ਸਰਦੀਆਂ 'ਚ ਵਾਰਡਰੋਬ 'ਚ ਰਖੋ ਇਹ ਟ੍ਰੈਂਡੀ ਕਪੜੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਮੌਸਮ ਅਚਾਨਕ ਬਦਲ ਗਿਆ ਹੈ ਅਤੇ ਠੰਡ ਨੇ ਦਸਤਕ ਦੇ ਦਿਤੀ ਹੈ। ਦਿਨ ਦੇ ਸਮੇਂ ਫਿਰ ਵੀ ਤਾਪਮਾਨ ਜ਼ਿਆਦਾ ਰਹਿੰਦਾ ਹੈ ਅਤੇ ਹੁਣ ਵੀ ਗਰਮੀ ਮਹਿਸੂਸ ਹੁੰਦੀ ਹੈ...

Trendy outfits in wardrobe

ਮੌਸਮ ਅਚਾਨਕ ਬਦਲ ਗਿਆ ਹੈ ਅਤੇ ਠੰਡ ਨੇ ਦਸਤਕ ਦੇ ਦਿਤੀ ਹੈ। ਦਿਨ ਦੇ ਸਮੇਂ ਫਿਰ ਵੀ ਤਾਪਮਾਨ ਜ਼ਿਆਦਾ ਰਹਿੰਦਾ ਹੈ ਅਤੇ ਹੁਣ ਵੀ ਗਰਮੀ ਮਹਿਸੂਸ ਹੁੰਦੀ ਹੈ ਪਰ ਸਵੇਰੇ ਅਤੇ ਸ਼ਾਮ ਦੇ ਸਮੇਂ ਠੰਡੀ ਹਵਾਵਾਂ ਚਲਣ ਦੀ ਵਜ੍ਹਾ ਨਾਲ ਸਰਦੀ ਦਾ ਅਹਿਸਾਸ ਹੋਣ ਲਗਿਆ ਹੈ। ਅਜਿਹੇ ਵਿਚ ਤੁਹਾਡੇ ਕੋਲ ਵੀ ਮੌਕਾ ਹੈ ਜ਼ਬਰਦਸਤ ਠੰਡ ਆਉਣ ਤੋਂ ਪਹਿਲਾਂ ਸਮਾਰਟ ਅਤੇ ਆਕਰਸ਼ਕ ਦਿਖਣ ਦਾ ਅਤੇ ਇਸ ਦੇ ਲਈ ਤੁਹਾਨੂੰ ਕੁੱਝ ਟ੍ਰੈਂਡੀ ਕਪੜਿਆਂ ਨੂੰ ਅਪਣੇ ਵਾਰਡਰੋਬ ਵਿਚ ਸ਼ਾਮਿਲ ਕਰਨਾ ਹੋਵੇਗਾ।  

ਸਵੈਟਰ ਦਾ ਨਵਾਂ ਅੰਦਾਜ਼ : ਸਰਦੀ ਦੇ ਮੌਸਮ ਵਿਚ ਤੁਸੀਂ ਸਵੈਟਰ ਵਿਚ ਵੀ ਖੁਦ ਨੂੰ ਸਮਾਰਟ ਅਤੇ ਟ੍ਰੈਂਡੀ ਦਿਖਾ ਸਕਦੇ ਹੋ। ਬੈਲਟਿਡ ਸਵੈਟਰ ਤੁਹਾਨੂੰ ਮਾਡਰਨ ਲੁੱਕ ਦੇਵੇਗਾ। ਤੁਸੀਂ ਇਸ ਨੂੰ ਜੀਨਸ, ਸਕਰਟ, ਟ੍ਰਾਉਜ਼ਰ ਦੇ ਨਾਲ ਪਾ  ਸਕਦੇ ਹੋ।  

ਪਗੋਡਾ ਸ਼ੋਲਡਰ ਦਾ ਫ਼ੈਸ਼ਨ : ਇਸ ਸਾਲ ਸ਼ੋਲਡਰ ਪੈਡਸ ਵੱਡੇ ਪੈਮਾਨੇ 'ਤੇ ਵਾਪਸੀ ਕਰ ਰਹੇ ਹਨ ਪਰ ਇਸ ਦੇ ਨਾਲ ਹੀ ਇਕ ਹੋਰ ਟ੍ਰੈਂਡ ਪਗੋਡਾ ਸ਼ੋਲਡਰ ਦਾ ਵੀ ਬੋਲਬਾਲਾ ਰਹੇਗਾ। ਇਹ ਸਟਾਈਲ ਫਿਰ ਤੋਂ ਵਾਪਸੀ ਕਰ ਰਿਹਾ ਹੈ। ਤੁਸੀਂ ਇਸ ਨੂੰ ਸਵੈਟਰ, ਡ੍ਰੈਸ, ਜੈਕੇਟਸ ਦੇ ਨਾਲ ਪਾ ਸਕਦੇ ਹੋ।  

ਹੁਣ ਲੈਦਰ ਦੇ ਨਾਲ ਲੈਦਰ ਪਾਉਣ ਦਾ ਚਲਨ ਫ਼ੈਸ਼ਨ ਵਿਚ ਹੈ। ਲੈਦਰ ਜੈਕੇਟ ਨੂੰ ਜੀਨਸ ਜਾਂ ਲੈਦਰ ਸਕਰਟ ਦੇ ਨਾਲ ਪਾਓ। ਫਾਲ - ਵਿੰਟਰ ਸੀਜ਼ਨ ਵਿਚ ਸਿਰ ਤੋਂ ਲੈ ਕੇ ਪੈਰ ਤੱਕ ਲੈਦਰ ਆਊਟਫਿਟ ਪਾਉਣ ਦਾ ਚਲਨ ਫ਼ੈਸ਼ਨ ਵਿਚ ਰਹੇਗਾ।  

ਐਨਿਮਲ ਪ੍ਰਿੰਟ : ਸਰਦੀ ਦੇ ਸੀਜ਼ਨ ਵਿਚ ਐਨਿਮਲ ਪ੍ਰਿੰਟ ਵਾਲੇ ਆਊਟਫਿਟ ਵੀ ਚਲਨ ਵਿਚ ਰਹਿਣਗੇ। ਲੈਪਰਡ ਪ੍ਰਿੰਟ ਤਾਂ ਹਮੇਸ਼ਾ ਤੋਂ ਚਲਨ ਵਿਚ ਰਿਹਾ ਹੈ। ਬ੍ਰਾਊਨ ਸਪੋਰਟੀ ਪੈਟਰਨ ਵਾਲੀਆਂ ਡ੍ਰੈਸਾਂ ਸੱਭ ਤੋਂ ਵਧੀਆ ਰਹਿਣਗੀਆਂ। ਲੈਪਰਡ ਪ੍ਰਿੰਟ ਵਾਲੇ ਮਿਡੀ ਸਕਰਟ ਪਾ ਕੇ ਵੀ ਤੁਸੀਂ ਸਮਾਰਟ ਲੁੱਕ ਪਾ ਸਕਦੇ ਹੋ। 

ਇਸ ਫਾਲ - ਵਿੰਟਰ ਸੀਜ਼ਨ ਵਿਚ ਬ੍ਰਾਊਨ ਯਾਨੀ ਭੂਰੇ ਰੰਗ ਦੇ ਕਈ ਸ਼ੇਡ ਟ੍ਰੈਂਡ ਵਿਚ ਰਹਿਣਗੇ। ਟਰੈਂਚ ਕੋਟ ਤੋਂ ਲੈ ਕੇ ਜੰਪ ਸੂਟ ਅਤੇ ਜ਼ਿਪ ਕੋਟ ਅਤੇ ਸਾਰੇ ਸਟਾਈਲ 'ਤੇ ਬਰਾਉਨ ਸ਼ੇਡ ਦੀ ਛਾਪ ਰਹੇਗੀ।  

ਲੇਅਰਿੰਗ ਤੋਂ ਮਿਲੇਗਾ ਨਵਾਂ ਲੁਕ : ਤੁਸੀਂ ਕਪੜਿਆਂ ਦੇ ਚੰਗੇ ਲੇਅਰਿੰਗ ਅਤੇ ਜੋੜ ਨਾਲ ਵੀ ਵੱਖਰਾ ਲੁੱਕ ਪਾ ਸਕਦੇ ਹੋ।  ਟ੍ਰੈਂਚ ਕੋਟ ਦੇ ਨਾਲ ਪੁਰਾਨਾ ਸਕਾਰਫ ਲੇਅਰ ਕਰ ਸਕਦੇ ਹੋ। ਡੈਨਿਮ ਜੈਕੇਟ ਦੇ ਨਾਲ ਊਨੀ ਕੋਟ ਦੀ ਲੇਅਰਿੰਗ ਕਰ ਸਕਦੇ ਹੋ।