ਸਿਲਿਕਾ ਜੈਲ ਨਾਲ ਲੰਬੇ ਸਮੇਂ ਤੱਕ ਰੱਖੋ ਫੁੱਲਾਂ ਨੂੰ ਤਰੋਤਾਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਸਿਲਿਕਾ ਜੈਲ ਮੈਟਲ ਨੂੰ ਕਈ ਤਰ੍ਹਾਂ ਨਾਲ ਇਸਤੇਮਾਲ ਕੀਤਾ ਜਾਂਦਾ ਹੈ। ਨਵੇਂ ਪਰਸ, ਹੈਂਡਬੈਗ ਜਾਂ ਫਿਰ ਜੁੱਤੇ ਦੇ ਡਿੱਬੇ ਤੋਂ ਨਿਕਲਣ ਵਾਲੇ ਇਸ ਛੋਟੇ ਪੈਕੇਟ ਨੂੰ ...

Flowers

ਸਿਲਿਕਾ ਜੈਲ ਮੈਟਲ ਨੂੰ ਕਈ ਤਰ੍ਹਾਂ ਨਾਲ ਇਸਤੇਮਾਲ ਕੀਤਾ ਜਾਂਦਾ ਹੈ। ਨਵੇਂ ਪਰਸ, ਹੈਂਡਬੈਗ ਜਾਂ ਫਿਰ ਜੁੱਤੇ ਦੇ ਡਿੱਬੇ ਤੋਂ ਨਿਕਲਣ ਵਾਲੇ ਇਸ ਛੋਟੇ ਪੈਕੇਟ ਨੂੰ ਬੇਕਾਰ ਸਮਝ ਕੇ ਤੁਸੀਂ ਸੁੱਟ ਦਿੰਦੇ ਹੋਵੋਗੇ। ਇਹ ਸਿਲਿਕਾ ਜੈਲ ਦੇ ਪੈਕੇਟ ਵੱਡੇ ਕੰਮ ਦਾ ਹੁੰਦਾ ਹੈ। ਇਹ ਛੋਟਾ ਜਿਹਾ ਪੈਕੇਟ ਨਮੀ ਸੋਖਣ ਦੇ ਨਾਲ - ਨਾਲ ਹਵਾ ਤੋਂ ਪਾਣੀ ਦੇ ਵਾਸ਼ਪ ਨੂੰ ਵੀ ਰੋਕ ਸਕਦਾ ਹੈ। 

ਫੁੱਲਾਂ ਦਾ ਗੁਲਦਸਤਾ - ਤੁਸੀਂ ਇਸ ਨੂੰ ਫੁੱਲਾਂ ਦੇ ਗੁਲਦਸਤੇ ਨੂੰ ਤਰੋਤਾਜ਼ਾ ਰੱਖਣ ਲਈ ਗੁਲਦਸਤੇ ਵਿਚ ਸਿਲਿਕਾ ਜੈੱਲ ਨੂੰ ਪਲਾਸਟਿਕ ਵਿਚ ਪਾ ਕੇ ਰੱਖ ਦਿਓ। ਫੁੱਲਾਂ ਵਿਚ ਨਮੀ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਸਿਲਿਕਾ ਜੈੱਲ ਦੀ ਨਮੀ ਸੋਖਣ ਦੀ ਪ੍ਰਕਿਰਿਆ ਬਹੁਤ ਹੌਲੀ ਹੋਵੇਗੀ ਅਤੇ ਫੁੱਲ ਵੀ ਕਈ ਦਿਨਾਂ ਤੱਕ ਤਾਜ਼ਾ ਰਹਿਣਗੇ। ਚਾਂਦੀ ਦੇ ਬਰਤਨ - ਚਾਂਦੀ ਦੇ ਬਰਤਨ ਨੂੰ ਕਾਲ਼ਾ ਹੋਣ ਤੋਂ ਬਚਾਉਣ ਲਈ ਇਸ ਨੂੰ ਚਾਂਦੀ ਦੇ ਭਾਂਡਿਆਂ ਵਿਚ ਰੱਖ ਦਿਓ। ਇਸ ਨਾਲ ਇਹ ਹਵਾ ਵਿਚ ਨਮੀ ਨੂੰ ਸੋਖ ਲਵੇਗੀ। 

ਮੇਕਅਪ ਬੈਗ - ਤੁਸੀਂ ਬੁਰਸ਼ ਕੀਤਾ ਅਤੇ ਉਸ ਨੂੰ ਗਿੱਲਾ ਹੀ ਮੇਕਅਪ ਬੈਗ ਵਿਚ ਰੱਖ ਦਿਤਾ। ਪਾਣੀ ਦੀਆਂ ਬੂੰਦਾਂ ਬੈਗ ਨੂੰ ਅੰਦਰ ਤੋਂ ਗਿੱਲਾ ਕਰ ਦਿੰਦੀਆਂ ਹਨ। ਅਜਿਹੇ ਵਿਚ ਸਿਲਿਕਾ ਜੈੱਲ ਪਾਣੀ ਦੀਆਂ ਬੂੰਦਾਂ ਨੂੰ ਸੋਖ ਲੈਂਦਾ ਹੈ। ਫੋਨ ਪਾਣੀ ਵਿਚ ਭਿੱਜ ਜਾਵੇ ਜਾਂ ਪਾਣੀ ਵਿਚ ਡਿੱਗ ਜਾਵੇ, ਤਾਂ ਉਸ ਨੂੰ ਕਿਵੇਂ ਠੀਕ ਕੀਤਾ ਜਾਵੇ। ਫੋਨ ਵਿਚ ਪਾਣੀ ਜਾਣ ਨਾਲ ਇਸ ਦੇ ਅੰਦਰ ਦੇ ਇਲੈਕਟਰਾਨਿਕ ਪਾਰਟਸ ਖ਼ਰਾਬ ਹੋ ਸਕਦੇ ਹਨ। ਅਜਿਹੇ ਵਿਚ ਜ਼ਰੂਰੀ ਹੈ ਕਿ ਅਜਿਹੇ ਹਾਲਾਤਾਂ 'ਚ ਇਸ ਕੰਡੀਸ਼ਨ ਵਿਚ ਉਸ ਨੂੰ ਸੁਕਾਇਆ ਕਿਵੇਂ ਜਾਵੇ।

ਮੋਬਾਈਲ ਦੇ ਅੰਦਰ ਜਾਂ ਬਾਹਰ ਦਾ ਪਾਣੀ ਸੁਕਾਉਣ ਲਈ ਕਦੇ ਵੀ ਡਰਾਇਰ ਜਾਂ ਕਿਸੇ ਹੋਰ ਇਲੈਕਟਰਾਨਿਕ ਸਮੱਗਰੀ ਦਾ ਯੂਜ ਨਹੀਂ ਕਰਨਾ ਚਾਹੀਦਾ ਹੈ। ਇਸ ਨਾਲ ਫੋਨ ਹੋਰ ਜ਼ਿਆਦਾ ਖ਼ਰਾਬ ਹੋ ਸਕਦਾ ਹੈ। ਸਿਲਿਕਾ ਜੈਲ ਦੇ ਪੈਕੇਟ ਜਾਂ ਚਾਵਲ ਨਾਲ ਮੋਬਾਇਲ ਨੂੰ ਸੁਖਾਇਆ ਜਾ ਸਕਦਾ ਹੈ। ਅਪਣੇ ਫੋਨ ਨੂੰ ਘੱਟ ਤੋਂ ਘੱਟ 24 ਘੰਟਿਆਂ ਤੱਕ ਸਿਲਿਕਾ ਜੈਲ ਜਾਂ ਫਿਰ ਚਾਵਲ ਦੇ ਬਰਤਨ ਵਿਚ ਰੱਖੇ ਰਹਿਣ ਦਿਓ।

ਜਦੋਂ ਤੱਕ ਇਹ ਪੂਰੀ ਤਰ੍ਹਾਂ ਸੁੱਕ ਨਾ ਜਾਵੇ ਇਸ ਨੂੰ ਆਨ ਕਰਨ ਬਾਰੇ ਸੋਚੋ ਵੀ ਨਾ। ਫੋਨ ਦੇ ਨਾਲ - ਨਾਲ ਬੈਟਰੀ ਅਤੇ ਬਾਕੀ ਐਕਸੇਸਰੀਜ ਨੂੰ ਵੀ ਚਾਵਲ ਵਿਚ ਸੁਖਾਇਆ ਜਾ ਸਕਦਾ ਹੈ। ਜਦੋਂ ਤੱਕ ਫੋਨ ਪੂਰੀ ਤਰ੍ਹਾਂ ਨਾਲ ਨਾ ਸੁੱਕੇ ਇਸ ਨੂੰ ਆਨ ਨਾ ਕਰੋ।