ਮਹਿੰਦੀ ਡਿਜ਼ਾਈਨ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਜਦੋਂ ਗੱਲ ਤਿਉਹਾਰਾਂ ਦੀ ਆਉਂਦੀ ਹੈ ਤਾਂ ਔਰਤਾਂ ਵਿਚ ਸਜਣ - ਸੰਵਰਨ ਦਾ ਉਤਸ਼ਾਹ ਦੁੱਗਣਾ ਹੋ ਜਾਂਦਾ ਹੈ। ਇਸ ਸਜਣ -ਸਵਰਨ ਦਾ ਹਿੱਸਾ ਹੁੰਦੀ ਹੈ ‘ਮਹਿੰਦੀ’। ਹਰ ਕੁੜੀ ...

Mehndi Design

ਜਦੋਂ ਗੱਲ ਤਿਉਹਾਰਾਂ ਦੀ ਆਉਂਦੀ ਹੈ ਤਾਂ ਔਰਤਾਂ ਵਿਚ ਸਜਣ - ਸੰਵਰਨ ਦਾ ਉਤਸ਼ਾਹ ਦੁੱਗਣਾ ਹੋ ਜਾਂਦਾ ਹੈ। ਇਸ ਸਜਣ -ਸਵਰਨ ਦਾ ਹਿੱਸਾ ਹੁੰਦੀ ਹੈ ‘ਮਹਿੰਦੀ’। ਹਰ ਕੁੜੀ ਅਤੇ ਮਹਿਲਾ ਅਪਣੇ ਹੱਥਾਂ ਵਿਚ ਸਭ ਤੋਂ ਖੂਬਸੂਰਤ ਮਹਿੰਦੀ ਡਿਜ਼ਾਈਨ ਬਣਵਾਉਣਾ ਚਾਹੁੰਦੀ ਹੈ। ਹਰ ਕੋਈ ਚਾਹੁੰਦੀ ਹੈ ਕਿ ਉਨ੍ਹਾਂ ਦੀ ਮਹਿੰਦੀ ਦਾ ਡਿਜ਼ਾਈਨ ਸਭ ਤੋਂ ਸੋਹਣਾ ਹੋਵੇ। ਔਰਤ ਦਾ ਸ਼ਿੰਗਾਰ ਮਹਿੰਦੀ ਤੋਂ ਬਿਨਾਂ ਅਧੂਰਾ ਹੈ।

ਇਸ ਤੋਂ ਇਲਾਵਾ ਮਹਿੰਦੀ ਨੂੰ ਔਸ਼ਧੀ ਦੇ ਰੂਪ ਵਿਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਵਿਆਹਾਂ ਵਿਚ ਸੱਭ ਨੇ ਸੋਹਣੀ ਮਹਿੰਦੀ ਲਗਾਉਣੀ ਹੁੰਦੀ ਹੈ।

ਬਾਜ਼ਾਰਾਂ ਵਿਚ ਜੇਕਰ ਤੁਸੀਂ ਵੀ ਮਹਿੰਦੀ ਦੇ ਚੰਗੇ ਡਿਜ਼ਾਈਨ ਦੀ ਤਲਾਸ਼ ਵਿਚ ਹੋ ਤਾਂ ਅਸੀਂ ਤੁਹਾਡੀ ਮੁਸ਼ਕਲ ਨੂੰ ਥੋੜ੍ਹੀ ਆਸਾਨ ਕਰ ਸਕਦੇ ਹਾਂ। ਜੇਕਰ ਤੁਹਾਡੇ ਕੋਲ ਵਕਤ ਦੀ ਥੋੜ੍ਹੀ ਕਮੀ ਹੈ ਤਾਂ ਤੁਸੀਂ ਬਾਜ਼ਾਰ ਦੀ ਵੱਖ - ਵੱਖ ਤਰ੍ਹਾਂ ਦੀ ਮਹਿੰਦੀ ਟਰਾਈ ਕਰ ਸਕਦੇ ਹੋ।

ਅਸੀਂ ਇੱਥੇ ਕੁੱਝ ਲੇਟੇਸਟ ਮਹਿੰਦੀ ਡਿਜ਼ਾਈਨ ਦੀਆਂ ਤਸਵੀਰਾਂ ਦੇ ਰਹੇ ਹਾਂ ਜਿਨ੍ਹਾਂ ਨੂੰ ਵੇਖ ਕੇ ਤੁਸੀਂ ਬਾਜ਼ਾਰ ਵਿਚ ਜਾਂ ਅਪਣੇ ਘਰ ਵਿਚ ਵੀ ਇਨ੍ਹਾਂ ਨੂੰ ਅਪਣੇ ਹੱਥਾਂ ਉੱਤੇ ਲਗਾ ਸਕਦੇ ਹੋ। ਧਿਆਨ ਰਹੇ ਕਿ ਕਲਰਫੁਲ ਮਹਿੰਦੀ ਕੈਮੀਕਲ ਤੋਂ ਤਿਆਰ ਹੁੰਦੀ ਹੈ।

ਇਸ ਨੂੰ ਬਸ ਤੁਹਾਨੂੰ 10 ਮਿੰਟ ਲਗਾਉਣ ਦੀ ਜ਼ਰੂਰਤ ਹੁੰਦੀ ਹੈ ਅਤੇ ਤੁਹਾਡੇ ਹੱਥਾਂ ਉੱਤੇ ਇਸ ਦਾ ਰੰਗ ਚੜ੍ਹ ਜਾਂਦਾ ਹੈ। ਇਸ ਮਹਿੰਦੀ ਨਾਲ ਐਲਰਜੀ ਹੋਣ ਦਾ ਵੀ ਖ਼ਤਰਾ ਰਹਿੰਦਾ ਹੈ।

ਇਸ ਲਈ ਇਸ ਨੂੰ ਲਗਾਉਣ ਤੋਂ ਪਹਿਲਾਂ ਹੱਥ ਉੱਤੇ ਥੋੜ੍ਹੀ ਜਗ੍ਹਾ ਤੇ ਲਗਾ ਕੇ ਵੇਖੋ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜਲਨ ਮਹਿਸੂਸ ਹੋਵੇ ਤਾਂ ਕਲਰਫੁਲ ਮਹਿੰਦੀ ਨਾ ਲਗਾਓ। ਮਹਿੰਦੀ ਵਿਚ ਵੀ ਵੱਖ - ਵੱਖ ਡਿਜ਼ਾਈਨ ਉਪਲੱਬਧ ਹਨ, ਰਾਜਸਥਾਨੀ ਮਹਿੰਦੀ ਤੋਂ  ਲੈ ਕੇ ਅਰੇਬਿਕ ਮਹਿੰਦੀ ਕਾਫ਼ੀ ਟ੍ਰੇਂਡ ਵਿਚ ਹੈ। ਕਿਸੇ ਕਾਰਨ ਜੇਕਰ ਤੁਸੀਂ ਮਹਿੰਦੀ ਨਹੀਂ ਲਗਵਾ ਸਕਦੇ ਤਾਂ ਟੈਟੂ ਵਾਲੀ ਮਹਿੰਦੀ ਦਾ ਵੀ ਤੁਹਾਡੇ ਕੋਲ ਵਿਕਲਪ ਹੈ।