ਛੋਟੀ ਥਾਂ ਨੂੰ ਵੱਡੀ ਦਿੱਖ ਦੇਣ ਲਈ ਅਪਣਾਓ ਇਹ ਤਰੀਕੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਛੋਟੇ ਕਮਰੇ ਵਿਚ ਜ਼ਿਆਦਾ ਸਮਾਨ ਰੱਖਣ ਨਾਲ ਕਮਰੇ ਦੀ ਦਿੱਖ ਵਿਚ ਫ਼ਰਕ ਪੈ ਜਾਂਦਾ ਹੈ ਅਤੇ ਹੋਰ ਛੋਟਾ ਲੱਗਣ ਲੱਗਦਾ ਹੈ।

Small space living

ਘਰ ਦੀਆਂ ਸਾਰੀਆਂ ਚੀਜ਼ਾਂ ਨੂੰ ਛੋਟੀ ਥਾਂ ‘ਤੇ ਸਹੀ ਢੰਗ ਨਾਲ ਰੱਖਣਾ ਬਹੁਤ ਮੁਸ਼ਕਿਲ ਹੈ। ਚਾਹੇ ਤੁਸੀਂ ਸਟੂਡੀਓ -ਅਪਾਰਟਮੈਂਟ ਰਹਿ ਰਹੇ ਹੋਵੋ। ਛੋਟੇ ਕਮਰੇ ਵਿਚ ਜ਼ਿਆਦਾ ਸਮਾਨ ਸੈਟ ਕਰਨਾ ਔਖਾ ਕੰਮ ਹੈ। ਛੋਟੇ ਕਮਰੇ ਵਿਚ ਜ਼ਿਆਦਾ ਸਮਾਨ ਰੱਖਣ ਨਾਲ ਕਮਰੇ ਦੀ ਦਿੱਖ ਵਿਚ ਫ਼ਰਕ ਪੈ ਜਾਂਦਾ ਹੈ ਅਤੇ ਹੋਰ ਛੋਟਾ ਲੱਗਣ ਲੱਗਦਾ ਹੈ। ਇਸ ਲਈ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਛੋਟੀ ਥਾਂ ‘ਤੇ ਜ਼ਿਆਦਾ ਸਮਾਨ ਵਧੀਆ ਤਰੀਕੇ ਨਾਲ ਟਿਕਾਇਆ ਜਾ ਸਕਦਾ ਹੈ।

ਖਾਣੇ ਦੇ ਟੇਬਲ ਨੂੰ ਕਰੋ ਛੋਟਾ
ਘਰ ਵਿਚ ਵੱਡੇ ਟੇਬਲ ਜ਼ਿਆਦਾ ਥਾਂ ਘੇਰਦੇ ਹਨ ਅਤੇ ਇਹ ਦਿਖਣ ਵਿਚ ਵੀ ਕੁਝ ਜ਼ਿਆਦਾ ਸਹੀ ਨਹੀਂ ਲੱਗਦੇ। ਇਸ ਲਈ ਵੱਡੇ ਟੇਬਲ ਦੀ ਥਾਂ ‘ਤੇ ਛੋਟੇ ਟੇਬਲ ਦੀ ਵਰਤੋਂ ਕਰ ਕੇ ਜ਼ਿਆਦਾ ਥਾਂ ਬਚਾਈ ਜਾ ਸਕਦੀ ਹੈ ਅਤੇ ਕਮਰੇ ਨੂੰ ਵਧੀਆ ਦਿੱਖ ਦਿੱਤੀ ਜਾ ਸਕਦੀ ਹੈ।

ਦੀਵਾਰ ‘ਤੇ ਲਗਾਓ ਟੈਲੀਵਿਜ਼ਨ
ਮੇਜ਼ ‘ਤੇ ਰੱਖੇ ਜਾਣ ਵਾਲੇ ਟੀਵੀ ਵੀ ਘਰ ਵਿਚ ਜ਼ਿਆਦਾ ਥਾਂ ਘੇਰਦੇ ਹਨ। ਇਸ ਲਈ ਛੋਟੇ ਕਮਰੇ ਵਿਚ ਟੀਵੀ ਨੂੰ ਦੀਵਾਰ ‘ਤੇ ਲਗਾ ਕੇ ਵੀ ਜਗ੍ਹਾ ਨੂੰ ਬਚਾਇਆ ਜਾ ਸਕਦਾ ਹੈ।

ਘਰ ਵਿਚ ਲਿਆਓ ਕੰਧ ‘ਤੇ ਲੱਗਣ ਵਾਲਾ ਡੈਸਕ
ਜੇਕਰ ਤੁਹਾਡੇ ਕੋਲ ਕੋਈ ਦਫ਼ਤਰ ਨਹੀਂ ਹੈ ਫਿਰ ਵੀ ਤੁਸੀਂ ਛੋਟੇ ਘਰ ਵਿਚ ਕੰਮ ਕਰ ਸਕਦੇ ਹੋ। ਇਸ ਦੇ ਲਈ ਘਰ ਦੀ ਕੰਧ ‘ਤੇ ਹੀ ਡੈਸਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਡੈਸਕ ਘਰ ਵਿਚ ਬਿਲਕੁਲ ਵੀ ਥਾਂ ਨਹੀਂ ਘੇਰਦੇ।

ਫੋਲਡਿੰਗ ਬੈੱਡ ਦੀ ਕਰੋ ਵਰਤੋਂ
ਫੋਲਡਿੰਗ ਬੈੱਡ ਦੀ ਵਰਤੋਂ ਕਰ ਕੇ ਵੀ ਕਮਰੇ ਦੀ ਜਗ੍ਹਾ ਨੂੰ ਵਧਾਇਆ ਜਾ ਸਕਦਾ ਹੈ। ਜੇਕਰ ਘਰ ਵਿਚ ਕੋਈ ਗੈਸਟ ਰੂਮ ਨਹੀਂ ਹੈ ਤਾਂ ਫੋਲਡਿੰਗ ਬੈੱਡ ਦੀ ਵਰਤੋਂ ਨਾਲ ਡਰਾਇੰਗ ਰੂਮ ਨੂੰ ਹੀ ਗੈਸਟ ਰੂਮ ਬਣਾਇਆ ਜਾ ਸਕਦਾ ਹੈ।

ਜ਼ੋਨ ਬਣਾਓ
ਘਰ ਦੇ ਹਰੇਕ ਸਮਾਨ ਲਈ ਵੱਖਰੇ ਵੱਖਰੇ ਜ਼ੋਨ ਬਣਾਓ । ਇਹ ਜ਼ੋਨ ਖਾਣ-ਪੀਣ, ਕੱਪੜੇ, ਜੁੱਤੀਆਂ ਆਦਿ ਦੇ ਅਧਾਰ ‘ਤੇ ਬਣਾਏ ਜਾ ਸਕਦੇ ਹਨ।

ਘਰ ਵਿਚ ਲਗਾਓ ਸ਼ੀਸ਼ੇ
ਘਰ ਵਿਚ ਸ਼ੀਸ਼ੇ ਲਗਾਉਣ ਨਾਲ ਵੀ ਘਰ ਵੱਡਾ ਅਤੇ ਹਵਾਦਾਰ ਲੱਗਦਾ ਹੈ।