ਲੰਬੇ ਅਤੇ ਮਜ਼ਬੂਤ ਨਹੁੰਆਂ ਦੇ ਲਈ ਵਰਤੋ ਇਹ ਨੁਸਖੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਔਰਤਾਂ ਨੂੰ ਲੰਬੇ ਅਤੇ ਮਜ਼ਬੂਤ ਨਹੁੰ ਪਸੰਦ ਹੁੰਦੇ ਹਨ। ਉਂਝ ਵੀ ਅੱਜ-ਕਲ ਨੇਲ ਆਰਟ ਬਹੁਤ ਚਲਨ 'ਚ ਹੈ ਅਤੇ ਇਸ ਦੇ ਲਈ ਨਹੁੰਆਂ ਦਾ ਲੰਬਾ ਹੋਣਾ ਜ਼ਰੂਰੀ ਹੁੰਦਾ ਹੈ ਪਰ ...

Nails

ਔਰਤਾਂ ਨੂੰ ਲੰਬੇ ਅਤੇ ਮਜ਼ਬੂਤ ਨਹੁੰ ਪਸੰਦ ਹੁੰਦੇ ਹਨ। ਉਂਝ ਵੀ ਅੱਜ-ਕਲ ਨੇਲ ਆਰਟ ਬਹੁਤ ਚਲਨ 'ਚ ਹੈ ਅਤੇ ਇਸ ਦੇ ਲਈ ਨਹੁੰਆਂ ਦਾ ਲੰਬਾ ਹੋਣਾ ਜ਼ਰੂਰੀ ਹੁੰਦਾ ਹੈ ਪਰ ਘਰ ਦੇ ਕੰਮ ਕਰਦੇ ਸਮੇਂ ਅਕਸਰ ਨਹੁੰ ਟੁੱਟ ਜਾਂਦੇ ਹਨ ਅਤੇ ਉਨ੍ਹਾਂ ਦੀ ਚਮਕ ਵੀ ਖਰਾਬ ਹੋ ਜਾਂਦੀ ਹੈ। ਅਜਿਹੇ 'ਚ ਨਹੁੰਆਂ ਨੂੰ ਮਜ਼ਬੂਤ ਬਣਾਉਣ ਦੇ ਲਈ ਕੁਝ ਘਰੇਲੂ ਨੁਸਖੇ ਅਪਣਾ ਸਕਦੇ ਹੋ। ਆਓ ਜਾਣਦੇ ਹਾਂ ਅਜਿਹੇ ਕੁਝ ਘਰੇਲੂ ਨੁਸਖਿਆਂ ਬਾਰੇ

ਜੈਤੂਨ ਦਾ ਤੇਲ - ਨਹੁੰਆਂ ਨੂੰ ਮਜ਼ਬੂਤ ਬਣਾਈ ਰੱਖਣ ਦੇ ਲਈ ਉਨ੍ਹਾਂ ਦੀ ਮਸਾਜ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ 1 ਚਮਚ ਜੈਤੂਨ ਦੇ ਤੇਲ ‘ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਰੋਜ਼ਾਨਾ ਰਾਤ ਨੂੰ ਸੋਣ ਤੋਂ ਪਹਿਲਾਂ ਇਸ ਮਿਸ਼ਰਣ ਨਾਲ ਨਹੁੰਆ ਦੀ ਮਸਾਜ ਕਰੋ।

ਸੇਬ ਦਾ ਸਿਰਕਾ - ਇਸ ਲਈ 1 ਚੋਥਾਈ ਕੱਪ ਸੇਬ ਦੇ ਸਿਰਕੇ ‘ਚ ਬਰਾਬਰ ਮਾਤਰਾ ‘ਚ ਜੈਤੂਨ ਦਾ ਤੇਲ ਅਤੇ ਅੱਧਾ ਕੱਪ ਬੀਅਰ ਮਿਕਸ ਕਰੋ। ਇਸ ਮਿਸ਼ਰਣ ‘ਚ 10 ਮਿੰਟ ਲਈ ਹੱਥਾਂ ਨੂੰ ਡੁੱਬੋ ਕੇ ਰੱਖੋ ਅਤੇ ਫਿਰ 5 ਮਿੰਟ ਤੱਕ ਨਹੁੰਆਂ ਦੀ ਮਾਲਿਸ਼ ਕਰੋ। ਹਫਤੇ ‘ਚ 2 ਵਾਰ ਅਜਿਹਾ ਕਰੋ। ਹਫਤੇ ‘ਚ 2 ਵਾਰ ਅਜਿਹਾ ਕਰਨ ਨਾਲ ਫਾਇਦਾ ਹੋਵੇਗਾ।

ਅੰਡਾ ਅਤੇ ਦੁੱਧ - ਅੰਡੇ ਦੇ ਪੀਲੇ ਹਿੱਸੇ ‘ਚ ਥੋੜ੍ਹਾ ਜਿਹਾ ਦੁੱਧ ਮਿਲਾਕੇ ਮਸਾਜ ਕਰਨ ਨਾਲ ਵੀ ਫਾਇਦਾ ਵੀ ਹੋਵੇਗਾ।

ਵੈਸਲੀਨ - ਨਹੁੰਆਂ ਨੂੰ ਮਜ਼ਬੂਤ ਅਤੇ ਚਮਕਦਾਰ ਬਣਾਉਣ ਦੇ ਲਈ ਦਿਨ ‘ਚ 2 ਵਾਰ ਵੈਸਲੀਨ ਨਾਲ ਮਾਲਿਸ਼ ਕਰੋ।

ਨਾਰੀਅਲ ਤੇਲ - ਲੰਬੇ ਅਤੇ ਮਜ਼ਬੂਤ ਨਹੁੰ ਪਾਉਣ ਦੇ ਲਈ ਨਾਰੀਅਲ ਦਾ ਤੇਲ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਰਾਤ ਨੂੰ ਸੋਣ ਤੋਂ ਪਹਿਲਾਂ ਨਹੁੰਆਂ ‘ਤੇ ਮਸਾਜ਼ ਕਰੋ।