ਸਾਲ 2018 'ਚ ਹਿਟ ਰਹੇ ਐਥਨੀਕ ਵੇਅਰਸ ਦੇ ਇਹ ਟ੍ਰੈਂਡਸ
ਬਦਲਦੇ ਸਮੇਂ ਦੇ ਨਾਲ ਫ਼ੈਸ਼ਨ ਵਿਚ ਤਰ੍ਹਾਂ - ਤਰ੍ਹਾਂ ਦੇ ਬਦਲਾਅ ਆਉਂਦੇ ਰਹਿੰਦੇ ਹਨ। ਲੇਟੈਸਟ ਟ੍ਰੈਂਡ ਅਤੇ ਸਟਾਈਲ ਦਾ ਜਲਵਾ ਇੰਡੀਅਨ ਵੈਡਿੰਗ ਵਿਚ ਅਸਾਨੀ ਨਾਲ ਦੇਖਿਆ...
ਬਦਲਦੇ ਸਮੇਂ ਦੇ ਨਾਲ ਫ਼ੈਸ਼ਨ ਵਿਚ ਤਰ੍ਹਾਂ - ਤਰ੍ਹਾਂ ਦੇ ਬਦਲਾਅ ਆਉਂਦੇ ਰਹਿੰਦੇ ਹਨ। ਲੇਟੈਸਟ ਟ੍ਰੈਂਡ ਅਤੇ ਸਟਾਈਲ ਦਾ ਜਲਵਾ ਇੰਡੀਅਨ ਵੈਡਿੰਗ ਵਿਚ ਅਸਾਨੀ ਨਾਲ ਦੇਖਿਆ ਜਾ ਸਕਦਾ ਹੈ। ਪਹਿਲਾਂ ਜਿੱਥੇ ਸਿਰਫ਼ ਲਾੜੀ ਐਕਸਪੈਰੀਮੈਂਟਸ ਕਰਦੀ ਸਨ ਉਥੇ ਹੀ ਹੁਣ ਲਾੜਾ ਵੀ ਇਸ ਵਿਚ ਪਿੱਛੇ ਨਹੀਂ। ਆਓ ਤੁਹਾਨੂੰ ਦੱਸਦੇ ਹਾਂ ਲਾੜੇ ਲਾਈ ਕੁਝ ਫ਼ੈਸ਼ਨ ਸਟੇਟਮੈਂਟ।
ਸਟਾਈਲਿਸ਼ ਵੇਸਟਕੋਟ : ਵੇਸਟਕੋਟ ਕੈਜ਼ੁਅਲ ਅਤੇ ਹੈਵੀ ਐਥਨਿਕ ਵੇਅਰਸ ਨੂੰ ਬੈਲਸ ਕਰਨ ਲਈ ਬੈਸਟ ਹੁੰਦੇ ਹਨ। ਤਾਂ ਜੇਕਰ ਤੁਸੀਂ ਕਿਸੇ ਵਿਆਹ ਸਮਾਰੋਹ ਲਈ ਤਿਆਰ ਹੋ ਰਹੇ ਹੋ ਜਾਂ ਰਿਸ਼ਤੇਦਾਰਾਂ ਦੇ ਇੱਥੇ ਕੋਈ ਪਾਰਟੀ ਹੈ ਤਾਂ ਅਰਾਮ ਨਾਲ ਇਸ ਨੂੰ ਸ਼ਰਟ ਜਾਂ ਕੁਰਤੇ ਨਾਲ ਟੀਮਅਪ ਕਰ ਸਕਦੇ ਹੋ। ਜੋ ਐਲੀਗੈਂਟ ਦੇ ਨਾਲ ਸਟਾਈਲਿਸ਼ ਵੀ ਲਗਦਾ ਹੈ। ਥੋੜ੍ਹੇ ਹੋਰ ਐਕਸਪੈਰਿਮੈਂਟ ਲਈ ਤੁਸੀਂ ਕੁਰਤੇ ਨੂੰ ਧੋਤੀ ਜਾਂ ਚੂੜੀਦਾਰ ਨਾਲ ਪਾ ਸਕਦੇ ਹੋ।
ਪੇਸਟਲ ਕਲਰ ਵਾਲੇ ਟ੍ਰੈਡਿਸ਼ਨਲ ਵੇਅਰਸ : ਇਸ ਸਾਲ ਸਿਰਫ਼ ਲਾੜੀਆਂ ਨੇ ਹੀ ਨਹੀਂ ਲਾੜਿਆਂ ਨੇ ਵੀ ਪੇਸਟਲ ਸ਼ੇਡਸ ਦੇ ਨਾਲ ਬਹੁਤ ਐਕਸਪੈਰਿਮੈਂਟਸ ਕੀਤੇ ਅਤੇ ਉਸ ਵਿਚ ਚੰਗੇ ਵੀ ਲੱਗੇ। ਪੇਸਟਲ ਸ਼ੇਡਸ ਹਰ ਇਕ ਸੀਜ਼ਨ ਦੇ ਹਿਸਾਬ ਨਾਲ ਬੈਸਟ ਹੁੰਦੇ ਹਨ ਅਤੇ ਨਾਲ ਹੀ ਹਰ ਇਕ ਸਕਿਨ ਟਾਈਪ ਨੂੰ ਵੀ ਸੂਟ ਕਰਦੇ ਹਨ। ਡੈਸਟਿਨੇਸ਼ਨ ਵੈਡਿੰਗ ਹੋਵੇ ਜਾਂ ਫਾਈਵ ਸਟਾਰ ਹੋਟਲ ਵਿਚ ਵਿਆਹ, ਰੌਇਲ ਲੁੱਕ ਲਈ ਇਹ ਕਲਰ ਹੈ ਪਰਫ਼ੈਕਟ।
ਇੰਡੋ - ਵੈਸਟਰਨ ਦਾ ਟ੍ਰੈਂਡ : ਵਿਆਹ ਤੋਂ ਲੈ ਕੇ ਕੌਕਟੇਲ ਪਾਰਟੀਜ਼, ਡਿਨਰ ਡੇਟ ਅਤੇ ਆਫਿਸ ਤੱਕ ਵਿਚ ਇੰਡੋ - ਵੈਸਟਰਨ ਦਾ ਲੁੱਕ ਹਿਟ ਐਂਡ ਫਿਟ ਰਿਹਾ। ਇਸ ਦੀ ਸੱਭ ਤੋਂ ਚੰਗੀ ਗੱਲ ਹੁੰਦੀ ਹੈ ਕਿ ਇਹ ਕਦੇ ਆਉਟ ਔਫ਼ ਟ੍ਰੈਂਡ ਨਹੀਂ ਹੁੰਦੇ ਅਤੇ ਜੇਕਰ ਤੁਸੀਂ ਲੇਟੈਸਟ ਟ੍ਰੈਂਡ ਅਤੇ ਸਟਾਈਲ ਬਾਰੇ ਅਪਡੇਟ ਰੱਖਦੇ ਹੋ ਤਾਂ ਯਕੀਨ ਮੰਨੋ ਸਿਰਫ਼ ਕੁਰਤੇ ਦੇ ਨਾਲ ਧੋਤੀ ਜਾਂ ਚੂੜੀਦਾਰ ਵਿਚ ਵੀ ਹਰ ਕਿਸੇ ਦਾ ਧਿਆਨ ਪਾ ਸਕਦੇ ਹੋ।