ਕਪੜਿਆਂ ਦਾ ਢੰਗ ਬਦਲ ਕੇ ਵੀ ਦਿਖ ਸਕਦੇ ਹੋ ਪਤਲੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਕਾਲਾ ਰੰਗ ਹਰ ਖ਼ਾਸ ਮੌਕੇ ਉਤੇ ਅੱਛਾ ਲਗਦਾ ਹੈ। ਇਕ ਤੰਗ ਕਮੀਜ਼ ਨਾਲ ਉਤੋਂ ਕਾਲੀ ਜੈਕੇਟ ਜਾਂ ਕੋਟ ਪਹਿਨੋ ਅਤੇ ਤੁਹਾਡੀ ਮੁਸ਼ਕਲ ਹੱਲ ਹੋ ਜਾਵੇਗੀ

ਕਪੜਿਆਂ ਦਾ ਢੰਗ ਬਦਲ ਕੇ ਵੀ ਦਿਖ ਸਕਦੇ ਹੋ ਪਤਲੇ

ਕੀ  ਤੁਹਾਨੂੰ ਪਤਾ ਹੈ ਕਿ ਜੇਕਰ ਤੁਸੀਂ ਸਹੀ ਪੋਸ਼ਾਕ ਦਾ ਇਸਤੇਮਾਲ ਕਰੋ ਤਾਂ ਮੋਟਾਪੇ ਨੂੰ ਕਾਫ਼ੀ ਹੱਦ ਤਕ ਛੁਪਾ ਸਕਦੇ ਹੋ। ਕਈ ਵਾਰ ਕਿਤੇ ਜਾਣ ਤੋਂ ਪਹਿਲਾਂ ਜਾਂ ਕਿਸੇ ਖ਼ਾਸ ਪਾਰਟੀ ਵਿਚ ਜਾਣ ਤੋਂ ਪਹਿਲਾਂ ਤੁਸੀਂ ਪੋਸ਼ਾਕ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਹੋ ਕਿਉਂਕਿ ਜ਼ਿਆਦਾਤਰ ਪੋਸ਼ਾਕਾਂ 'ਚ ਤੁਸੀ ਮੋਟੇ ਨਜ਼ਰ ਆਉਂਦੇ ਹੋ। ਅਜਿਹੇ ਵਿਚ ਸਹੀ ਤਰ੍ਹਾਂ ਦੇ ਕਪੜਿਆਂ ਦੀ ਚੋਣ ਇਸ ਪ੍ਰੇਸ਼ਾਨੀ ਨੂੰ ਖ਼ਤਮ ਕਰ ਸਕਦੀ ਹੈ। 

ਭੜਕੀਲੇ ਰੰਗ ਸੱਭ ਦਾ ਧਿਆਨ ਆਕਰਸ਼ਿਤ ਕਰਦੇ ਹਨ, ਇਸ ਲਈ ਇਸ ਤਰ੍ਹਾਂ ਦੇ ਕਪੜੇ ਪਹਿਨਣ ਤੋਂ ਬਚਣਾ ਚਾਹੀਦਾ ਹੈ ਹਾਲਾਂਕਿ ਕਪੜੇ ਬਹੁਤ ਹਲਕੇ ਵੀ ਨਹੀਂ ਹੋਣੇ ਚਾਹੀਦੇ। ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਚਪਟੀਆਂ ਧਾਰੀਆਂ ਵਾਲੇ ਕਪੜਿਆਂ ਨਾਲ ਮੋਟਾਪਾ ਜ਼ਿਆਦਾ ਦਿਸਦਾ ਹੈ ਜਦਕਿ ਖੜੀਆਂ ਧਾਰੀਆਂ ਨਾਲ ਵਿਅਕਤੀ ਪਤਲਾ ਨਜ਼ਰ ਆਉਂਦਾ ਹੈ। ਖੜੀਆਂ ਧਾਰੀਆਂ ਨਾਲ ਸੱਭ ਦਾ ਧਿਆਨ ਤੁਹਾਡੇ ਸਰੀਰ ਉਤੇ ਜ਼ਿਆਦਾ ਜਾਂਦਾ ਹੈ। ਜੈਕੇਟ ਜਾਂ ਕੋਟ ਪਹਿਨਣ ਨਾਲ ਲੋਕ ਪਤਲੇ ਦਿਸਦੇ ਹਨ।

ਕਾਲਾ ਰੰਗ ਹਰ ਖ਼ਾਸ ਮੌਕੇ ਉਤੇ ਅੱਛਾ ਲਗਦਾ ਹੈ। ਇਕ ਤੰਗ ਕਮੀਜ਼ ਨਾਲ ਉਤੋਂ ਕਾਲੀ ਜੈਕੇਟ ਜਾਂ ਕੋਟ ਪਹਿਨੋ ਅਤੇ ਤੁਹਾਡੀ ਮੁਸ਼ਕਲ ਹੱਲ ਹੋ ਜਾਵੇਗੀ।
ਲੋਕ ਸੋਚਦੇ ਹਨ ਕਿ ਵੱਡੇ ਅਤੇ ਢਿੱਲੇ ਕਪੜੇ ਪਹਿਨਣ ਨਾਲ ਉਨ੍ਹਾਂ ਦਾ ਢਿੱਡ ਨਹੀਂ ਦਿਸੇਗਾ ਪਰ ਅਜਿਹੇ ਕਪੜਿਆਂ ਵਿਚ ਲੋਕ ਜ਼ਿਆਦਾ ਮੋਟੇ ਨਜ਼ਰ ਆਉਂਦੇ ਹਨ। ਵੱਡੇ ਕਪੜੇ ਪਹਿਨਣ ਨਾਲ ਤੁਸੀਂ ਹੋਰ ਜ਼ਿਆਦਾ ਭਾਰੀ-ਭਰਕਮ ਨਜ਼ਰ ਆ ਸਕਦੇ ਹੋ। ਇਸ ਲਈ ਅਜਿਹੇ ਕਪੜੇ ਪਹਿਨੋ ਜੋ ਤੁਹਾਨੂੰ ਚੰਗੀ ਤਰ੍ਹਾਂ ਨਾਲ ਫਿਟ ਹੋਣ। ਫਿਟ ਕਪੜੇ ਪਹਿਨਣ ਨਾਲ ਤੁਸੀਂ ਪਤਲੇ ਦਿਸਦੇ ਹੋ।

 ਬੈਲਟ ਲਾਉਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਅਪਣੇ ਪੇਟ ਨੂੰ ਬੈਲਟ ਦੇ ਸਹਾਰੇ ਦਬਾਉਣ ਦੀ ਕੋਸ਼ਿਸ਼ ਕਰੋ। ਇਸ ਦਾ ਮਤਲਬ ਸਿਰਫ਼ ਇਹ ਹੈ ਕਿ ਤੁਹਾਡੀ ਪੈਂਟ ਚੰਗੀ ਤਰ੍ਹਾਂ ਫਿਟ ਰਹੇ। ਜੇਕਰ ਤੁਹਾਡੀ ਪੈਂਟ ਚੰਗੀ ਤਰ੍ਹਾਂ ਫਿਟ ਹੋਵੇਗੀ ਤਾਂ ਤੁਹਾਡਾ ਪੂਰਾ ਸਰੀਰ ਪਤਲਾ ਦਿਸੇਗਾ। ਬਿਨਾਂ ਪੈਂਟ ਅੰਦਰ ਪਾਏ ਕਮੀਜ਼ ਪਹਿਨੋ।

ਕਮੀਜ਼ ਨੂੰ ਪੈਂਟ ਅੰਦਰ ਪਾਉਣ ਨਾਲ ਤੁਸੀ ਜ਼ਿਆਦਾ ਮੋਟੇ ਨਜ਼ਰ ਆਉਂਦੇ ਹੋ। ਜੇਕਰ ਤੁਸੀ ਕਮੀਜ਼ ਨੂੰ ਬਾਹਰ ਕਰ ਕੇ ਪਹਿਨਦੇ ਹੋ ਤਾਂ ਕਮੀਜ਼ ਤੁਹਾਡੇ ਪੇਟ ਦੇ ਨਾਲ ਨਹੀਂ ਚਿਪਕਦੀ, ਜਿਸ ਨਾਲ ਉਸ ਵਲ ਧਿਆਨ ਨਹੀਂ ਜਾਂਦਾ। ਜੇਕਰ ਤੁਸੀ ਕਮੀਜ਼ ਨੂੰ ਪੈਂਟ ਵਿਚ ਪਾ ਲੈਂਦੇ ਹੋ ਤਾਂ ਧਿਆਨ ਤੁਹਾਡੇ ਢਿੱਡ ਵਲ ਸੱਭ ਤੋਂ ਜ਼ਿਆਦਾ ਜਾਂਦਾ ਹੈ।