ਸੁੰਦਰਤਾ ਵਧਾਉਣ ਦੇ ਕੁੱਝ ਘਰੇਲੂ ਉਪਾਅ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਸਾਨੂੰ ਸੱਭ ਨੂੰ ਹਮੇਸ਼ਾ ਹੀ ਦੁਨੀਆਂ ਵਿਚ ਸੱਭ ਤੋਂ ਸੁੰਦਰ ਦਿਖਣਾ ਚਾਹੁੰਦੇ ਹਨ, ਇਸ ਲਈ ਅਸੀਂ ਹਮੇਸ਼ਾ ਅਪਣੀ ਸੁੰਦਰਤਾ ਨੂੰ ਲੈ ਕੇ ਚਿੰਤਤ ਰਹਿੰਦੇ...

Home remedies for Skin Whitening

ਸਾਨੂੰ ਸੱਭ ਨੂੰ ਹਮੇਸ਼ਾ ਹੀ ਦੁਨੀਆਂ ਵਿਚ ਸੱਭ ਤੋਂ ਸੁੰਦਰ ਦਿਖਣਾ ਚਾਹੁੰਦੇ ਹਨ, ਇਸ ਲਈ ਅਸੀਂ ਹਮੇਸ਼ਾ ਅਪਣੀ ਸੁੰਦਰਤਾ ਨੂੰ ਲੈ ਕੇ ਚਿੰਤਤ ਰਹਿੰਦੇ ਹਾਂ, ਹਰ ਰੋਜ਼ ਕੁੱਝ ਨਾ ਕੁੱਝ ਨਵੇਂ ਨਵੇਂ ਤਰਿਕੇ ਅਪਣਾ ਕੇ ਅਪਣੀ ਖ਼ੂਬਸੁਰਤੀ ਨੂੰ ਹੋਰ ਵੀ ਨਿਖਾਰਣ ਦੀ ਕੋਸ਼ਿਸ਼ ਕਰਦੇ ਹੋ। ਇਸ ਲਈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸੁੰਦਰਤਾ ਵਧਾਉਣ ਦੇ ਕੁੱਝ ਘਰੇਲੂ ਉਪਾਅ, ਜਿਸ ਨੂੰ ਅਪਣਾ ਕੇ ਤੁਸੀਂ ਅਪਣੀ ਸੁੰਦਰਤਾ ਵਿਚ ਚਾਰ ਚੰਨ ਲਗਾ ਲਵੋਗੇ।

ਅਕਸਰ ਦਿਨ ਭਰ ਕੰਪਿਊਟਰ 'ਤੇ ਕੰਮ ਕਰ ਕੇ ਅਤੇ ਧੂੜ ਮਿੱਟੀ ਨਾਲ ਤੁਹਾਡੀ ਥਕੀ ਅਤੇ ਲਾਲ ਅੱਖਾਂ ਨੂੰ ਇਕ ਦਮ ਤਾਜ਼ਾ ਬਣਾਉਣ ਲਈ ਅੱਖਾਂ ਉਤੇ ਖੀਰੇ ਦੇ ਪੀਸ ਰੱਖੋ। ਕਾਲੇ ਘੇਰਿਆ ਨੂੰ ਹਟਾਉਣ ਲਈ ਆਲੂ ਲਾ ਕੇ ਵੀ ਠੀਕ ਕੀਤਾ ਜਾ ਸਕਦਾ ਹੈ। ਇਸ ਦੇ ਲਈ ਤੁਸੀਂ ਕੱਚੇ ਆਲੂ ਨੂੰ ਅਪਣੀਆਂ ਅੱਖਾਂ ਤੇ 10–15 ਮਿੰਟ ਲਈ ਰੱਖੋ। ਅਪਣੇ ਵਾਲਾਂ ਨੂੰ ਸੇਹਤਮੰਦ ਰੱਖਣ ਲਈ ਸਾਨੂੰ ਜ਼ਿਆਦਾ ਤੋਂ ਜਿਆਦਾ ਪੌਸ਼ਟਿਕ ਖਾਣਾ ਲੈਣਾ ਚਾਹੀਦਾ ਹੈ। ਜਿਨ੍ਹਾਂ ਹੋ ਸਕੇ ਖੁਸ਼ਕ ਮੇਵੇ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਉਚਿਤ ਖਾਣਾ, ਸਮੇਂ ਤੇ ਹੇਅਰ ਕੱਟ, ਠੀਕ ਸ਼ੈਪੂ ਦਾ ਸੰਗ੍ਰਹਿ ਅਤੇ ਵਾਲਾਂ ਦੇ ਮਾਹਿਰ ਤੋਂ ਠੀਕ ਸਲਾਹ ਬਹੁਤ ਜ਼ਰੂਰੀ ਹੈ।

ਸ਼ੈਂਪੂ ਸਿਰ ਦੀ ਚਮੜੀ ਅਤੇ ਵਾਲਾਂ ਲਈ ਬਹੁਤ ਚੰਗਾ ਹੁੰਦਾ ਹੈ, ਪਰ ਵਾਲਾਂ ਲਈ ਹਮੇਸ਼ਾ ਠੀਕ ਸ਼ੈਂਪੂ ਦੀ ਵਰਤੋਂ ਕਰਨ ਨਾਲ ਵਾਲਾਂ ਅਤੇ ਸਿਰ ਦੀ ਚਮੜੀ ਲਈ ਚੰਗਾ ਹੁੰਦਾ ਹੈ। ਸ਼ੈਂਪੂ ਸਿਰ ਦੀ ਚਮੜੀ ਤੋਂ ਇਲਾਵਾ ਤੇਲ ਨੂੰ ਹਟਾਉਂਦਾ ਹੈ ਅਤੇ ਰੂਸੀ ਹੋਣ ਤੋਂ ਵੀ ਬਚਾਉਂਦਾ ਹੈ। ਨੂੰਹਾਂ ਦੀ ਸਫਾਈ ਲਈ ਤੁਹਾਨੂੰ ਨਿੱਤ ਸਾਬਣ ਦੇ ਝਾਗ ਵਿਚ ਚੰਗੀ ਤਰ੍ਹਾਂ ਨਾਲ ਬਰਸ਼ ਦੁਆਰਾ ਇਨ੍ਹਾਂ ਨੂੰ ਸਾਫ਼ ਕਰਨਾ ਚਾਹੀਦਾ ਹੈ। ਸਾਬਣ ਦੀ ਝੱਗ ਵਿਚ ਨੂੰਹਾਂ ਨੂੰ ਲੱਗਭਗ 10 ਮਿੰਟ ਤੱਕ ਡੁਬੋ ਕੇ ਰੱਖੋ ਅਤੇ ਉਸ ਤੋਂ ਬਾਅਦ ਸਾਫ਼ ਪਾਣੀ ਨਾਲ ਧੋ ਲਵੋ। ਅੱਜ ਕੱਲ ਲੰਮੇ ਨੂੰਹਾਂ ਦਾ ਫਸ਼ੈਨ ਹੈ।

ਲੰਮੇਂ ਕੀਤੇ ਗਏ ਨੂੰਹਾਂ ਲਈ ਬਾਜ਼ਾਰ ਵਿਚ ਪਲਾਸਟਿਕ ਦੀ ਕੈਪ ਮਿਲਦੀ ਹੈ, ਤੁਸੀਂ ਅਪਣੇ ਨੂੰਹਾਂ ਦੀ ਸੁਰੱਖਿਆ ਲਈ ਇਨ੍ਹਾਂ ਨੂੰ ਇਸਤੇਮਾਲ ਕਰ ਸਕਦੇ ਹੋ। ਨੂੰਹਾਂ ਦੀ ਸੁਰੱਖਿਆ ਅਤੇ ਮਜ਼ਬੂਤੀ ਲਈ ਇਕ ਵਿਸ਼ੇਸ਼ ਪ੍ਰਕਾਰ ਦੀ ਵਾਰਨਿਸ਼ ਵੀ ਮਿਲਦੀ ਹੈ ਜਿਸ ਨੂੰ ਰੋਜ਼ਾਨਾਂ ਲਗਾਉਣ ਨਾਲ ਜ਼ਰੂਰ ਫਾਇਦਾ ਮਿਲਦਾ ਹੈ।
ਕੀ ਤੁਹਾਡੀ ਚਮੜੀ ਤੇਲ ਵਾਲੀ ਹੈ, ਬਲੈਕ ਹੇਡਸ ਅਤੇ ਮੁਹਾਂਸਿਆਂ ਦੀ ਸਮੱਸਿਆ ਜ਼ਿਆਦਾਤਰ ਅਜਿਹੀ ਤੇਲ ਵਾਲੀ ਚਮੜੀ ਉਤੇ ਦੇਖਣ ਨੂੰ ਮਿਲਦੀ ਹੈ। ਹਮੇਸ਼ਾ ਅਪਣੇ ਚਿਹਰੇ ਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਕਰੋ।

ਦਿਨ ਵਿਚ 3 - 4 ਵਾਰ ਸਾਫ਼ ਪਾਣੀ ਨਾਲ ਅਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਵੋ। ਇਸ ਦੇ ਨਾਲ ਦਲਿਆ ਵਿਚ ਜੌਂਕੁਟ ਪੀਸ ਕੇ ਪਾਊਡਰ ਬਣਾਓ। ਇਸ ਵਿਚ ਇਕ ਚਮਚ ਮੁਲਤਾਨੀ ਮਿੱਟੀ, ਇਕ ਚੁਟਕੀ ਹਲਦੀ ਅਤੇ ਖੀਰੇ ਦਾ ਰਸ ਮਿਲਾਉ। ਇਸ ਸਕਰਬ ਦੇ ਇਸਤੇਮਾਲ ਨਾਲ ਬਲੈਕ–ਹੈਡਸ ਨਿਕਲ ਜਾਣਗੇ। ਤੁਸੀਂ ਅਪਣੇ ਨੱਕ ਦੀ ਸ਼ੇਪ ਨੂੰ ਸ਼ਾਰਪ ਕਰਨਾ ਚਾਹੁੰਦੇ ਹੋ ਤਾਂ ਇਹ ਤੁਸੀਂ ਕਸਰਤ ਨਾਲ ਵੀ ਅਪਣੀ ਨੱਕ ਨੂੰ ਸ਼ੇਪ ਕਰ ਸਕਦੇ ਹੋ। ਅਨੁਲੋਮ – ਵਿਲੋਮ ਯੋਗ ਇੰਨਾਂ ਵਿਚੋ ਇਕ ਹੈ। ਇਹ ਕਰਨ ਲਈ ਤੁਹਾਨੂੰ ਪਹਿਲਾਂ ਖੱਬੇ ਨੋਸਟ੍ਰਿਲ ਨੂੰ ਬੰਦ ਕਰਨਾ ਹੋਵੇਗਾ ਅਤੇ ਸੱਜੀ ਨੱਕ ਨਾਲ ਸਾਹ ਲੈਣਾ ਹੋਵੋਗਾ ਅਤੇ ਫਿਰ ਇਸ ਦੇ ਉਲਟ ਕਰਨਾ ਹੋਵੇਗਾ। ਇਸ ਵਿਚ ਤੁਸੀਂ ਡੂੰਘਾ ਸਾਹ ਲੈਣਾ ਹੋਵੇਗਾ ( ਸਾਹ ਲੈਣ ਦਾ ਸਮਾਂ ਲੱਗਭੱਗ 15 ਸੈਕੰਡ ਅਤੇ ਛੱਡਣ ਦਾ ਸਮਾਂ ਲੱਗਭੱਗ 20 ਸੈਕੰਡ )।