ਸਿਕਰੀ ਤੋਂ ਛੁਟਕਾਰਾ ਪਾਉਣ ਲਈ ਦਹੀਂ ਹੈ ਫਾਇਦੇਮੰਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਦਹੀ ਦਾ ਇਸਤੇਮਾਲ ਸਿਰਫ ਖਾਣ ਲਈ ਨਹੀਂ ਸਗੋਂ ਬਿਊਟੀ ਪ੍ਰਾਡਕਟ ਦੇ ਰੂਪ ਵਿਚ ਵੀ ਕੀਤਾ ਜਾਂਦਾ ਹੈ। ਲੋਕ ਵਾਲਾਂ ਨੂੰ ਸਾਫਟ ਬਣਾਉਣ ਦੇ ਲਈ, ਸਿਕਰੀ ਦੂਰ ਕਰਨ ਲਈ ਦਹੀਂ ਦਾ...

Hair

ਦਹੀ ਦਾ ਇਸਤੇਮਾਲ ਸਿਰਫ ਖਾਣ ਲਈ ਨਹੀਂ ਸਗੋਂ ਬਿਊਟੀ ਪ੍ਰਾਡਕਟ ਦੇ ਰੂਪ ਵਿਚ ਵੀ ਕੀਤਾ ਜਾਂਦਾ ਹੈ। ਲੋਕ ਵਾਲਾਂ ਨੂੰ ਸਾਫਟ ਬਣਾਉਣ ਦੇ ਲਈ, ਸਿਕਰੀ ਦੂਰ ਕਰਨ ਲਈ ਦਹੀਂ ਦਾ ਪ੍ਰਯੋਗ ਕਰਦੇ ਹਨ।

ਆਮਤੌਰ ‘ਤੇ ਅਸੀਂ ਅਪਣੀ ਜ਼ਰੂਰਤ ਦੇ ਹਿਸਾਬ ਨਾਲ ਦਹੀ ਲੈ ਕੇ, ਉਸਨੂੰ ਥੋੜ੍ਹਾ ਫੈਂਟ ਕੇ ਵਾਲਾਂ ਵਿਚ ਲਗਾ ਲੈਂਦੇ ਹਾਂ ਪਰ ਸਿਰਫ ਇੰਨਾ ਕਰਨਾ ਹੀ ਸਮਰੱਥ ਨਹੀਂ ਹੈ। ਜੇਕਰ ਤੁਸੀ ਵੀ ਵਾਲਾਂ ਵਿਚ ਦਹੀ ਲਗਾਉਂਦੇ ਹੋ ਤਾਂ ਤੁਹਾਡਾ ਇਹ ਜਾਨਣਾ ਬਹੁਤ ਜਰੂਰੀ ਹੈ ਕਿ ਹਰ ਸਮੱਸਿਆ ਲਈ ਦਹੀ ਨੂੰ ਵੱਖ ਤਰ੍ਹਾਂ ਨਾਲ ਪ੍ਰਯੋਗ ਵਿਚ ਲਿਆਉਣ ਚਾਹੀਦਾ ਹੈ।

ਦਹੀ ਇਕ ਨੈਚੁਰਲ ਕੰਡੀਸ਼ਨਰ ਹੈ। ਦਹੀ ਲੈ ਕੇ ਉਸਨੂੰ ਚੰਗੀ ਤਰ੍ਹਾਂ ਫੈਂਟ ਲਓ ਅਤੇ ਇਸ ਤੋਂ ਬਾਅਦ ਪੂਰੇ ਵਾਲਾਂ ‘ਚ ਚੰਗੀ ਤਰ੍ਹਾਂ ਲਗਾ ਲਓ। ਇਸ ਤੋਂ ਬਾਅਦ ਵਾਲਾਂ ਨੂੰ ਢੱਕ ਲਓ। ਇਸਨੂੰ 30 ਮਿੰਟ ਲਈ ਇਵੇਂ ਹੀ ਛੱਡ ਦਿਓ। 

ਦਹੀ ਨੂੰ ਸ਼ਹਿਦ ਦੇ ਨਾਲ ਮਿਲਾਕੇ ਲਗਾਓ। ਤੁਸੀਂ ਇਸ ਪੇਸਟ ਦਾ ਇਸਤੇਮਾਲ ਮਾਸਕ ਦੇ ਰੂਪ ਵਿਚ ਵੀ ਕਰ ਸਕਦੇ ਹੋ। 15 ਤੋਂ 20 ਮਿੰਟ ਬਾਅਦ ਵਾਲਾਂ ਨੂੰ ਧੋ ਲਓ। ਇਸ ਨਾਲ ਵਾਲ ਬੇਹੱਦ ਮੁਲਾਇਮ ਹੋ ਜਾਣਗੇ। ਜੇਕਰ ਤੁਹਾਡੇ ਵਾਲ ਸਿਰੇ ਤੋਂ ਖ਼ਰਾਬ ਹੋ ਰਹੇ ਹਨ ਤਾਂ ਦਹੀ ਨਾਲ ਬਣਿਆ ਕੋਈ ਵੀ ਮਾਸਕ ਤੁਹਾਡੇ ਲਈ ਫਾਇਦੇਮੰਦ ਰਹੇਗਾ। ਹਫ਼ਤੇ ਵਿਚ ਦੋ ਵਾਰ ਮਾਸਕ ਲਗਾਓ। ਇਸ ਨਾਲ ਵਾਲਾਂ ਦੇ ਸਿਰੇ ਠੀਕ ਹੋ ਜਾਣਗੇ।  

ਜੇਕਰ ਤੁਹਾਡੇ ਸਿਰ ‘ਚ ਸਿਕਰੀ ਹੋ ਗਈ ਹੈ ਤਾਂ ਦਹੀ ‘ਚ ਕੁੱਝ ਬੂੰਦਾ ਨਿੰਬੂ ਦੀਆਂ ਮਿਲਾਓ। ਇਸ ਪੇਸਟ ਨੂੰ ਸਕੈਲਪ ‘ਤੇ ਲਗਾਓ ਅਤੇ ਕੁੱਝ ਦੇਰ ਲਈ ਛੱਡ ਦਿਓ। ਹਫ਼ਤੇ ਵਿਚ ਦੋ ਵਾਰ ਇਸਤੇਮਾਲ ਕਰਨ ਨਾਲ ਹੀ ਸਿਕਰੀ ਦੀ ਪ੍ਰਾਬਲਮ ਦੂਰ ਹੋ ਜਾਵੇਗੀ।  

ਜੇਕਰ ਤੁਹਾਡੇ ਵਾਲ ਝੜਦੇ ਹਨ ਤਾਂ ਦਹੀ ‘ਚ ਕੁੱਝ ਕੜੀ ਪੱਤਾ ਮਿਲਾ ਲਓ। ਇਸ ਨਾਲ ਵਾਲਾਂ ਦਾ ਝੜਨਾ ਘੱਟ ਹੋ ਜਾਵੇਗਾ ਨਾਲ ਹੀ ਵਾਲ ਕਾਲੇ ਵੀ ਹੋਣਗੇ। 

ਵਾਲਾਂ ਦੇ ਵੱਧਣ ਲਈ ਵੀ ਦਹੀ ਦਾ ਇਸਤੇਮਾਲ ਕਰਨਾ ਫਾਇਦੇਮੰਦ ਹੁੰਦਾ ਹੈ। ਦਹੀ ਵਿਚ ਥੋੜ੍ਹੀ ਮਾਤਰਾ ਵਿੱਚ ਨਾਰੀਅਲ ਤੇਲ ਮਿਲਾਕੇ ਵਾਲਾਂ ‘ਤੇ ਲਗਾਓ। ਇਸ ਨਾਲ ਫਾਇਦਾ ਹੋਵੇਗਾ। ਇਸ ਦੇ ਨਾਲ ਵਾਲਾਂ ਦੀ ਲੰਬਾਈ ਵੀ ਵਧਦੀ ਹੈ ਤੇ ਨਾਲ ਹੀ ਵਾਲ ਮਜਬੂਤ ਹੁੰਦੇ ਹਨ ਤੇਵਾਲਾਂ 'ਚ ਚਮਕ ਵੀ ਆਉਂਦੀ ਹੈ।