ਪਾਪਾ ਦੇ ਕੱਪੜਿਆਂ ਤੋ ਬਣਾਓ ਅਪਣੇ ਲਈ ਕੁਝ ਸਟਾਈਲਿਸ਼ ਕੱਪੜੇ
ਅਕਸਰ ਅਜਿਹਾ ਹੁੰਦਾ ਹੈ ਕਿ ਅਸੀਂ ਆਪਣੀ ਮੰਮੀ ਦੀ ਸਾੜ੍ਹੀ, ਸੂਟ ਜਾਂ ਫਿਰ ਭੈਣ ਦੇ ਕੱਪੜੇ ਹਥਿਆ ਲੈਂਦੇ ਹਾਂ, ਖਾਸ ਕਰ ਉਹ ਜੋ ਸਾਨੂੰ ਬਹੁਤ ਪਸੰਦ ਆਉਂਦੇ ਹਨ...
ਅਕਸਰ ਅਜਿਹਾ ਹੁੰਦਾ ਹੈ ਕਿ ਅਸੀਂ ਆਪਣੀ ਮੰਮੀ ਦੀ ਸਾੜ੍ਹੀ, ਸੂਟ ਜਾਂ ਫਿਰ ਭੈਣ ਦੇ ਕੱਪੜੇ ਹਥਿਆ ਲੈਂਦੇ ਹਾਂ, ਖਾਸ ਕਰ ਉਹ ਜੋ ਸਾਨੂੰ ਬਹੁਤ ਪਸੰਦ ਆਉਂਦੇ ਹਨ ਪਰ ਕਦੇ ਪਾਪਾ ਦੇ ਕੱਪੜਿਆਂ ਦੇ ਨਾਲ ਅਜਿਹਾ ਨਹੀਂ ਕੀਤਾ। ਕਦੇ ਉਨ੍ਹਾਂ ਦੇ ਕੱਪੜੇ ਕੱਢ ਕੇ ਟ੍ਰਾਈ ਕੀਤੀ ਹੈ? ਤੁਸੀਂ ਚਾਹੋ ਤਾਂ ਅਪਣੇ ਪਾਪਾ ਦੇ ਕੱਪੜਿਆਂ ਨੂੰ ਇਕ ਵੱਖਰੀ ਲੁਕ ਅਤੇ ਸਟਾਈਲ ਦੇ ਨਾਲ ਕੈਰੀ ਕਰ ਸਕਦੇ ਹੋ। ਇਹ ਯਕੀਨਨ ਤੁਹਾਨੂੰ ਘੈਂਟ ਅਤੇ ਹੌਟ ਲੁਕ ਦੇਵੇਗਾ। ਆਓ ਜੀ ਜਾਣਦੇ ਹਾਂ ਕਿਵੇਂ :
ਟੀ – ਸ਼ਰਟ :- ਪਾਪਾ ਦੀ ਟੀ - ਸ਼ਰਟ ਨੂੰ ਤੁਸੀਂ ਕੈਜੁਅਲ ਲੁਕ ਲਈ ਪਹਿਨ ਸਕਦੇ ਹੋ। ਟੀ - ਸ਼ਰਟ ਦੇ ਨਾਲ ਸ਼ੌਰਟ ਪੈਂਟ ਅਤੇ ਸਪੌਰਟ ਸ਼ੂਜ ਦਾ ਮੇਲ ਤੁਹਾਨੂੰ ਗਜਬ ਦਾ ਹੌਟ ਲੁਕ ਦੇਵੇਗਾ। ਫਾਰਮਲ ਟਰਾਉਜਰ :- ਪਾਪਾ ਦੇ ਫਾਰਮਲ ਟਰਾਉਜਰ ਉਤੇ ਦਿਲ ਆ ਗਿਆ ਹੈ ਤਾਂ ਟਰਾਉਜਰ ਨੂੰ ਅਪਣੇ ਹਿਸਾਬ ਨਾਲ ਕੈਰੀ ਕਰ ਲਓ ਅਤੇ ਫਿਰ ਵੇਖੋ ਕਮਾਲ।
ਸ਼ਰਟ ਤੋਂ ਡਰੈਸ ਸਕਰਟ :- ਇਕ ਫਾਰਮਲ ਸ਼ਰਟ ਕਦੇ ਵੀ ਆਉਟ-ਆਫ ਫ਼ੈਸ਼ਨ ਨਹੀਂ ਹੁੰਦੀ। ਇਸ ਲਈ ਅਪਣੇ ਪਾਪੇ ਦੇ ਕੱਪੜਿਆਂ ਵਾਲੀ ਅਲਮਾਰੀ ਵਿਚੋਂ ਅਪਣੀ ਪਸੰਦ ਦੀ ਫਾਰਮਲ ਸ਼ਰਟ ਲਉ ਅਤੇ ਉਸ ਨੂੰ ਆਫ - ਸ਼ੋਲਡਰ ਸਟਾਈਲ ਵਿਚ ਟਰਾਉਜਰ ਜਾਂ ਫਿਰ ਸਕਰਟ ਦੇ ਨਾਲ ਪਹਿਨੋ। ਇਸ ਸ਼ਰਟ ਨੂੰ ਤੁਸੀਂ ਬਟਨ ਲਗਾ ਕੇ ਵੇਸਟਲਾਈਨ ਉਤੇ ਬੰਨ੍ਹ ਲਓ। ਯਕੀਨਨ ਤੁਸੀਂ ਬਹੁਤ ਖੂਬਸੂਰਤ ਦਿਸੋਗੇ।
ਕੁੜਤਾ :- ਤੁਹਾਡੇ ਪਾਪਾ ਕੁੜਤੇ ਦੇ ਸ਼ੌਕੀਨ ਤਾਂ ਹੋਣਗੇ ਹੀ। ਜੇਕਰ ਨਹੀਂ ਹਨ ਤਾਂ ਉਨ੍ਹਾਂ ਦੇ ਕੋਲ ਘੱਟ ਤੋਂ ਘੱਟ ਇਕ-ਦੋ ਕੁੜਤੇ ਤਾਂ ਹੋਣਗੇ ਹੀ। ਕੁੜਤਾ ਨੂੰ ਤੁਸੀਂ ਇਕ ਡਰੈਸ ਦੇ ਤੌਰ ਉਤੇ ਪਹਿਨ ਲਓ, ਨਾਲ ਹੀ ਉਸ ਡਰੈਸ ਦੇ ਨਾਲ ਇਕ ਫੈਸ਼ਨੇਬਲ ਬੇਲਟ ਲਗਾ ਲਓ। ਹਾਈ ਹੀਲ ਜਾਂ ਫਿਰ ਫਲੈਟਸ ਦੇ ਨਾਲ ਤੁਸੀਂ ਬੇਹੱਦ ਕਮਾਲ ਦੇ ਲੱਗੋਗੇ। ਜੇਕਰ ਕੁੜਤਾ ਹਲਕੇ ਰੰਗ ਦਾ ਹੈ ਅਤੇ ਤੁਹਾਨੂੰ ਪਸੰਦ ਨਹੀਂ ਹੈ ਤਾਂ ਤੁਸੀਂ ਉਸ ਨੂੰ ਡਾਈ ਕਰਾ ਕੇ ਵੀ ਇਸਤੇਮਾਲ ਕਰ ਸਕਦੇ ਹੋ।
ਚੇਕ ਸ਼ਰਟ :- ਚੇਕ ਕਦੇ ਆਉਟ-ਆਫ-ਫ਼ੈਸ਼ਨ ਨਹੀਂ ਹੁੰਦੇ। ਮੁੰਡੇ ਹੋਣ ਜਾਂ ਕੁੜੀਆਂ ਸਾਰਿਆਂ ਨੂੰ ਇਹ ਪਸੰਦ ਹੁੰਦੇ ਹਨ। ਜੇਕਰ ਤੁਹਾਡੇ ਪਾਪੇ ਦੇ ਕੋਲ ਚੇਕ ਸ਼ਰਟ ਹੈ ਤਾਂ ਉਸ ਨੂੰ ਵੀ ਤੁਸੀਂ ਆਪਣੀ ਅਲਮਾਰੀ ਵਿਚ ਸ਼ਾਮਲ ਕਰ ਸਕਦੇ ਹੋ।