ਰੰਗਦਾਰ ਹੋਮ ਪੇਂਟ ਨਾਲ ਘਰ ਨੂੰ ਬਣਾਓ ਖੁਸ਼ਹਾਲ
ਤਿਓਹਾਰੀ ਮੌਸਮ ਕਰੀਬ ਆਉਂਦੇ ਹੀ ਘਰਾਂ ਨੂੰ ਨਵਾਂ ਰੂਪ ਰੰਗ ਦੇਣ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ। ਲੋਕ ਨਵੇਂ ਨਵੇਂ ਡਿਜ਼ਾਈਨਿੰਗ ਅਤੇ ਕਾਂਬਿਨੇਸ਼ਨ ਕਲਰ
ਤਿਓਹਾਰੀ ਮੌਸਮ ਕਰੀਬ ਆਉਂਦੇ ਹੀ ਘਰਾਂ ਨੂੰ ਨਵਾਂ ਰੂਪ ਰੰਗ ਦੇਣ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ। ਲੋਕ ਨਵੇਂ ਨਵੇਂ ਡਿਜ਼ਾਈਨਿੰਗ ਅਤੇ ਕਾਂਬਿਨੇਸ਼ਨ ਕਲਰ ਪੇਂਟ ਲਈ ਖੂਬ ਰੂਪਏ ਖਰਚ ਕਰਦੇ ਹਨ। ਇਹਨਾਂ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਮਾਰਕੀਟ ਵਿਚ ਵੀ ਕਈ ਤਰ੍ਹਾਂ ਦੇ ਵਧੀਆ ਕਵਾਲਿਟੀ ਦੇ ਰੰਗਾਂ ਦ ਆਪਸ਼ਨ ਆ ਚੁਕੇ ਹਨ। ਇਨੀਂ ਦਿਨੀਂ ਇਕੋ ਫਰੈਂਡਲੀ ਅਤੇ ਹੈਲਦੀ ਹੋਮ ਪੇਂਟ ਆਪਸ਼ਨ ਡਿਮਾਂਡ 'ਚ ਹੈ। ਘਰ ਨੂੰ ਖੂਬਸੂਰਤ ਬਣਾਉਣ ਦੇ ਨਾਲ - ਨਾਲ ਇਹ ਘਰ ਨੂੰ ਹਾਈਜੀਨਿਕ ਵੀ ਬਣਾਉਂਦਾ ਹੈ।
ਅਜਿਹੇ ਪੇਂਟਸ ਕੰਧਾਂ ਨੂੰ ਰੰਗਣ ਲਈ ਆਮਤੌਰ 'ਤੇ ਡਿਸਟੈਂਪਰ ਜਾਂ ਪਲਾਸਟਿਕ ਪੇਂਟ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਡਾਈ ਡਿਸਟੈਂਪਰ ਕਈ ਬਰਾਈਟ ਸ਼ੇਡਸ ਵਿਚ ਮਿਲਦੇ ਹਨ। ਇਹਨਾਂ ਦੀ ਕੀਮਤ ਵੀ ਜ਼ਿਆਦਾ ਹੁੰਦੀ ਹੈ। ਆਈਲ ਬਾਉਂਡ ਸਟੈਂਪਰ 2 - 3 ਸਾਲ ਖ਼ਰਾਬ ਨਹੀਂ ਹੁੰਦਾ ਹੈ।ਪਲਾਸਟਿਕ ਇਮਲਸਨ ਪੇਂਟ ਜਲਦੀ ਸੁਕਦੇ ਹਨ ਅਤੇ ਇਹਨਾਂ ਵਿਚ ਧੱਬੇ ਵੀ ਨਹੀਂ ਪੈ ਜਾਂਦੇ ਹਨ। ਐਕਰੈਲਿਕ ਇਮਲਸਨ ਵੀ ਇਨੀਂ ਦਿਨੀਂ ਕਾਫ਼ੀ ਮਸ਼ਹੂਰ ਹਨ। ਇਹ ਗਲਾਸੀ, ਸੈਮੀ ਗਲਾਸੀ ਅਤੇ ਮੈਟ ਫਿਨਿਸ਼ ਵਰਗੇ ਕਈ ਸ਼ੇਡਸ ਵਿਚ ਮਿਲਦੇ ਹਨ।
ਹਾਈਜੀਨ ਵੀ ਜ਼ਰੂਰੀ : ਲੋਕ ਹੁਣ ਇਸ ਗੱਲ ਦਾ ਵੀ ਧਿਆਨ ਰੱਖਦੇ ਹਨ ਕਿ ਪੇਂਟ ਹਾਈਜੀਨ ਹੋਵੇ। ਨਾਨਟੋਕਸਿਕ ਐਲਿਮੈਂਟ ਨਾਲ ਬਣੇ ਪੇਂਟ ਹਾਈਜੀਨਿਕ ਹੋਣ ਦੇ ਨਾਲ ਈਕੋ ਫ੍ਰੈਂਡਲੀ ਵੀ ਹੁੰਦੇ ਹਨ। ਇਹ ਜ਼ੀਰੋ ਵਾਲੇਟਾਈਲ ਆਰਗੈਨਿਕ ਕੰਪਾਉਂਡਸ ਯਾਨੀ ਹਵਾ ਵਿਚ ਘੁਲਣ ਅਤੇ ਕੈਮਿਕਲ ਰਹਿਤ ਹੋਣ ਦੇ ਨਾਲ ਨਾਨ ਟਾਕਸਿਕ ਵੀ ਹੁੰਦੇ ਹਨ। ਘਰ ਦੇ ਬਾਹਰ ਪੇਂਟ ਕਰਾਉਣ ਲਈ ਵੈਦਰਸੀਲ ਸਰਫੇਸ ਪੇਂਟ ਪਰਫੈਕਟ ਹੈ। ਇਹ ਗਰਮੀ ਦੇ ਟੈਂਪ੍ਰੇਚਰ ਨੂੰ ਘੱਟ ਕਰਦਾ ਹੈ।
ਘਰ ਨੂੰ ਦਿਓ ਰਾਇਲ ਟਚ : ਤੁਸੀਂ ਅਪਣੇ ਘਰ ਨੂੰ ਯੂਨੀਕ ਲੁੱਕ ਦੇਣ ਲਈ ਰਾਇਲ ਪਲੇ ਪੇਂਟ ਟ੍ਰੈਂਡ ਵਿਚ ਹੈ। ਇਸ ਵਿਚ ਫਸਰਟ ਨਾਰਮਲ ਪੇਂਟ, ਸੈਕਿੰਡ ਮੈਟਾਲਿਕ ਸਿਸਟਮ ਹੁੰਦਾ ਹੈ, ਜਿਸ ਵਿਚ ਇਮਲਸ਼ਨ ਕੰਮ ਕਰਦਾ ਹੈ। ਇਹ ਟੂ ਕੋਟ ਸਿਸਟਮ ਲੋਕਾਂ ਦੇ ਵਿਚ ਮਸ਼ਹੂਰ ਹੈ। ਇਹ ਵਾਸ਼ੇਬਲ ਹੋਣ ਦੇ ਨਾਲ ਵਧੀਆ ਲੁੱਕ ਦਿੰਦਾ ਹੈ। ਇਸ ਤੋਂ ਇਲਾਵਾ ਟੈਕਸਚਰ ਡਿਜ਼ਾਈਨਿੰਗ ਅਤੇ ਸਿਗਨੇਚਰ ਵਾਲਸ ਕਲਰ ਥੀਮ ਬੇਸਡ ਹੁੰਦੀ ਹੈ। ਇਹਨਾਂ ਵਿਚ ਲਿਵਿੰਗ ਰੂਮ ਮੈਟੋਪੋਲਿਸ, ਸਪਾਕਰਸ, ਮਿਰਰ ਵਰਕ, ਮੈਸੋਨਿਕ, ਫ਼ਲਾਵਰ ਫਲੇਕ, ਸਪ੍ਰਿੰਗ ਬਰਸਟ ਤੋਂ ਇਲਾਵਾ ਬਟਰਫਲਾਈ, ਸਰਕਲਸ ਅਤੇ ਮੂਨ ਵਰਗੀ ਕਈ ਥੀਨਸ ਹੁੰਦੀਆਂ ਹਨ।