ਸਿਰਫ ਘੀਓ ਦੀ ਇਕ ਬੂੰਦ ਲਿਆ ਸਕਦੀ ਹੈ ਤੁਹਾਡੇ ਚਿਹਰੇ 'ਤੇ ਨਿਖਾਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਆਮਤੌਰ 'ਤੇ ਤੁਸੀਂ ਦੇਖਿਆ ਹੋਵੇਗਾ ਕਿ ਮਹਿਲਾਵਾਂ ਅਪਣੀ ਸਿਹਤ ਨੂੰ ਬਣਾਏ ਰੱਖਣ ਅਤੇ ਮੋਟਾਪੇ ਤੋਂ ਬਚਨ ਲਈ ਘੀਓ ਖਾਣ ਤੋਂ ਪਰਹੇਜ਼ ਕਰਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ...

Ghee

ਆਮਤੌਰ 'ਤੇ ਤੁਸੀਂ ਦੇਖਿਆ ਹੋਵੇਗਾ ਕਿ ਮਹਿਲਾਵਾਂ ਅਪਣੀ ਸਿਹਤ ਨੂੰ ਬਣਾਏ ਰੱਖਣ ਅਤੇ ਮੋਟਾਪੇ ਤੋਂ ਬਚਨ ਲਈ ਘੀਓ ਖਾਣ ਤੋਂ ਪਰਹੇਜ਼ ਕਰਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਥੇ ਘੀਓ ਤੁਹਾਨੂੰ ਸੁੰਦਰ ਬਣਾਉਣ ਦੇ ਵੀ ਕੰਮ ਆਉਂਦਾ ਹੈ। ਘੀਓ ਨੂੰ ਅਜਿਹੀ ਕਈ ਜਗ੍ਹਾਵਾਂ 'ਤੇ ਕੰਮ ਵਿੱਚ ਲਿਆ ਜਾਂਦਾ ਹੈ ਜੋ ਚਿਹਰੇ 'ਤੇ ਨਿਖਾਰ ਲਿਆਏ। ਜੀ ਹਾਂ, ਘੀਓ ਜਿਸ ਨੂੰ ਖਾਣ ਦੇ ਕੰਮ ਵਿਚ ਲਿਆ ਜਾਂਦਾ ਹੈ, ਉਸ ਤੋਂ ਸੁੰਦਰਤਾ ਵੀ ਵਧਾਈ ਜਾ ਸਕਦੀ ਹੈ। ਹੁਣ ਉਹ ਕਿਸ ਤਰ੍ਹਾਂ ਆਓ ਜਾਣਦੇ ਹਾਂ। 

ਗਰਮੀਆਂ ਵਿਚ ਅਕਸਰ ਗਰਮ ਹਵਾਵਾਂ ਦੇ ਸੰਪਰਕ ਵਿਚ ਆਉਣ ਨਾਲ ਬੁਲ੍ਹ ਫਟ ਜਾਂਦੇ ਹਨ। ਇਸਤੋਂ ਬਚਣ ਲਈ ਸੋਣ ਤੋਂ ਪਹਿਲਾਂ ਰਾਤ ਨੂੰ ਬੁੱਲ੍ਹਾਂ ਉਤੇ ਇਕ ਬੂੰਦ ਘੀਓ ਨਾਲ ਮਾਲਿਸ਼ ਕਰ ਲਓ। ਰੋਜ਼ ਅਜਿਹੇ ਕਰਨ ਨਾਲ, ਲੂ ਵਿਚ ਫਟਣ ਵਾਲੇ ਬੁਲ੍ਹ ਵੀ ਮੁਲਾਇਮ ਬਣੇ ਰਹਿਣਗੇ। ਰਾਤ ਨੂੰ ਸੋਣ ਤੋਂ ਪਹਿਲਾਂ ਬੁਲ੍ਹਾਂ ਦੀ ਮਾਲਿਸ਼, ਤੁਹਾਡੇ ਬੁਲ੍ਹਾਂ ਨੂੰ ਮੁਲਾਇਮ ਬਣਾਉਣ ਵਿਚ ਮਦਦਗਾਰ ਹੁੰਦੀ ਹੈ।  

ਰੋਜ਼ ਨਹਾਉਣ ਤੋਂ ਪਹਿਲਾਂ ਚਿਹਰੇ 'ਤੇ ਇਕ ਬੂੰਦ ਘੀਓ ਦੀ ਮਾਲਿਸ਼ ਕਰਨ ਨਾਲ ਚਿਹਰੇ 'ਤੇ ਗਜ਼ਬ ਦਾ ਗਲੋ ਆ ਜਾਂਦਾ ਹੈ ਅਤੇ ਰੂਖੀ ਚਮੜੀ ਲਈ ਤਾਂ ਇਹ ਹੈ ਹੀ ਬਹੁਤ ਲਾਭਦਾਇਕ ਹੈ। ਵਾਲ ਜੇਕਰ ਬਹੁਤ ਰੁੱਖੇ ਰਹਿੰਦੇ ਹਨ ਤਾਂ ਸਿਰ ਵਿਚ ਘੀਓ ਦੀ ਮਾਲਿਸ਼ ਕਰੋ। ਕੁੱਝ ਹੀ ਦਿਨਾਂ ਵਿਚ ਵਾਲਾਂ ਦਾ ਰੁੱਖਾਪਣ ਦੂਰ ਹੋ ਜਾਵੇਗਾ।  ਜੇਕਰ ਤੁਹਾਡੇ ਵਾਲਾਂ ਦੇ ਸਿਰੇ ਦੋ ਮੁੰਹੇ ਹੋ ਗਏ ਹਨ ਤਾਂ ਉਨ੍ਹਾਂ 'ਤੇ ਬਸ ਇਕ ਬੂੰਦ ਘੀਓ ਨਾਲ ਮਾਲਿਸ਼ ਕਰ ਕੇ ਦੇਖੋ। 2 ਘੰਟੇ ਬਾਅਦ ਸ਼ੈਂਪੂ ਕਰੋ। ਹੌਲੀ - ਹੌਲੀ ਤੁਹਾਡੇ ਦੋ ਮੁੰਹੇ ਵਾਲਾਂ ਦੀ ਸਮੱਸਿਆ ਠੀਕ ਹੋ ਜਾਵੇਗੀ।

ਡਾਰਕ ਸਰਕਲ ਤੋਂ ਪਰੇਸ਼ਾਨ ਹੋ ਤਾਂ ਸੋਂਦੇ ਸਮੇਂ ਅੱਖਾਂ ਦੇ ਚਾਰਾਂ ਤਰਫ਼ ਹਲਕੇ ਹੱਥਾਂ ਨਾਲ ਬਸ ਇਕ ਬੂੰਦ ਘੀਓ ਦੀ ਮਾਲਿਸ਼ ਕਰੋ ਅਤੇ ਸੋ ਜਾਓ। ਸਵੇਰੇ ਉੱਠ ਕੇ ਮੁੰਹ ਠੰਡੇ ਪਾਣੀ ਨਾਲ ਧੋਅ ਲਵੋ। ਹੌਲੀ-ਹੌਲੀ ਡਾਰਕ ਸਰਕਲ ਠੀਕ ਹੋ ਜਾਣਗੇ। ਜੇਕਰ ਅੱਖਾਂ ਦਾ ਮੇਕਅਪ ਰਿਮੂਵ ਕਰਨਾ ਚਾਹੁੰਦੇ ਹੋ ਤਾਂ, ਬਸ ਇਕ ਬੂੰਦ ਘੀਓ ਨੂੰ ਅੱਖਾਂ 'ਤੇ ਮਲ ਕੇ, ਰੂੰ ਨਾਲ ਸਾਫ਼ ਕਰ ਲਵੋ ਮੇਕਅਪ ਸਾਫ਼ ਹੋ ਜਾਵੇਗਾ।