ਤੁਸੀਂ ਵੀ ਅਪਣਾ ਸਕਦੇ ਹੋ ਯਾਮੀ ਗੌਤਮ ਦਾ ਨਵਾਂ ਲੁਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਭਾਰਤੀ ਫੌਜ ਦੇ ਜਾਂਬਾਜ ਸੈਨਿਕਾਂ ਦੁਆਰਾ 2016 ਵਿਚ ਪਾਕਿਸਤਾਨ ਦੇ ਵਿਰੁੱਧ ਕੀਤੀ ਗਈ ਸਰਜੀਕਲ ਸਟਰਾਈਕ 'ਤੇ ਆਧਾਰਿਤ ਫਿਲਮ ‘‘ਉਰੀ’’ ਵਿਚ ਕਿਸ ਕਲਾਕਾਰ ਦਾ ਕੀ ਲੁਕ ...

Yami Gautam

ਭਾਰਤੀ ਫੌਜ ਦੇ ਜਾਂਬਾਜ ਸੈਨਿਕਾਂ ਦੁਆਰਾ 2016 ਵਿਚ ਪਾਕਿਸਤਾਨ ਦੇ ਵਿਰੁੱਧ ਕੀਤੀ ਗਈ ਸਰਜੀਕਲ ਸਟਰਾਈਕ 'ਤੇ ਆਧਾਰਿਤ ਫਿਲਮ ‘‘ਉਰੀ’’ ਵਿਚ ਕਿਸ ਕਲਾਕਾਰ ਦਾ ਕੀ ਲੁਕ ਹੋਵੇਗਾ, ਇਸ ਨੂੰ ਲੈ ਕੇ ਲੋਕਾਂ ਵਿਚ ਕਾਫ਼ੀ ਬੇਸਬਰੀ ਹੈ। ਖਾਸ ਕਰ ਮਹਿਲਾ ਕਲਾਕਾਰ ਯਾਮੀ ਗੌਤਮ ਦੇ ਲੁਕ ਨੂੰ ਲੈ ਕੇ ਰਹੱਸ ਬਣਿਆ ਹੋਇਆ ਸੀ ਤਾਂ ਹੁਣ ਯਾਮੀ ਗੌਤਮ ਦਾ ਲੁਕ ਸਾਹਮਣੇ ਆ ਚੁੱਕਿਆ ਹੈ।

ਉਹ ਇਸ ਫਿਲਮ ਵਿਚ ਇਕ ਦਮ ਨਵੇਂ ਅਵਤਾਰ ਵਿਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਵਿਚ ਨੀਲੇ ਰੰਗ ਦੀ ਸ਼ਰਟ ਅਤੇ ਬਲੇਜ਼ਰ ਪਹਿਨੇ ਯਾਮੀ ਗੌਤਮ ਕਾਫ਼ੀ ਗੰਭੀਰ ਕਿਰਦਾਰ ਵਿਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਵਿਚ ਪਹਿਲੀ ਵਾਰ ਯਾਮੀ ਗੌਤਮ ਆਰਮਡ ਫੋਰਸਿਜ਼ ਦੇ ਕਿਰਦਾਰ ਵਿਚ ਨਜ਼ਰ ਆਉਣ ਵਾਲੀ ਹੈ। ਇਸ ਤਰ੍ਹਾਂ ਦਾ ਕਿਰਦਾਰ ਯਾਮੀ ਗੌਤਮ ਨੇ ਪਹਿਲੀ ਵਾਰ ਨਿਭਾਇਆ ਹੈ।

ਅਪਣੇ ਕਿਰਦਾਰ ਵਿਚ ਪੂਰੀ ਤਰ੍ਹਾਂ ਢਲ ਜਾਣ ਲਈ ਉਨ੍ਹਾਂ ਨੇ ਅਪਣੇ ਵਾਲਾਂ ਨੂੰ ਛੋਟਾ ਕਰਾਇਆ ਹੈ ਤਾਂਕਿ ਉਹ ਖੁਫੀਆ ਅਧਿਕਾਰੀ ਦੀ ਤਰ੍ਹਾਂ ਦਿਸਣ। ਫਿਲਮ ‘ਉਰੀ’ ਵਿਚ ਵਿੱਕੀ ਕੌਸ਼ਲ ਦੀ ਮੁੱਖ ਭੂਮਿਕਾ ਹੈ। ਇਸ ਤੋਂ ਇਲਾਵਾ ਫਿਲਮ ਵਿਚ ਪਰੇਸ਼ ਰਾਵਲ, ਕੀਰਤੀ ਕੁਲਹਰੀ ਅਤੇ ਮੋਹਿਤ ਰੈਨਾ ਵੀ ਬੇਹੱਦ ਖਾਸ ਕਿਰਦਾਰਾਂ ਵਿਚ ਨਜ਼ਰ  ਆਉਣਗੇ। ਲੇਖਕ ਅਤੇ ਨਿਰਦੇਸ਼ਕ ਆਦਿਤਿਅ ਧਰ ਅਤੇ ਨਿਰਮਾਤਾ ਰੌਨੀ ਸਕਰੂਵਾਲਾ ਦੀ ਇਹ ਫਿਲਮ 11 ਜਨਵਰੀ 2019 ਨੂੰ ਪੂਰੇ ਸੰਸਾਰ ਵਿਚ ਇਕੱਠੀਆਂ ਦਿਖਾਇਆ ਜਾਣਗੀਆਂ।