ਮੌਨਸੂਨ ਵਿਚ ਇਸ ਤਰ੍ਹਾਂ ਬਰਕਰਾਰ ਰੱਖੋ ਫੈਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਮੌਨਸੂਨ ਦੀਆਂ ਠੰਢੀਆਂ ਹਵਾਵਾਂ ਨੇ ਲੋਕਾਂ ਦਾ ਧਿਆਨ ਅਪਣੇ ਵੱਲ ਖਿੱਚ ਲਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵੀ ਮੌਨਸੂਨ ਵਿਚ ਭਿੱਜ ਚੁੱਕੀ ਹੈ।

Monsoon Fashion

ਮੌਨਸੂਨ ਦੀਆਂ ਠੰਢੀਆਂ ਹਵਾਵਾਂ ਨੇ ਲੋਕਾਂ ਦਾ ਧਿਆਨ ਅਪਣੇ ਵੱਲ ਖਿੱਚ ਲਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵੀ ਮੌਨਸੂਨ ਵਿਚ ਭਿੱਜ ਚੁੱਕੀ ਹੈ। ਇਸ ਮੌਸਮ ਵਿਚ ਹਰ ਕਿਸੇ ਨੂੰ ਇਸੇ ਗੱਲ ਦੀ ਚਿੰਤਾ ਰਹਿੰਦੀ ਹੈ ਕਿ ਬਾਰਿਸ਼ ਦੌਰਾਨ ਕੀ ਪਹਿਨਿਆ ਜਾਵੇ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਮੌਨਸੂਨ ਵਿਚ ਫੈਸ਼ਨੇਬਲ ਕੱਪੜਿਆਂ ਦੀ ਚੋਣ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ।

ਰੰਗਾਂ ਦੀ ਚੋਣ: ਮੌਨਸੂਨ ਵਿਚ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਹਲਕੇ ਰੰਗ ਦੇ ਕੱਪੜੇ ਪਹਿਨੇ ਜਾਣ। ਹਲਕੇ ਰੰਗ ਦੇ ਕੱਪੜੇ ਹਮੇਸ਼ਾਂ ਵਧੀਆ ਦਿਸਦੇ ਹਨ ਅਤੇ ਗਰਮੀ ਲਈ ਫਾਇਦੇਮੰਦ ਵੀ ਹੁੰਦੇ ਹਨ।

ਕ੍ਰਾਪ ਟਾਪ: ਮੌਨਸੂਨ ਵਿਚ ਠੰਢੀਆਂ ਹਵਾਵਾਂ ਅਤੇ ਖੁੱਲੇ ਅਸਮਾਨ ਦਾ ਮਜ਼ਾ ਲੈਣ ਲਈ ਸਿੰਪਲ ਸ਼ਰਟ ਅਤੇ ਕ੍ਰਾਪ ਟਾਪ ਪਾਇਆ ਜਾ ਸਕਦਾ ਹੈ।

ਅਸੈਸਰੀਜ਼: ਲੜਕੀਆਂ ਦੀ ਸਮੱਸਿਆਂ ਹੁੰਦੀ ਹੈ ਕਿ ਜੇਕਰ ਬਾਰਿਸ਼ ਹੁੰਦੀ ਹੈ ਤਾਂ ਉਸ ਦਾ ਅਸਰ ਬੈਗ ਵਿਚ ਪਏ ਮੇਕਅੱਪ ਦੇ ਸਮਾਨ ‘ਤੇ ਹੋਵੇਗਾ। ਜੇਕਰ ਮੇਕਅੱਪ ਵਾਟਰ ਪਰੂਫ ਵੀ ਹੋਵੇ ਤਾਂ ਵੀ ਉਸ ‘ਤੇ ਬਾਰਿਸ਼ ਦਾ ਅਸਰ ਹੁੰਦਾ ਹੈ। ਇਸ ਤੋਂ ਬਚਣ ਲਈ ਅਪਣੇ ਨਾਲ ਵਾਟਰ ਪਰੂਫ ਬੈਗ ਰੱਖ ਤਾਕਿ ਤੁਸੀਂ ਅਪਣਾ ਫੋਨ ਅਤੇ ਹੋਰ ਕੀਮਤੀ ਸਮਾਨ ਬਾਰਿਸ਼ ਤੋਂ ਬਚਾ ਸਕੋ।

ਫੇਬ੍ਰਿਕ: ਇਹਨੀਂ ਦਿਨੀਂ ਪੋਲੀ ਨਾਇਲਾਨਜ਼, ਰੇਆਨ, ਨਾਇਲਾਨ ਅਤੇ ਕੋਟਨ ਮਿਕਸ ਕੱਪਣੇ ਪਾਉਣੇ ਚਾਹੀਦੇ ਹਨ। ਜ਼ਿਆਦਾਤਰ ਲੋਕਾਂ ਨੂੰ ਡੇਨਿਮ ਕੱਪੜੇ ਪਸੰਦ ਹੁੰਦੇ ਹਨ ਪਰ ਇਸ ਮੌਸਮ ਵਿਚ ਅਜਿਹੇ ਕੱਪੜਿਆਂ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ।। ਧਿਆਨ ਰੱਖੋ ਕਿ ਮੌਨਸੂਨ ਦੇ ਸਮੇਂ ਅਜਿਹੇ ਕੱਪੜੇ  ਨਾ ਪਹਿਨੋ, ਜਿਨ੍ਹਾਂ ਵਿਚੋਂ ਰੰਗ ਨਿਕਲਦਾ ਹੋਵੇ।

ਵਾਲ ਅਤੇ ਮੇਕਅੱਪ: ਬਾਰਿਸ਼ ਵਿਚ ਵਾਲਾਂ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਹੈ। ਮੌਨਸੂਨ ਵਿਚ ਵੀ ਵਾਲਾਂ ਨੂੰ ਸਹੀ ਰੱਖਣ ਲਈ ਜੂੜਾ ਜਾਂ ਗੁੱਤ ਕੀਤੀ ਜਾ ਸਕਦੀ ਹੈ।

ਜੀਵਨਸ਼ੈਲੀ ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ