ਬਨਾਨਾ ਫੇਸ ਮਾਸਕ ਨਾਲ ਪਾਓ ਚਮਕਦਾਰ ਚਮੜੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਕੇਲਾ ਤੁਹਾਡੀ ਚਮੜੀ ਦੀ ਦੇਖਭਾਲ ਕਰ ਉਸ ਨੂੰ ਆਕਰਸ਼ਕ, ਨਰਮ ਅਤੇ ਚਮਕਦਾਰ ਬਣਾਉਣ ਵਿਚ ਬਹੁਤ ਮਹਤ‍ਵਪੂਰਣ ਕਿਰਦਾਰ ਨਿਭਾਉਂਦਾ ਹੈ। ਇਸ ਦੇ ਪੇਸ‍ਟ ਨੂੰ...

Banana Face Mask

ਕੇਲਾ ਤੁਹਾਡੀ ਚਮੜੀ ਦੀ ਦੇਖਭਾਲ ਕਰ ਉਸ ਨੂੰ ਆਕਰਸ਼ਕ, ਨਰਮ ਅਤੇ ਚਮਕਦਾਰ ਬਣਾਉਣ ਵਿਚ ਬਹੁਤ ਮਹਤ‍ਵਪੂਰਣ ਕਿਰਦਾਰ ਨਿਭਾਉਂਦਾ ਹੈ। ਇਸ ਦੇ ਪੇਸ‍ਟ ਨੂੰ ਲਗਾਉਣ ਨਾਲ ਚਮੜੀ ਉਤੇ ਝੁੱਰੜੀਆਂ ਨਹੀਂ ਪੈਂਦੀਆਂ। ਇੱਥੇ ਕੇਲੇ ਨਾਲ ਬਣਾਏ ਜਾਣ ਵਾਲੇ ਕੁੱਝ ਕੁਦਰਤੀ ਫੇਸ ਮਾਸ‍ਕ ਦਸ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰ ਤੁਸੀਂ ਕੁੱਝ ਹੀ ਦਿਨਾਂ ਵਿਚ ਚਮਕਦਾਰ ਚਮੜੀ ਪਾ ਸਕਦੀ ਹੋ।

ਕੇਲਾ : ਕੇਲੇ ਨੂੰ ਪੀਸ ਲਵੋ ਅਤੇ ਅਪਣੇ ਚਿਹਰੇ ਅਤੇ ਗਰਦਨ ਉਤੇ ਲਗਾਓ। ਇਸ ਨੂੰ 10 - 15 ਮਿੰਟ ਲਈ ਚਿਹਰੇ ਉਤੇ ਲਗਿਆ ਰਹਿਣ ਦਿਓ ਅਤੇ ਬਾਅਦ ਵਿਚ ਠੰਡੇ ਪਾਣੀ ਨਾਲ ਧੋ ਲਵੋ। ਤੁਸੀਂ ਚਾਹੋ ਤਾਂ ਇਸ ਤੋਂ ਬਾਅਦ ਅਪਣੇ ਚਿਹਰੇ 'ਤੇ ਬਰਫ ਵੀ ਲਗਾ ਸਕਦੀ ਹੋ। ਕੇਲਾ ਲਗਾਉਣ ਨਾਲ ਤੁਹਾਡਾ ਚਿਹਰਾ ਗਲੋ ਕਰਨ ਲੱਗੇਗਾ।

ਕੇਲਾ ਅਤੇ ਤੇਲ : ਇੱਕ ਪਿਸਿਆ ਹੋਇਆ ਕੇਲਾ ਅਤੇ 1 ਚੱਮਚ ਜੈਤੂਨ ਦਾ ਤੇਲ ਜਾਂ ਬਦਾਮ ਤੇਲ ਨੂੰ ਆਪਸ ਵਿਚ ਮਿਲਾਓ। ਹੁਣ ਇਸ ਪੇਸਟ ਨੂੰ ਅਪਣੀ ਚਮੜੀ ਉਤੇ ਲਗਾਓ। ਇਸ ਨੂੰ 10 - 15 ਮਿੰਟ ਤੱਕ ਲਈ ਲੱਗਾ ਰਹਿਣ ਦਿਓ ਅਤੇ ਫਿਰ ਪਾਣੀ ਨਾਲ ਧੋ ਲਵੋ।

ਕੇਲਾ ਅਤੇ ਦੁੱਧ : ਅੱਧਾ ਕੇਲਾ ਲਵੋ ਅਤੇ ਉਸ ਵਿਚ 1 ਚੱਮਚ ਦੁੱਧ ਪਾਓ। ਇਸ ਨੂੰ ਪੀਸ ਲਵੋ ਅਤੇ ਚਿਹਰੇ 'ਤੇ 15 - 20 ਮਿੰਟ ਲਈ ਲਗਾ ਲਵੋ। ਇਸ ਨੂੰ ਲਗਾਉਣ ਤੋਂ ਬਾਅਦ ਤੁਹਾਡਾ ਚਿਹਰਾ ਗ‍ਲੋ ਕਰੇਗਾ ਅਤੇ ਨਰਮ ਹੋ ਜਾਵੇਗਾ।

ਕੇਲਾ ਅਤੇ ਸ਼ਹਿਦ : ਕੇਲਾ ਅਤੇ ਸ਼ਹਿਦ ਦੋਨੇ ਹੀ ਇਕ ਵਧੀਆ ਮੌਇਸ‍ਚਰਾਈਜ਼ਰ ਹੁੰਦੇ ਹਨ। ਅੱਧਾ ਕੇਲਾ ਪੀਸ ਲਵੋ ਅਤੇ ਉਸ ਵਿਚ 1 ਚੱਮਚ ਸ਼ਹਿਦ ਮਿਲਾਓ। ਹੁਣ ਇਸ ਨੂੰ ਅਪਣੇ ਚਿਹਰੇ ਅਤੇ ਗਰਦਨ 'ਤੇ ਲਗਾਓ ਅਤੇ 15 ਮਿੰਟ ਬਾਅਦ ਚਿਹਰਾ ਧੋ ਲਵੋ। ਇਸ ਤੋਂ ਬਾਅਦ ਸ‍ਟੀਮਿੰਗ ਲਵੋ ਅਤੇ ਫਿਰ ਮੌਇਸ‍ਚਰਾਈਜ਼ਰ ਲਗਾ ਲਵੋ।