ਕੁਦਰਤੀ ਨਿਖਾਰ ਪਾਉਣ ਲਈ ਘਰ ਵਿਚ ਬਣਾਓ ਕਰੀਮ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਦਿਨ ਪ੍ਰਤੀ ਦਿਨ ਵੱਧਦੇ ਪ੍ਰਦੂਸ਼ਣ ਨਾਲ ਅੱਜ ਕੱਲ੍ਹ ਚਿਹਰੇ ਸਬੰਧਤ ਕਈ ਪ੍ਰਕਾਰ ਦੀਆਂ ਬਿਮਾਰੀਆਂ ਹੋਣ ਲੱਗੀਆਂ ਹਨ। ਪ੍ਰਦੂਸ਼ਣ ਅਤੇ ਧੂਲ ਦੇ ਕਣਾਂ....

Natural Cream

ਦਿਨ ਪ੍ਰਤੀ ਦਿਨ ਵੱਧਦੇ ਪ੍ਰਦੂਸ਼ਣ ਨਾਲ ਅੱਜ ਕੱਲ੍ਹ ਚਿਹਰੇ ਸਬੰਧਤ ਕਈ ਪ੍ਰਕਾਰ ਦੀਆਂ ਬਿਮਾਰੀਆਂ ਹੋਣ ਲੱਗੀਆਂ ਹਨ। ਪ੍ਰਦੂਸ਼ਣ ਅਤੇ ਧੂਲ ਦੇ ਕਣਾਂ ਦੇ ਕਾਰਨ ਚਿਹਰੇ ਉੱਤੇ ਰੁੱਖਾਪਨ ਰਹਿੰਦਾ ਹੈ। ਚਿਹਰੇ ਨੂੰ ਗੋਰਾ ਬਣਾਉਣ ਲਈ ਬਾਜ਼ਾਰ ਵਿਚ ਹਜ਼ਾਰਾਂ ਕਰੀਮਾਂ ਮਿਲ ਜਾਂਦੀਆਂ ਹਨ ਪਰ ਉਨ੍ਹਾਂ ਨੂੰ ਲਗਾਉਣ ਨਾਲ ਹਮੇਸ਼ਾ ਇਹ ਡਰ ਰਹਿੰਦਾ ਹੈ ਕਿ ਚਿਹਰਾ ਪਹਿਲਾਂ ਨਾਲੋਂ ਵੀ ਜ਼ਿਆਦਾ ਖਰਾਬ ਨਾ ਹੋ ਜਾਵੇ। ਰਸਾਇਣਕ ਨਾਲ ਬਣੇ ਉਤਪਾਦ ਪ੍ਰਯੋਗ ਕਰਣ ਦੇ ਬਜਾਏ ਕੁੱਝ ਕੁਦਰਤੀ ਚੀਜ਼ਾਂ ਨੂੰ ਪ੍ਰਯੋਗ ਕੀਤਾ ਜਾ ਸਕਦਾ ਹੈ। ਇੱਥੇ ਅਸੀਂ ਕੁੱਝ ਉਪਾਅ ਦੱਸ ਰਹੇ ਹਾਂ ਜਿਸ ਨਾਲ ਤੁਹਾਡੇ ਚਿਹਰੇ ਵਿਚ ਹਮੇਸ਼ਾ ਕੁਦਰਤੀ ਨਿਖਾਰ ਬਣਿਆ ਰਹੇਗਾ।

ਕਰੀਮ ਬਣਾਉਣ ਦੀ ਸਮੱਗਰੀ : ਨਾਰੀਅਲ ਦਾ ਤੇਲ, ਗੁਲਾਬ ਜਲ, ਟਰੀ ਤੇਲ, ਐਲੋਵੇਰਾ ਜੈਲ, ਵਿਟਾਮਿਨ ਈ ਦੇ ਕੈਪਸੂਲ।

ਕਰੀਮ ਬਣਾਉਣ ਦੀ ਵਿਧੀ : ਇਸ ਕਰੀਮ ਨੂੰ ਬਣਾਉਣ ਤੋਂ ਪਹਿਲਾਂ ਤੁਸੀਂ ਆਪਣੇ ਹੱਥ ਚੰਗੀ ਤਰ੍ਹਾਂ ਪਾਣੀ ਨਾਲ ਧੋ ਲਓ ਅਤੇ ਇਹ ਸਾਰੀਆਂ ਚੀਜ਼ਾਂ ਨੂੰ ਇਕੱਠੇ ਕਰ ਕੇ ਚੰਗੀ ਤਰ੍ਹਾਂ ਮਿਲਾ ਲਵੋ। ਜਿਸ ਦੇ ਨਾਲ ਇਹ ਕਰੀਮ ਬਣ ਜਾਵੇਗੀ। ਹੁਣ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਕਰੀਮ ਨੂੰ ਚਿਹਰੇ ਤੇ ਦਸ ਜਾਂ - ਪੰਦਰਾਂ  ਮਿੰਟ ਤੱਕ ਹਲਕੇ ਹੱਥਾਂ ਨਾਲ ਮਸਾਜ ਕਰੋ। ਫਿਰ ਇਸ ਨੂੰ ਇੰਜ ਹੀ ਛੱਡ ਦਿਓ ਅਤੇ ਸਵੇਰ ਹੁੰਦੇ ਹੀ ਗੁਨਗੁਣੇ ਪਾਣੀ ਨਾਲ ਚਿਹਰੇ ਨੂੰ ਧੋ ਲਵੋ।

ਇਹ ਕਰੀਮ ਤੁਹਾਡੀ ਚਮੜੀ ਵਿਚ ਕੁਦਰਤੀ ਨਿਖਾਰ ਲੈ ਆਵੇਗੀ ਅਤੇ ਤੁਹਾਨੂੰ ਖੂਬਸੂਰਤ ਵੀ ਬਣਾਏਗੀ। ਕਰੀਮ ਨੂੰ ਲਾਉਣ ਤੋਂ ਪਹਿਲਾ ਕੁਝ ਗੱਲਾਂ ਨੂੰ ਧਿਆਨ ਵਿਚ ਰੱਖੋ ਜਿਵੇਂ ਸਭ ਤੋਂ ਪਹਿਲਾਂ ਤਾਂ ਤੁਸੀਂ ਕਿਸੇ ਚੰਗੇ ਫੇਸ ਵਾਸ਼ ਨਾਲ ਜਾਂ ਫਿਰ ਕਿਸੇ ਕੁਦਰਤੀ ਚੀਜ਼ਾਂ ਜਿਵੇਂ ਦਹੀਂ ਜਾਂ ਨੀਂਬੂ ਨਾਲ ਆਪਣਾ ਚਿਹਰਾ ਸਾਫ਼ ਕਰੋ। ਫਿਰ ਕਿਸੇ ਟੋਨਰ ਨਾਲ ਫੇਸ ਨੂੰ ਸਾਫ਼ ਕਰੋ। ਇਸ ਤੋਂ ਬਾਅਦ ਅਜਿਹੀ ਕਰੀਮ ਲਾਓ ਜੋ ਰਾਤ ਨੂੰ ਚਮੜੀ ਦੀ ਅੰਦਰ ਤੋਂ ਰਿਪੇਇਰ ਕਰ ਕੇ ਉਸ ਵਿਚ ਨਵੀਂ ਜਾਨ ਪਾ ਦੇਵੇ। ਰਾਤ ਦੀ ਕਰੀਮ ਅਜਿਹੀ ਹੋਣੀ ਚਾਹੀਦੀ ਹੈ ਜੋ ਚਮੜੀ ਵਿਚ ਗਹਿਰਾਈ ਨਾਲ ਸਮਾ ਜਾਵੇ।

ਅਜਿਹੀ ਕਰੀਮ ਨਾ ਲਾਓ, ਜੋ ਚਮੜੀ ਨੂੰ ਖਰਾਬ ਕਰਦੀ ਹੋਵੇ। ਤੁਸੀਂ ਕਰੀਮ ਦੀ ਚੋਣ ਕਰਨ ਤੋਂ ਪਹਿਲਾਂ ਧਿਆਨ ਰੱਖੋ ਕਿ ਤੁਹਾਡੀ ਚਮੜੀ ਕਿਸ ਪ੍ਰਕਾਰ ਦੀ ਹੈ ਤੇਲੀ ਜਾਂ ਡਰਾਈ ਜਾਂ ਫਿਰ ਸੇਂਸਟਿਵ ਜਾਂ ਚਮੜੀ ਨੂੰ ਸੂਟ ਕਰਨ  ਵਾਲਾ ਵਧੀਆ ਮਾਇਸ਼ਚਰਾਇਜਰ ਲਾਓ। ਰਾਤ ਦੀ ਕਰੀਮ ਵਿਚ ਕੋਈ ਰਸਾਇਣਕ ਨਹੀਂ ਹੋਣ ਚਾਹੀਦਾ ਹੈ। ਸਿੰਥੇਟਿਕ ਖੁਸ਼ਬੂ ਜਾਂ ਰੰਗ ਵਾਲੀ ਕਰੀਮ ਨਾ ਲਾਓ ਕਿਉਂਕਿ ਇਸ ਨਾਲ ਤੁਹਾਡੀ ਚਮੜੀ ਵਿਚ ਖੁਰਕ ਅਤੇ ਜਲਨ ਹੋ ਸਕਦੀ ਹੈ। ਬਦਾਮ ਦੇ ਤੇਲ ਵਿਚ ਵਿਟਾਮਿਨ ਈ ਬਹੁਤ ਜ਼ਿਆਦਾ ਹੁੰਦਾ ਹੈ ਜੋ ਕਿ ਚਮੜੀ ਲਈ ਬਹੁਤ ਹੀ ਵਧੀਆ ਹੁੰਦਾ ਹੈ। ਇਸ ਨਾਲ ਚਮੜੀ ਤੇ ਨਿਖਾਰ ਆਉਂਦਾ ਹੈ।