ਸਰਦੀਆਂ ਵਿਚ ਵਾਲਾਂ ਅਤੇ ਚਮੜੀ ਦੀ ਦੇਖਭਾਲ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਚਮੜੀ ਦੇ ਰਖਰਖਾਵ ਵਿਚ ਸੱਭ ਤੋਂ ਪਹਿਲਾ ਕਦਮ ਸਫਾਈ ਦਾ ਹੁੰਦਾ ਹੈ। ਸਰਦ ਰੁੱਤ ਵਿਚ ਨਹਾਉਣਾ ਆਰਾਮਦਾਇਕ ਨਹੀਂ ਹੁੰਦਾ, ਜਿਨ੍ਹਾਂ ਕਿ ਕਿਸੇ ਹੋਰ ਮੌਸਮ ਵਿਚ ਹੁੰਦਾ ਹੈ। ...

Skin care

ਚਮੜੀ ਦੇ ਰਖਰਖਾਵ ਵਿਚ ਸੱਭ ਤੋਂ ਪਹਿਲਾ ਕਦਮ ਸਫਾਈ ਦਾ ਹੁੰਦਾ ਹੈ। ਸਰਦ ਰੁੱਤ ਵਿਚ ਨਹਾਉਣਾ ਆਰਾਮਦਾਇਕ ਨਹੀਂ ਹੁੰਦਾ, ਜਿਨ੍ਹਾਂ ਕਿ ਕਿਸੇ ਹੋਰ ਮੌਸਮ ਵਿਚ ਹੁੰਦਾ ਹੈ। ਪਹਿਲਾਂ ਪਾਣੀ ਦਾ ਤਾਪਮਾਨ ਘੱਟ ਕਰੋ। ਜ਼ਿਆਦਾ ਗਰਮ ਪਾਣੀ ਤੁਹਾਡੀ ਚਮੜੀ ਨੂੰ ਰੁੱਖਾ ਅਤੇ ਵਾਲਾਂ ਨੂੰ ਬੇਜਾਨ ਬਣਾ ਸਕਦਾ ਹੈ। ਮਾਇਸਚਰਾਇਜਿੰਗ ਉਤਪਾਦਾਂ ਦਾ ਪ੍ਰਯੋਗ ਕਰੋ। ਸਾਬਣ ਦੀ ਜਗ੍ਹਾ ਸ਼ਾਵਰ ਜੈੱਲ ਦਾ ਇਸਤੇਮਾਲ ਕਰੋ ਜੋ ਤੁਹਾਡੀ ਕੁਦਰਤੀ ਨਮੀ ਨੂੰ ਬਰਕਰਾਰ ਰੱਖੇਗਾ। ਚਿਹਰੇ 'ਤੇ ਰੌਣਕ ਲਿਆਉਣੀ ਹੋਵੇ ਤਾਂ ਕੱਚੇ ਆਲੂ ਨੂੰ ਪੀਸ ਕੇ ਇਸ ਵਿਚ ਗੁਲਾਬ ਜਲ ਅਤੇ ਚੰਦਨ ਦਾ ਚੂਰਾ ਮਿਲਾ ਕੇ ਲਗਾਓ।

ਰੋਜ਼ ਨਹਾਉਣ ਵੇਲੇ ਪੈਰਾਂ ਦੀ ਨਿਯਮਿਤ ਸਫਾਈ ਕਰੋ। ਅੱਡੀਆਂ ਦੇ ਖੁਰਦਰੇਪਣ ਨੂੰ ਮਿਟਾਉਣ ਲਈ ਜੈਤੂਨ ਦੇ ਤੇਲ ਵਿਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਮਾਲਿਸ਼ ਕਰੋ। ਪੁਦੀਨੇ ਦੀਆਂ ਪੱਤੀਆਂ ਨੂੰ ਪਾਣੀ ਵਿਚ ਪੀਸ ਕੇ ਸੌਣ ਤੋਂ ਪਹਿਲਾਂ ਹਰ ਰੋਜ਼ ਰਾਤ ਨੂੰ ਚਿਹਰੇ 'ਤੇ ਲਗਾਓ। ਦਾਗ-ਧੱਬਿਆਂ ਤੋਂ ਛੁਟਕਾਰਾ ਮਿਲੇਗਾ। ਨਹਾਉਣ ਤੋਂ ਪਹਿਲਾਂ ਸਰੀਰ 'ਤੇ ਦਹੀਂ ਮਲੋ। ਇਸ ਨਾਲ ਚਮੜੀ ਵਿਚ ਚਮਕ ਆਉਂਦੀ ਹੈ ਅਤੇ ਚਮੜੀ ਦਾ ਰੰਗ ਨਿਖਰਦਾ ਹੈ।

ਮਲਾਈ ਵਿਚ ਹਲਦੀ ਮਿਲਾ ਕੇ ਸਰੀਰ 'ਤੇ ਮਲੋ। ਇਸ ਨਾਲ ਰੰਗ ਸਾਫ ਹੋਵੇਗਾ। ਨਹੁੰਆਂ ਦਾ ਪੀਲਾਪਣ ਦੂਰ ਕਰਨ ਲਈ ਨਹੁੰਆਂ 'ਤੇ ਨਿੰਬੂ ਰਗੜੋ। ਪਾਣੀ ਵਿਚ ਸ਼ਹਿਦ ਮਿਲਾ ਕੇ ਉਸ ਪਾਣੀ ਨਾਲ ਇਸ਼ਨਾਨ ਕਰੋ। ਚਮੜੀ ਦੀ ਖੁਸ਼ਕੀ ਘਟ ਜਾਵੇਗੀ ਅਤੇ ਚਮੜੀ ਨਰਮ-ਮੁਲਾਇਮ ਬਣ ਜਾਵੇਗੀ। ਹਥੇਲੀਆਂ ਮੁਲਾਇਮ ਬਣਾਉਣ ਲਈ ਨਿੰਬੂ ਦੇ ਰਸ ਵਿਚ ਚੀਨੀ ਮਿਲਾ ਕੇ ਪੰਜ ਮਿੰਟ ਤੱਕ ਰਗੜੋ। ਕਦੇ-ਕਦਾਈ ਚਿਹਰੇ 'ਤੇ ਲੱਸੀ ਲਗਾਓ।

ਇਹ ਚਿਹਰੇ ਦਾ ਵਾਧੂ ਤੇਲ ਸੋਖ ਲਵੇਗੀ ਅਤੇ ਚਿਹਰਾ ਤੇਲੀ ਨਹੀਂ ਲੱਗੇਗਾ। ਸ਼ਹਿਦ ਅਤੇ ਦੁੱਧ ਦਾ ਮਿਸ਼ਰਣ ਚਿਹਰੇ 'ਤੇ ਲਗਾਉਣ ਨਾਲ ਉਸੇ ਸਮੇਂ ਚਿਹਰੇ 'ਤੇ ਚਮਕ ਆ ਜਾਂਦੀ ਹੈ। ਚਿਹਰੇ ਦੀ ਰੰਗਤ ਨਿਖਾਰਨ ਲਈ ਅੱਧਾ ਕੱਪ ਦਹੀਂ ਵਿਚ ਇਕ-ਚੌਥਾਈ ਚਮਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਓ। 15-20 ਮਿੰਟ ਬਾਅਦ ਚਿਹਰਾ ਧੋ ਲਵੋ।

ਸਿਕਰੀ ਤੋਂ ਛੁਟਕਾਰਾ ਪਾਉਣ ਲਈ ਦਹੀਂ ਵਿਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾਓ ਅਤੇ ਵਾਲਾਂ ਦੀਆਂ ਜੜ੍ਹਾਂ ਵਿਚ 15-20 ਮਿੰਟ ਤੱਕ ਲਗਾ ਕੇ ਰੱਖੋ। ਨਿੰਬੂ ਦੇ ਛਿਲਕਿਆਂ 'ਤੇ ਥੋੜ੍ਹੀ ਜਿਹੀ ਚੀਨੀ ਪਾ ਕੇ ਹੱਥਾਂ 'ਤੇ ਰਗੜੋ। ਇਸ ਨਾਲ ਕਾਲਾਪਣ ਦੂਰ ਹੋ ਜਾਵੇਗਾ। ਸਿਰਕਾ, ਨਮਕ ਅਤੇ ਸ਼ਹਿਦ ਮਿਲਾ ਕੇ ਹਰ ਰੋਜ਼ ਚਿਹਰੇ 'ਤੇ ਲਗਾਉਣ ਨਾਲ ਦਾਗ-ਧੱਬੇ ਦੂਰ ਹੋ ਜਾਂਦੇ ਹਨ।