ਬਰਾਈਡਲ ਐਂਟਰੀ ਲਈ ਟਰਾਈ ਕਰੋ 'ਅੰਬਰੇਲਾ ਥੀਮ ਫੁੱਲਾਂ ਦੀ ਚਾਦਰ'

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਵਿਆਹ ਹਰ ਕਿਸੇ ਦੀ ਜਿੰਦਗੀ ਦਾ ਬੇਹੱਦ ਖਾਸ ਦਿਨ ਹੁੰਦਾ ਹੈ। ਇਹੀ ਕਾਰਨ ਹੈ ਕਿ ਵਿਆਹ ਦੀ ਡੈਕੋਰੇਸ਼ਨ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਵਿਆਹ ਵਿਚ ਹੋਣ ਵਾਲੀਆਂ ਰਸਮਾਂ...

Umbrella Ki Chaadar

ਵਿਆਹ ਹਰ ਕਿਸੇ ਦੀ ਜਿੰਦਗੀ ਦਾ ਬੇਹੱਦ ਖਾਸ ਦਿਨ ਹੁੰਦਾ ਹੈ। ਇਹੀ ਕਾਰਨ ਹੈ ਕਿ ਵਿਆਹ ਦੀ ਡੈਕੋਰੇਸ਼ਨ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਵਿਆਹ ਵਿਚ ਹੋਣ ਵਾਲੀਆਂ ਰਸਮਾਂ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਸਾਮਾਨ ਨੂੰ ਵੀ ਸੁੰਦਰ ਤਰੀਕੇ ਨਾਲ ਡੈਕੋਰੇਟ ਕੀਤਾ ਜਾਂਦਾ ਹੈ। ਇਨ੍ਹਾਂ ਵਿਚੋਂ ਇਕ ਹਨ ਫੁੱਲਾਂ ਦੀ ਚਾਦਰ। ਭਾਰਤੀ ਵਿਆਹ ਵਿਚ ਕਈ ਰਸਮਾਂ ਨਿਭਾਈਆਂ ਜਾਂਦੀਆਂ ਹਨ ਜਿਨ੍ਹਾਂ ਦੀ ਵੱਖਰੀ - ਵੱਖਰੀ  ਮਹੱਤਤਾ ਹੈ।

ਉਨ੍ਹਾਂ ਰਸਮਾਂ ਵਿਚੋਂ ਇਕ ਹੈ, ਜਦੋਂ ਭਰਾ ਆਪਣੀ ਭੈਣ ਯਾਨੀ ਲਾੜੀ ਨੂੰ ਫੁੱਲਾਂ ਦੀ ਚਾਦਰ ਦੀ ਛਾਂ ਵਿਚ ਲੈ ਕੇ ਆਉਂਦੇ ਹਨ। ਪੁਰਾਣੇ ਸਮੇਂ ਵਿਚ ਫੁੱਲਾਂ ਦੀ ਚਾਦਰ ਹੈਵੀ ਵਰਕ ਵਾਲੀ ਹੋਇਆ ਕਰਦੀ ਸੀ ਪਰ ਜਿਵੇਂ - ਜਿਵੇਂ ਸਮਾਂ ਬਦਲਦਾ ਜਾ ਰਿਹਾ ਫੁੱਲਾਂ ਦੀ ਚਾਦਰ ਦੇ ਆਇਡਿਆਜ ਵੀ ਬਦਲਦੇ ਜਾ ਰਹੇ ਹਨ। ਜਿੱਥੇ ਇਨੀ ਦਿਨੀ ਲੋਕ ਰੰਗ - ਬਿਰੰਗੇ ਫਲਾਵਰ ਨਾਲ ਸਜੀ ਫੁੱਲਾਂ ਦੀ ਚਾਦਰ ਨੂੰ ਖੂਬ ਪਸੰਦ ਕਰ ਰਹੇ ਹਨ, ਉਥੇ ਹੀ ਡੈਸਟਿਨੇਸ਼ਨ ਜਾਂ ਆਉਟਡੋਰ ਵੈਡਿੰਗ ਲਈ ਯੂਨਿਕ ਸਟਾਈਲ ਦੀਆਂ ਫੁੱਲਾਂ ਦੀ ਚਾਦਰ ਦਾ ਇਸਤੇਮਾਲ ਕਰ ਰਹੇ ਹਨ।

ਉਨ੍ਹਾਂ ਵਿਚੋਂ ਇਕ ਹੈ ਅੰਬਰੇਲਾ ਥੀਮ ਵਾਲੀ ਫੁੱਲਾਂ ਦੀ ਚਾਦਰ। ਡੈਸਟਿਨੇਸ਼ਨ ਵੈਡਿੰਗ ਅਤੇ ਆਉਟਡੋਰ ਵੈਡਿੰਗ ਲਈ ਫੁੱਲਾਂ ਦੀ ਚਾਦਰ ਦੇ ਇਸ ਥੀਮ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਜੇਕਰ ਤੁਸੀ ਵੀ ਆਪਣੀ ਬਰਾਈਡਲ ਐਂਟਰੀ ਨੂੰ ਖਾਸ ਬਣਾਉਣਾ ਚਾਹੁੰਦੀ ਹੈ

ਤਾਂ ਅੱਜ ਅਸੀ ਤੁਹਾਨੂੰ ਅੰਬਰੇਲਾ ਥੀਮ ਵਾਲੀ ਫੁੱਲਾਂ ਦੀ ਚਾਦਰ ਦੇ ਕੁੱਝ ਆਇਡੀਆ ਦਿੰਦੇ ਹਾਂ, ਜੋ ਤੁਹਾਡੀ ਬਰਾਇਡਲ ਐਂਟਰੀ ਨੂੰ ਹੋਰ ਵੀ ਸ਼ਾਨਦਾਰ ਬਣਾ ਦੇਣਗੇ। ਵਿਆਹ ਦੇ ਵੈਨਿਊ ਵਿਚ ਇਸ ਤਰ੍ਹਾਂ ਛੋਟੀ - ਛੋਟੀ ਅੰਬਰੇਲਾ ਦੇ ਨਾਲ ਆਪਣੀ ਸ਼ਾਨਦਾਰ ਐਂਟਰੀ ਕਰੋ। ਹਰ ਕੋਈ ਤੁਹਾਡੀ ਬਰਾਇਡਲ ਐਂਟਰੀ ਨੂੰ ਯਾਦ ਰਖੇਗਾ।

ਵਹਾਈਟ ਅੰਬਰੇਲਾ ਨੂੰ ਆਰਟਿਫਿਸ਼ਿਅਲ ਫਲਾਵਰ ਦੇ ਨਾਲ ਆਪਣੇ ਆਪ ਸਜਾਓ ਅਤੇ ਇਸ ਦੇ ਨਾਲ ਆਪਣੀ ਬਰਾਇਡਲ ਐਂਟਰੀ ਨੂੰ ਮਾਡਰਨ ਟਚ ਅਪ ਦਿਓ। ਜੇਕਰ ਤੁਸੀ ਆਪਣੀ ਵੈਡਿੰਗ ਡੈਕੋਰੇਸ਼ਨ ਲਈ ਫਲਾਵਰ ਥੀਮ ਚੁਣ ਰਹੇ ਹੋ ਤਾਂ ਫੁੱਲਾਂ ਦੀ ਚਾਦਰ ਵੀ ਫਲਾਵਰ ਥੀਮ ਵਿਚ ਹੀ ਰੱਖੋ। ਆਪਣੀ ਅੰਬਰੇਲਾ ਦੀ ਚਾਦਰ ਨੂੰ ਫੁੱਲਾਂ ਨਾਲ ਖੂਬਸੂਰਤ ਲੁਕ ਦਿਓ।