ਔਰਤਾਂ ਚਿੱਟੇ ਦਾਗ਼ਾਂ ਤੋਂ ਛੁਟਕਾਰਾ ਪਾਉਣ ਲਈ ਅਪਣਾਉਣ ਇਹ ਘਰੇਲੂ ਨਸਖ਼ੇ

ਏਜੰਸੀ

ਜੀਵਨ ਜਾਚ, ਫ਼ੈਸ਼ਨ

ਐਲੋਵੇਰਾ ਜੈੱਲ ਦੀ ਵਰਤੋਂ ਕਰ ਕੇ ਚਮੜੀ ਦੇ ਚਿੱਟੇ ਦਾਗ਼ ਨੂੰ ਦੂਰ ਕਰ ਸਕਦੇ ਹੋ

Women should adopt these home remedies to get rid of white spots

 

ਹਰ ਔਰਤ ਚਾਹੁੰਦੀ ਹੈ ਕਿ ਉਸ ਦਾ ਚਿਹਰਾ ਸਾਫ਼ ਹੋਵੇ ਅਤੇ ਚਮੜੀ ’ਤੇ ਕਿਸੇ ਵੀ ਤਰ੍ਹਾਂ ਦੇ ਦਾਗ਼, ਪਿੰਪਲਜ਼ ਅਤੇ ਤਿਲ ਨਾ ਹੋਣ। ਪਰ ਬਦਲਦਾ ਮੌਸਮ, ਧੂੜ-ਮਿੱਟੀ ਚਮੜੀ ਨੂੰ ਸੱਭ ਤੋਂ ਪਹਿਲਾਂ ਘੇਰਦੇ ਹਨ। ਖ਼ਾਸ ਤੌਰ ’ਤੇ ਜਿਨ੍ਹਾਂ ਲੋਕਾਂ ਨੂੰ ਪਸੀਨਾ ਆਉਂਦਾ ਹੈ ਉਨ੍ਹਾਂ ਦੇ ਚਿਹਰੇ ’ਤੇ ਚਿੱਟੇ ਧੱਬੇ ਨਜ਼ਰ ਆਉਣ ਲਗਦੇ ਹਨ। ਕਈ ਵਾਰ ਜ਼ਿਆਦਾ ਮੈਕਅੱਪ ਪ੍ਰੋਡਕਟਸ ਦੀ ਵਰਤੋਂ ਕਰਨ ਨਾਲ ਚਿਹਰੇ ’ਤੇ ਚਿੱਟੇ ਦਾਗ਼ ਵੀ ਹੋ ਸਕਦੇ ਹਨ। ਇਨ੍ਹਾਂ ਚਿੱਟੇ ਦਾਗ਼ਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁੱਝ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰ ਸਕਦੇ ਹੋ। 

ਤੁਸੀਂ ਐਲੋਵੇਰਾ ਜੈੱਲ ਦੀ ਵਰਤੋਂ ਕਰ ਕੇ ਚਮੜੀ ਦੇ ਚਿੱਟੇ ਦਾਗ਼ ਨੂੰ ਦੂਰ ਕਰ ਸਕਦੇ ਹੋ। ਤਾਜ਼ਾ ਐਲੋਵੇਰਾ ਜੈੱਲ ਨੂੰ ਤੋੜ ਕੇ ਕਿਸੇ ਬਾਊਲ ਵਿਚ ਕੱਢ ਲਉ। ਫਿਰ ਤੁਸੀਂ ਉਨ੍ਹਾਂ ਨੂੰ ਚਿੱਟੇ ਦਾਗ਼ ’ਤੇ ਲਗਾਉ। ਇਸ ਦੀ ਨਿਯਮਤ ਵਰਤੋਂ ਕਰਨ ਨਾਲ ਚਮੜੀ ਦੇ ਚਿੱਟੇ ਦਾਗ਼ ਦੂਰ ਹੋ ਸਕਦੇ ਹਨ। ਹਲਦੀ ਵਿਚ ਮਿਲਣ ਵਾਲੇ ਐਂਟੀਬੈਕਟੀਰੀਅਲ ਗੁਣ ਚਮੜੀ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ।

ਚਿਹਰੇ ਦੇ ਚਿੱਟੇ ਦਾਗ਼ ਦੂਰ ਕਰਨ ਲਈ ਤੁਸੀਂ ਹਲਦੀ ਦੀ ਵਰਤੋਂ ਕਰ ਸਕਦੇ ਹੋ। ਹਲਦੀ ਵਿਚ ਚੰਦਨ ਪਾਊਡਰ ਅਤੇ ਠੰਢਾ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਲਾਉ। ਇਸ ਤੋਂ ਬਾਅਦ ਇਸ ਮਿਸ਼ਰਣ ਨੂੰ ਚਿੱਟੇ ਦਾਣਿਆਂ ’ਤੇ ਲਗਾਉ। ਤੁਸੀਂ ਹਫ਼ਤੇ ਵਿਚ ਦੋ ਵਾਰ ਇਸ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਚਿਹਰੇ ’ਤੇ ਸ਼ਹਿਦ ਅਤੇ ਜ਼ੀਰੇ ਦੀ ਵਰਤੋਂ ਕਰ ਕੇ ਵੀ ਚਿੱਟੇ ਦਾਗ਼ਾਂ ਤੋਂ ਰਾਹਤ ਪਾ ਸਕਦੇ ਹੋ। ਸ਼ਹਿਦ ਵਿਚ ਮਿਲਣ ਵਾਲੇ ਐਂਟੀਬੈਕਟੀਰੀਅਲ ਅਤੇ ਐਂਟੀਫ਼ੰਗਲ ਗੁਣ ਵੀ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ, ਦੂਜੇ ਪਾਸੇ ਜ਼ੀਰੇ ਵਿਚ ਮਿਲਣ ਵਾਲੇ ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਗੁਣ ਚਿਹਰੇ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਵੀ ਮਦਦ ਕਰਦੇ ਹਨ।

ਜ਼ੀਰੇ ਨੂੰ ਸ਼ਹਿਦ ਵਿਚ ਮਿਲਾ ਕੇ ਚਮੜੀ ਦੇ ਚਿੱਟੇ ਦਾਗ਼ਾਂ ’ਤੇ ਲਗਾਉ। ਸਮੱਸਿਆ ਹੱਲ ਹੋ ਜਾਵੇਗੀ। ਤੁਸੀਂ ਖੰਡ ਦੀ ਵਰਤੋਂ ਕਰ ਕੇ ਚਿਹਰੇ ਦੇ ਚਿੱਟੇ ਦਾਗ਼ ਦੂਰ ਕਰ ਸਕਦੇ ਹੋ। ਖੰਡ ਵਿਚ ਥੋੜ੍ਹਾ ਜਿਹਾ ਟਮਾਟਰ ਦਾ ਰਸ ਮਿਲਾਉ। ਮਿਸ਼ਰਣ ਨੂੰ ਮਿਲਾ ਕੇ ਬਿੰਦੀਆਂ ਵਾਲੀ ਥਾਂ ’ਤੇ ਲਗਾਉ। 5-10 ਮਿੰਟ ਬਾਅਦ ਚਿਹਰਾ ਧੋ ਲਉ। ਖੰਡ ਵਿਚ ਮਿਲਣ ਵਾਲੇ ਪੌਸ਼ਟਿਕ ਤੱਤ ਚਮੜੀ ਨੂੰ ਇੰਫ਼ੈਕਸ਼ਨ ਨੂੰ ਦੂਰ ਕਰਨ ਵਿਚ ਮਦਦ ਕਰਨਗੇ ਅਤੇ ਟਮਾਟਰ ਦੇ ਰਸ ਵਿਚ ਮਿਲ ਜਾਣ ਵਾਲਾ ਵਿਟਾਮਿਨ ਸੀ ਤੁਹਾਡੀ ਚਮੜੀ ਦੇ ਡੈੱਡ ਸੈੱਲਜ਼ ਨੂੰ ਠੀਕ ਕਰਨ ਵਿਚ ਮਦਦ ਕਰੇਗਾ।