਧਾਨੀਆਂ - ਸਾਂਚੇ ਵਿਚ ਧਾਗਾ ਕੱਸ ਕੇ ਲਪੇਟਣਾ ਚਾਹੀਦਾ ਹੈl ਪਾਣੀ ਨਾਲ ਭਰੀ ਬਾਲਟੀ ਵਿਚ ਸਾਂਚੇ ਨੂੰ ਜ਼ਿਆਦਾ ਤੋਂ ਜ਼ਿਆਦਾ ਡੁਬੋ ਦਿਓ। ਮੋਮ ਨੂੰ ਗੈਸ 'ਤੇ ਰੱਖ ਕੇ ਕੇਵਲ ਪਿਘਲਾਓ, ਨਾ ਕਿ ਉਹ ਉਬਲਣੀ ਚਾਹੀਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ