ਤੁਹਾਡੀ ਸਕਿੱਨ ਲਈ ਕੇਲਾ ਬੜੇ ਕੰਮ ਦੀ ਚੀਜ਼, ਕੁਝ ਇਸ ਤਰ੍ਹਾਂ ਕਰੋ ਵਰਤੋਂ

ਏਜੰਸੀ

ਜੀਵਨ ਜਾਚ, ਫ਼ੈਸ਼ਨ

ਗਰਮੀਆਂ ਵਿਚ ਅਕਸਰ ਲੋਕਾਂ ਨੂੰ ਚਮੜੀ ਨਾਲ ਸਬੰਧਤ ਸ਼ਿਕਾਇਤਾਂ ਹੁੰਦੀਆਂ ਹਨ

Banana

ਗਰਮੀਆਂ ਵਿਚ ਅਕਸਰ ਲੋਕਾਂ ਨੂੰ ਚਮੜੀ ਨਾਲ ਸਬੰਧਤ ਸ਼ਿਕਾਇਤਾਂ ਹੁੰਦੀਆਂ ਹਨ। ਖ਼ਾਸਕਰ ਉਹ ਜਿਨ੍ਹਾਂ ਦੀ ਚਮੜੀ ਖੁਸ਼ਕ ਹੈ। ਇਸ ਦੇ ਨਾਲ ਹੀ, ਕੁਝ ਲੋਕਾਂ ਨੂੰ ਮੁਹਾਸੇ ਹੋਣ ਬਾਰੇ ਸ਼ਿਕਾਇਤਾਂ ਹਨ। ਇੱਥੇ ਅਸੀਂ ਤੁਹਾਨੂੰ ਕੇਲੇ ਬਾਰੇ ਦੱਸਣ ਜਾ ਰਹੇ ਹਾਂ ਕਿ ਕਿਵੇਂ ਕੇਲੇ ਦੀ ਵਰਤੋਂ ਕਰਕੇ ਤੁਸੀਂ ਆਪਣੀ ਚਮੜੀ ਨੂੰ ਤੰਦਰੁਸਤ ਰੱਖ ਸਕਦੇ ਹੋ।

ਕੇਲੇ ਦੀ ਵਰਤੋਂ ਕਿਵੇਂ ਕੀਤੀ ਜਾਵੇ- ਇੱਕ ਪੱਕੇ ਹੋਏ ਕੇਲੇ ਨੂੰ ਸਮਲ ਲਿਓ ਅਤੇ ਇਸ ਦੇ ਨਾਲ ਚਮੜੀ 'ਤੇ ਮਾਲਸ਼ ਕਰੋ। ਕੇਲੇ ਵਿਚ ਨਮੀ, ਪੋਟਾਸ਼ੀਅਮ ਅਤੇ ਵਿਟਾਮਿਨ ਈ ਅਤੇ ਸੀ ਹੁੰਦੇ ਹਨ। ਜੋ ਤੁਹਾਡੀ ਚਮੜੀ ਨੂੰ ਸਾਫ ਰੱਖਣ ‘ਚ ਮਦਦ ਕਰਦੇ ਹਨ। ਧਿਆਨ ਰਹੇ ਕਿ ਸਿਰਫ ਪੱਕੇ ਹੋਏ ਕੇਲੇ ਦੀ ਵਰਤੋਂ ਕਰੋ ਕਿਉਂਕਿ ਇਹ ਵਧੇਰੇ ਫਾਇਦੇਮੰਦ ਹੁੰਦਾ ਹੈ।

ਕੇਲਾ ਫੇਸ ਪੈਕ- ਪੋਟਾਸ਼ੀਅਮ ਨਾਲ ਭਰਪੂਰ ਕੇਲਾ ਚਮੜੀ ਨੂੰ ਹਾਈਡਰੇਟ ਕਰਨ ਲਈ ਇਕ ਉੱਤਮ ਖਣਿਜ ਹੈ। ਕੇਲਾ ਖੁਸ਼ਕ ਚਮੜੀ ਨੂੰ ਦੂਰ ਕਰਨ ਦਾ ਇੱਕ ਵਧੀਆ ਢੰਗ ਹੈ। ਇਸ ਤੋਂ ਇਲਾਵਾ ਇਸ ਵਿਚ ਵਿਟਾਮਿਨ ਈ ਵੀ ਹੁੰਦਾ ਹੈ। ਜੋ ਨਾ ਸਿਰਫ ਸੁੱਕੀ ਚਮੜੀ ਨੂੰ ਹਾਈਡਰੇਟ ਕਰਦਾ ਹੈ, ਬਲਕਿ ਤੁਹਾਡੀ ਚਮੜੀ ਨੂੰ ਸੂਰਜ ਦੇ ਨੁਕਸਾਨ ਤੋਂ ਵੀ ਬਚਾਉਂਦਾ ਹੈ।

ਕੇਲੇ ਵਿਚ ਨਾਰੀਅਲ ਮਿਲਾ ਕੇ ਪੈਕ ਬਣਾਉਣ ਨਾਲ ਨਮੀ ‘ਚ ਵਾਧਾ ਹੋ ਸਕਦਾ ਹੈ। ਇਸ ਦੇ ਲਈ ਇੱਕ ਪੱਕਿਆ ਕੇਲਾ, ਇੱਕ ਚਮਚਾ ਨਾਰੀਅਲ ਦਾ ਤੇਲ ਲਓ। ਕੇਲੇ ਨੂੰ ਇੱਕ ਕਟੋਰੇ ਵਿਚ ਪਾਓ। ਇਸ ਵਿਚ ਨਾਰੀਅਲ ਦਾ ਤੇਲ ਮਿਲਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ।

ਮਿਸ਼ਰਣ ਨੂੰ ਆਪਣੇ ਚਿਹਰੇ 'ਤੇ ਲਾਓ। ਇਸ ਨੂੰ 5-10 ਮਿੰਟ ਲਈ ਸੁੱਕਣ ਦਿਓ। ਬਾਅਦ ਵਿਚ ਇਸ ਨੂੰ ਕੋਸੇ ਪਾਣੀ ਦੀ ਵਰਤੋਂ ਨਾਲ ਧੋ ਲਓ ਅਤੇ ਆਪਣੇ ਚਿਹਰੇ ਨੂੰ ਸੁੱਕਾਓ। ਚਿਹਰੇ 'ਤੇ ਕੁਝ ਮਾਇਸਚਰਾਈਜ਼ਰ ਲਾਓ। ਇਸ ਉਪਾਅ ਨੂੰ ਹਫ਼ਤੇ ਵਿਚ ਦੋ ਵਾਰ ਦੁਹਰਾਓ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।