ਬਰਬਰੀ ਨੇ ਬਰੈਂਡ ਨੂੰ ਬਚਾਉਣ ਲਈ 251 ਕਰੋਡ਼ ਦੇ ਕਪੜੇ ਅਤੇ ਮੇਕਅਪ ਸਾੜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਬ੍ਰੀਟੇਨ ਦਾ ਲਗਜ਼ਰੀ ਬਰੈਂਡ ਬਰਬਰੀ ਨੇ ਮੰਨਿਆ ਹੈ ਕਿ ਉਸ ਨੇ ਪਿਛਲੇ ਸਾਲ ਅਪਣੇ ਬਰੈਂਡ ਦੇ 2 ਕਰੋਡ਼ 80 ਲੱਖ ਪਾਉਂਡ (251 ਕਰੋਡ਼ ਰੁਪਏ) ਤੋਂ ਜ਼ਿਆਦਾ ਦੇ ਅਣਚਾਹੇ...

Burberry

ਲੰਦਨ : ਬ੍ਰੀਟੇਨ ਦਾ ਲਗਜ਼ਰੀ ਬਰੈਂਡ ਬਰਬਰੀ ਨੇ ਮੰਨਿਆ ਹੈ ਕਿ ਉਸ ਨੇ ਪਿਛਲੇ ਸਾਲ ਅਪਣੇ ਬਰੈਂਡ ਦੇ 2 ਕਰੋਡ਼ 80 ਲੱਖ ਪਾਉਂਡ (251 ਕਰੋਡ਼ ਰੁਪਏ) ਤੋਂ ਜ਼ਿਆਦਾ ਦੇ ਅਣਚਾਹੇ ਕਪੜੇ ਅਤੇ ਮੇਕਅਪ ਦਾ ਸਮਾਨ (ਕਾਸਮੈਟਿਕਸ) ਸਾੜ ਦਿਤਾ। ਕੰਪਨੀ ਨੇ ਇਹ ਵੀ ਕਿਹਾ ਕਿ ਉਸ ਨੇ ਪਿਛਲੇ ਕੁੱਝ ਸਾਲਾਂ 'ਚ 9 ਕਰੋਡ਼ ਪਾਉਂਡ (807 ਕਰੋਡ਼ ਰੁਪਏ) ਦੇ ਉਤਪਾਦ ਵੀ ਜਲਾਏ ਜੋ ਵਿਕੇ ਨਹੀਂ ਸਨ। ਬਰਬਰੀ ਨੇ ਭਾਰਤ ਵਿਚ ਅਪਣਾ ਪਹਿਲਾ ਸਟੋਰ 2008 ਵਿਚ ਖੋਲ੍ਹਿਆ ਸੀ।  

ਕਿਹਾ ਜਾ ਰਿਹਾ ਹੈ ਕਿ ਕੰਪਨੀ ਨੇ ਇਨ੍ਹੇ ਵੱਡੇ ਪੈਮਾਨੇ 'ਤੇ ਉਤਪਾਦਾਂ ਨੂੰ ਇਸ ਲਈ ਬਰਬਾਦ ਕੀਤਾ ਤਾਕਿ ਉਸ ਦੇ ਬਰੈਂਡ ਦੀ ਸ਼ਾਨ ਬਣੀ ਰਹੇ ਅਤੇ ਇਹਨਾਂ ਦੀ ਨਕਲ ਨਾ ਕੀਤੀ ਜਾ ਸਕੇ। ਬਰਬਰੀ ਅਪਣੇ ਅਨੋਖੇ ਟਰੈਂਚ ਕੋਰਟ, ਚੈਕ ਵਾਲੇ ਸਕਾਰਫ ਅਤੇ ਬੈਗਾਂ ਲਈ ਮਸ਼ਹੂਰ ਹੈ। ਦੁਨਿਆਂ ਭਰ ਵਿਚ ਫੈਲੀਆਂ ਖ਼ਰਬਾਂ ਦੇ ਜਾਅਲੀ ਕਾਰੋਬਾਰ ਵਿਚ ਕਥਿਤ ਤੌਰ 'ਤੇ ਸੱਭ ਤੋਂ ਜ਼ਿਆਦਾ ਇਸ ਕੰਪਨੀ ਦੀ ਡਿਜ਼ਾਇਨ ਕਾਪੀ ਕੀਤੀ ਜਾਂਦੀ ਹੈ।  

ਉਤਪਾਦਾਂ ਨੂੰ ਜਲਾਉਣ ਦਾ ਖੁਲਾਸਾ ਬਰਬਰੀ ਦੇ ਬੁਕਸ ਆਫ਼ ਅਕਾਉਂਟਸ ਵਿਚ ਹੋਇਆ ਹੈ। 251 ਕਰੋਡ਼ ਰੁਪਏ ਦੇ ਸਾੜੇ ਹੋਏ ਉਤਪਾਦਾਂ ਵਿਚ ਕਰੀਬ 90 ਕਰੋਡ਼ ਰੁਪਏ ਦੇ ਪਰਫਿਊਮਸ ਅਤੇ ਕਾਸਮੈਟਿਕਸ ਸਨ ਜਿਨ੍ਹਾਂ ਨੂੰ ਕੰਪਨੀ ਨੂੰ 2017 ਵਿਚ ਅਮਰੀਕੀ ਕੰਪਨੀ ਕਾਟੀ ਦੇ ਨਾਲ ਨਵੀਂ ਡੀਲ ਕਰਨ ਤੋਂ ਬਾਅਦ ਬਰਬਾਦ ਕਰਨੇ ਪਏ। ਛੋਟੇ ਕਾਰੋਬਾਰ ਨਾਲ ਜੁਡ਼ੇ ਇਕ ਵਿਅਕਤੀ ਨੇ ਕਿਹਾ ਕਿ ਸ਼ਾਨੋ - ਸ਼ੌਕਤ ਦੇ ਸਮਾਨ ਵਾਲੇ ਕਾਰੋਬਾਰ (ਲਗਜ਼ਰੀ ਗੁਡਸ ਇੰਡਸਟਰੀ) ਵਿਚ ਉਤਪਾਦਾਂ ਨੂੰ ਬਰਬਾਦ ਕਰਨਾ ਆਮ ਚਲਨ ਹੈ। ਅਜਿਹਾ ਅਪਣੀ ਇੰਟੇਲੈਕਚੁਅਲ ਪ੍ਰਾਪਰਟੀ ਤੋਂ ਇਲਾਵਾ ਬਰੈਂਡ ਵੈਲਿਊ ਨੂੰ ਰਾਖਵਾਂ ਕਰਨ ਲਈ ਕੀਤਾ ਜਾਂਦਾ ਹੈ।  

ਉਸ ਨੇ ਕਿਹਾ ਕਿ ਉਹ (ਲਗਜ਼ਰੀ ਬਰੈਂਡਸ) ਅਪਣੇ ਉਤਪਾਦ ਸਸਤੇ ਵਿਚ ਵੇਚਣਾ ਨਹੀਂ ਚਾਹੁੰਦੇ ਕਿਉਂਕਿ ਇਸ ਤੋਂ ਬਰੈਂਡ ਵੈਲਿਊ ਘਟਦੀ ਹੈ। ਸਮੱਸਿਆ ਇਹ ਹੈ ਕਿ ਕਿੰਨੀ ਵਿਕਰੀ ਹੋਵੇਗੀ, ਇਹ ਜਾਣੇ ਬਿਨਾਂ ਅੰਦਾਜ਼ਾ ਲਗਾਉਣਾ ਹੁੰਦਾ ਹੈ ਕਿ ਅਡਵਾਂਸ ਵਿਚ ਕਿੰਨਾ ਸਟਾਕ ਤਿਆਰ ਕੀਤਾ ਜਾਵੇ। ਇਸ ਲਈ, ਗਲਤ ਆਕਲਨ ਨਾਲ ਕਈ ਵਾਰ ਸਮਾਨ ਬੱਚ ਜਾਂਦੇ ਹਨ ਅਤੇ ਕਾਸਮੈਟਿਕਸ ਇਕ ਸਮੇਂ ਤੋਂ ਬਾਅਦ ਖ਼ਰਾਬ ਹੋ ਜਾਂਦੇ ਹਨ।